ਬਿਨ੍ਹਾਂ ਡਾਊਨਲੋਡ ਕੀਤੇ ਗੇਮ ਖੇਡਣ ਲਈ Google ਨੇ ਪੇਸ਼ ਕੀਤਾ ਨਵਾਂ ਫੀਚਰ

03/21/2018 6:49:24 PM

ਜਲੰਧਰ-ਹਾਲ ਹੀ 'ਚ ਗੂਗਲ ਨੇ Google Play Instant ਫੀਚਰ ਲਾਂਚ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਪਲੇਅ ਸਟੋਰ 'ਚ ਗੇਮ ਦਾ ਪ੍ਰੀਵਿਊ ਦੇਖ ਸਕਣਗੇ। ਇਸ ਦਾ ਮਤਲਬ ਇਹ ਹੈ ਕਿ ਪਲੇਅ ਸਟੋਰ 'ਚ ਐਪ ਨੂੰ ਇੰਸਟਾਲ ਅਤੇ ਡਾਊਨਲੋਡ ਕੀਤੇ ਬਿਨ੍ਹਾਂ ਹੀ ਗੇਮ ਦਾ ਪ੍ਰੀਵਿਊ ਦੇਖ ਸਕਣਗੇ। ਗੂਗਲ ਪਲੇਅ ਇੰਸਟੈਂਟ ਗੂਗਲ ਪਲੇਅ ਸਟੋਰ, ਗੂਗਲ ਪਲੇਅ ਗੇਮਸ ਅਤੇ ਹੋਰ ਪਲੇਟਫਾਰਮ ਜਿਸ 'ਤੇ ਗੇਮਸ ਸ਼ੇਅਰ ਹੁੰਦੇ ਹਨ 'ਤੇ ਉਪਲੱਬਧ ਹੋਵੇਗਾ।

 

ਗੂਗਲ ਪਲੇਅ ਗੇਮਸ ਐਪ 'ਚ ਜੁੜੇ ਨਵੇਂ ਫੀਚਰਸ-
ਗੂਗਲ ਨੇ ਇਸ ਦੇ ਨਾਲ ਗੂਗਲ ਪਲੇਅ ਗੇਮਸ ਐਪ ਦੇ ਰੀਡਿਜ਼ਾਇਨ ਦਾ ਵੀ ਐਲਾਨ ਕੀਤਾ ਹੈ। ਇਸ 'ਚ ਕਈ ਨਵੇਂ ਫੀਚਰਸ ਜੋੜੇ ਜਾਣਗੇ। ਗੂਗਲ ਨੇ ਪਲੇਅ ਗੇਮਸ ਐਪ 'ਚ ਨਵੇਂ UI ਅਪਗ੍ਰੇਡਸ ਨੂੰ ਰੋਲ -ਆਊਟ ਕਰਨ ਦੇ ਨਾਲ ਗੇਮਸ ਦੀ ਕਈ ਇੰਸਟੈਂਟ ਕੈਟੇਗਿਰੀਆਂ ਵੀ ਪੇਸ਼ ਕੀਤੀਆਂ ਹਨ। ਅਪਡੇਟ ਦੇ ਨਾਲ ਐਪ ਹੁਣ Arcade ਟੈਬ ਦੇ ਨਾਲ ਆਵੇਗੀ। ਇਸ ਦੇ ਅਧੀਨ ਯੂਜ਼ਰਸ ਵੀਡੀਓ ਟਰੇਲਰਜ਼ ਦੇਖ ਸਕਣਗੇ। ਇਸ ਦੇ ਨਾਲ ਗੇਮ ਖੇਡਣ ਤੋਂ ਪਹਿਲਾਂ ਸਮਝ ਵੀ ਸਕਣਗੇ ਕਿ ਗੇਮ ਕਿਸ ਦੇ ਬਾਰੇ 'ਚ ਹੈ ਜਾਂ ਕਿਵੇ ਹੈ। ਇਸ ਤੋਂ ਇਲਾਵਾ ਟੈਗ ਸਰਚ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ ਦੇ ਅਧੀਨ ਕਈ ਫਿਲਟਰਸ ਦਿੱਤੇ ਗਏ ਹਨ। ਇਨ੍ਹਾਂ ਫਿਲਟਰਾਂ ਦੀ ਮਦਦ ਨਾਲ ਆਪਣੀ ਪਸੰਦ ਦੇ ਅਨੁਸਾਰ ਗੇਮਸ ਲੱਭਣ ਦੇ ਲਈ ਕੈਟੇਗਿਰੀਆਂ ਨੂੰ ਪਰਸਨਲਾਈਜ਼ਡ ਕੀਤਾ ਜਾ ਸਕੇਗਾ। ਹੋਰ UI ਅਪਗ੍ਰੇਡਸ 'ਚ ਫੁੱਲ ਸਕਰੀਨਸ਼ਾਟਸ ਅਤੇ ਡਿਵਾਈਸ ਕੰਪੇਟੀਬਿਲਟੀ ਦੀ ਚੋਣ ਕਰਨ ਦੇ ਲਈ ਨਵਾਂ ਡਰਾਪ ਡਾਊਨ ਮੈਨਯੂ ਸ਼ਾਮਿਲ ਕੀਤਾ ਹੈ। 

ਕੰਪਨੀ ਮੁਤਾਬਿਕ ਐਪ 'ਚ ਚੁਣਿੰਦਾ ਗੇਮਸ ਦੇ ਲਈ ਨਵਾਂ ਗੂਗਲ ਪਲੇਅ ਇੰਸਟੈਂਟ ਟੈਬ ਵੀ ਮੌਜੂਦ ਹੈ। ਇਹ ਫੀਚਰ 1 ਬਿਲੀਅਨ ਐਂਡਰਾਇਡ ਡਿਵਾਈਸਿਜ਼ 'ਤੇ ਗਲੋਬਲੀ ਤੌਰ 'ਤੇ ਉਪਲੱਬਧ ਕਰਵਾਇਆ ਜਾਵੇਗਾ।


Related News