Honor Store 2nd AnniversarySale: ਆਨਰ ਦੇ ਪ੍ਰੋਡਕਟਸ ''ਤੇ ਮਿਲਣਗੇ ਕਈ ਆਕਰਸ਼ਕ ਆਫਰਸ

03/21/2018 7:04:11 PM

ਜਲੰਧਰ- ਹੁਵਾਵੇ ਦੇ ਸਭ-ਬਰਾਂਡ ਆਨਰ ਨੇ ਭਾਰਤ 'ਚ ਆਨਰ ਸਟੋਰ ਸੈਕਿੰਡ ਐਨਿਵਰਸਿਰੀ ਸੇਲ ਦਾ ਐਲਾਨ ਕੀਤਾ ਹੈ ਜੋ ਕਿ ਕੰਪਨੀ ਦੀ ਆਫੀਸ਼ਿਅਲ ਵੈੱਬਸਾਈਟ 'ਤੇ ਆਯੋਜਿਤ ਕੀਤੀ ਗਈ ਹੈ।  

ਇਸ ਸੇਲ 'ਚ ਆਨਰ 9 ਲਾਈਟ ਦੀ ਖਰੀਦਦਾਰੀ 'ਤੇ ਯੂਜ਼ਰਸ ਨੂੰ 15 ਫ਼ੀਸਦੀ ਦਾ ਸੁਪਰਕੈਸ਼ ਮੈਕਸੀਮਮ 3000 ਰੁਪਏ ਦੀ ਰਕਮ ਦੇ ਨਾਲ ਮਿਲੇਗੀ। ਮਗਰ ਇਸ ਦੇ ਲਈ ਯੂਜ਼ਰ ਨੂੰ ਪੇਮੇਂਟ ਮੋਬੀਕਵਿੱਕ ਵਾਲੇਟ ਦੇ ਰਾਹੀਂ ਕਰਨਾ ਲਾਜ਼ਮੀ ਹੈ। 

ਆਨਰ 7X ਦਾ 64GB ਵੇਰੀਐਂਟ ਸੇਲ ਦੇ ਦੌਰਾਨ 2000 ਰੁਪਏ ਤੱਕ ਦੇ ਕੂਪਨ ਦੇ ਨਾਲ ਖਰੀਦਿਆ ਜਾ ਸਕਦਾ ਹੈ। ਜਿਸ ਦੇ ਲਈ ਯੂਜ਼ਰਸ HONORBDAY1K’ ਅਤੇ ‘HONORBDAY2K’ ਦਾ ਇਸਤੇਮਾਲ ਕਰ ਸਕਦੇ ਹਨ ਅਤੇ 1000 ਅਤੇ 2000 ਆਫ ਵਾਲੇ ਕੂਪਨ ਪਾ ਸਕਦੇ ਹਨ। ਉਥੇ ਹੀ ਇਸ ਦੇ 32GB ਵਾਲੇ ਵੇਰੀਐਂਟ ਦੇ ਨਾਲ ਕੰਪਨੀ ਦੁਆਰਾ ਇਕ ਫਰੀ ਮੋਬਾਇਲ ਕਵਰ ਦਿੱਤਾ ਜਾ ਰਿਹਾ ਹੈ। 

ਇਸ ਤੋਂ ਇਲਾਵਾ ਆਨਰ ਨੇ 1 ਰੁਪਏ ਵਾਲੀ ਫਲੈਸ਼ ਸੇਲ ਆਨਰ 8 ਪ੍ਰੋ ਦੇ ਕੇਸੇਸ 'ਤੇ ਆਯੋਜਿਤ ਕੀਤੀ ਹੈ ਅਤੇ ਐਕਸੇਸਰੀਜ਼ 'ਤੇ 90 ਫ਼ੀਸਦੀ ਦੀ ਛੋਟ ਦੇ ਰਹੀ ਹੈਸ਼। ਇੱਥੇ ਆਨਰ ਪਾਵਰ ਬੈਂਕ APO8Q ਹੁਣ 999 ਰੁਪਏ ਦੀ ਕੀਮਤ ਨਾਲ ਉਪਲੱਬਧ ਹੈ, ਜਦ ਕਿ ਇਸ ਦੀ ਅਸਲ ਕੀਮਤ 1,999 ਰੁਪਏ ਹੈ। ਉਥੇ ਹੀ ਹੁਵਾਵੇ ਦਾ ਕਵਿੱਕ ਚਾਰਜ AP32 499 ਰੁਪਏ ਦੀ ਕੀਮਤ ਦੇ ਨਾਲ ਖਰੀਦਿਆ ਜਾ ਸਕਦਾ ਹੈ ਜਦ ਕਿ ਇਸ ਦੀ ਅਸਲ ਕੀਮਤ 999 ਰੁਪਏ ਹੈ।


Related News