ਫੇਕ ਨਿਊਜ਼ ਤੋਂ ਛੁਟਕਾਰਾ ਪਾਉਣ ਲਈ ਗੂਗਲ ਕਰੇਗਾ ਅਰਬਾਂ ਰੁਪਏ ਦਾ ਨਿਵੇਸ਼

03/21/2018 8:29:45 PM

ਜਲੰਧਰ—ਆਨਲਾਈਨ ਫੇਕ ਨਿਊਜ਼ ਤੋਂ ਛੁਟਕਾਰਾ ਪਾਉਣ ਲਈ ਕੰਪਨੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਦੀ ਗੱਲ ਕਰ ਰਹੀਆਂ ਹਨ ਪਰ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਗੂਗਲ ਨੇ ਇਕ ਨਵੀਂ ਪਹਿਲ ਕੀਤੀ ਹੈ ਜਿਸ ਦੇ ਤਹਿਤ ਕੰਪਨੀ ਨੇ ਕਿਹਾ ਕਿ ਉਹ 300 ਮਿਲੀਅਨ ਡਾਲਰ ਲਗਾਵੇਗੀ। ਇਸ ਦਾ ਮਕੱਸਦ ਨਿਊਜ਼ ਪਬਲੀਸ਼ਰਸ ਨਾਲ ਮਿਲ ਕੇ ਗਲਤ ਜਾਣਕਾਰੀਆਂ ਨੂੰ ਇੰਟਰਨੈੱਟ ਤੋਂ ਹਟਾਉਣ ਅਤੇ ਫੇਕ ਨਿਊਜ਼ ਨੂੰ ਰੋਕਣਾ ਹੈ। ਗੂਗਲ ਨੇ ਕਿਹਾ ਕਿ ਕੰਪਨੀ ਉਹ ਆਪਣੇ ਸਿਸਟਮ ਨੂੰ ਇਸ ਤਰ੍ਹਾਂ ਨਾਲ ਟਰੇਨ ਕਰ ਰਹੀ ਹੈ ਕਿ ਉਹ ਸਹੀ ਖਬਰਾਂ ਦੀ ਪਛਾਣ ਕਰਕੇ ਅਸਲੀ ਅਤੇ ਸਟੀਕ ਸਰਚ ਰਿਜਲਟ ਦਿਖਾ ਸਕੇ। ਉਦਾਹਰਣ ਦੇ ਤੌਰ 'ਤੇ ਹਾਲ ਹੀ 'ਚ ਗੂਗਲ ਨੇ ਟੈਸਟਿੰਗ ਦੇ ਮਕੱਸਦ ਨਾਲ ਯੂਟਿਊਬ 'ਚ ਬ੍ਰੈਕਿੰਗ ਨਿਊਜ਼ ਦਾ ਸੈਕਸ਼ਨ ਐਡ ਕੀਤਾ ਹੈ।


ਗੂਗਲ ਨੇ ਇਕ ਨਵਾਂ ਪ੍ਰੋਗਰਾਮ ਸਬਸਕਾਈਬ ਵਿਦ ਗੂਗਲ ਲਾਂਚ ਕੀਤਾ ਹੈ। ਇਸ ਦੇ ਤਹਿਤ ਯੂਜ਼ਰਸ ਲਈ ਆਨਲਾਈਨ ਨਿਊਜ਼ ਸਾਈਟ ਨੂੰ ਸਬਸਕਰਾਈਬ ਕਰਨਾ ਆਸਾਨ ਹੋਵੇਗਾ। ਯੂਜ਼ਰਸ ਇਨ੍ਹਾਂ ਨਿਊਜ਼ ਵੈੱਬਸਾਈਟ ਨੂੰ ਇਨ੍ਹਾਂ ਨਿਊਜ਼ ਪੇਜ ਤੋਂ ਹੀ ਸਬਸਕਰਾਈਬ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਆਪਸ਼ਨ ਵੀ ਦਿੱਤਾ ਜਾਵੇਗਾ। ਹਾਲਾਂਕਿ ਆਉਣ ਵਾਲੇ ਸਮੇਂ 'ਚ ਕੰਪਨੀ ਇਸ ਨੂੰ ਦੂਜੇ ਪਬਲਿਸ਼ਰਸ ਲਈ ਵੀ ਜਾਰੀ ਕਰੇਗੀ। ਸਰਚ ਇੰਜਣ ਗੂਗਲ ਆਨਲਾਈਨ ਨਿਊਜ਼ ਟੂਲਸ 'ਤੇ ਵੀ ਨਿਵੇਸ਼ ਕਰਨ ਦੀ ਤਿਆਰੀ 'ਚ ਹੈ।

 

ਗੂਗਲ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਨੇ ਪਹਿਲੇ ਹੀ ਆਪਣੀ ਐਲਗੋਰੀਥਮ 'ਚ ਕੁਝ ਬਦਲਾਅ ਕੀਤੇ ਹਨ ਤਾਂਕਿ ਗਲਤ ਜਾਣਕਾਰੀਆਂ ਦੀ ਪੱਛਾਣ ਕੀਤੀ ਜਾ ਸਕੇ ਪਰ ਹੁਣ ਇਸ ਤੋਂ ਜ਼ਿਆਦਾ ਕੀਤਾ ਜਾਵੇਗਾ। ਗੂਗਲ ਨੇ ਇਸ 300 ਮਿਲੀਅਨ ਡਾਲਰ ਨੂੰ ਅਗਲੇ ਤਿੰਨ ਸਾਲ ਤਕ ਨਿਵੇਸ਼ ਕਰਨ ਦਾ ਟਾਰਗੇਟ ਤੈਅ ਕੀਤਾ ਹੈ ਅਤੇ ਇਸ ਦਾ ਮਕੱਸਦ ਫੇਕ ਨਿਊਜ਼ ਅਤੇ ਗਲਤ ਜਾਣਕਾਰੀਆਂ ਤੋਂ ਨਿਪਟਣਾ ਹੋਵੇਗਾ। ਦੱਸਣਯੋਗ ਹੈ ਕਿ ਗੂਗਲ ਅਤੇ ਫੇਸਬੁੱਕ 'ਤੇ ਫਰਜੀ ਖਬਰਾਂ ਅਤੇ ਗਲਤ ਜਾਣਕਾਰੀਆਂ ਨੂੰ ਨਾ ਰੋਕ ਪਾਉਣ ਦਾ ਦੋਸ਼ ਲਗਾਤਾਰ ਲੱਗਦਾ ਹੈ। ਇਸ 'ਚ ਗੂਗਲ ਦੀ ਵੀਡੀਓ ਵੈੱਬਸਾਈਟ ਯੂਟਿਊਬ ਵੀ ਸ਼ਾਮਲ ਹੈ ਜਿਸ 'ਤੇ ਫਰਜੀ ਵੀਡੀਓਜ਼ ਪਾਉਣ ਦਾ ਦੋਸ਼ ਲੱਗਦਾ ਹੈ। ਗੂਗਲ ਇਸ ਨਵੀਂ ਪਹਿਲ ਤਹਿਤ ਆਪਣੇ ਸਾਰੇ ਪਲੇਟਫਾਰਮ ਤੋਂ ਫੇਕ ਨਿਊਜ਼ ਨੂੰ ਪੱਛਾਣ ਕਰ ਉਸ ਤੋਂ ਛੁਟਕਾਰੇ ਦਾ ਕੰਮ ਕਰੇਗਾ।


Related News