ਆਮਿਰ ਖਾਨ ਦੀ ਫਿਲਮ ਦਾ ਬਜਟ 1000 ਕਰੋੜ, ਜਾਣੋਂ ਕੌਣ ਲਗਾ ਰਿਹਾ ਹੈ ਪੈਸਾ?
3/21/2018 5:24:22 PM
ਮੁੰਬਈ(ਬਿਊਰੋ)— ਆਮਿਰ ਖਾਨ ਦੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ 'ਮਹਾਭਾਰਤ' ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਐਕਟਰ ਆਮਿਰ ਖਾਨ ਦਾ ਇਸ ਮਹਾਨ ਕਥਾ ਨੂੰ ਲੈ ਕੇ ਵੱਡੇ ਸਕੇਲ 'ਤੇ ਫਿਲਮ ਬਣਾਉਣ ਦਾ ਸੁਪਨਾ ਹੈ। ਆ ਰਹੀ ਖਬਰ ਮੁਤਾਬਕ 'ਮਹਾਭਾਰਤ' ਵਰਗੀ ਮੇਗਾ ਬਜਟ ਫਿਲਮ ਦੇ ਨਿਰਮਾਣ 'ਚ ਬਿਜ਼ਨੈੱਸ ਟਾਇਕੂਨ ਮੁਕੇਸ਼ ਅੰਬਾਨੀ ਪੈਸਾ ਲਗਾਉਣ ਜਾ ਰਹੇ ਹਨ।
ਇਸ ਖਬਰ ਦੀ ਪੁਸ਼ਟੀ ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਨੇ ਆਪਣੇ ਟਵਿਟਰ ਅਕਾਊਂਟ ਰਾਹੀ ਕੀਤੀ ਹੈ। ਇਸ ਨੂੰ ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ਕਿਹਾ ਜਾ ਰਿਹਾ ਹੈ।
ਖਬਰ ਮੁਤਾਬਕ ਮੁਕੇਸ਼ ਅੰਬਾਨੀ ਆਮਿਰ ਖਾਨ ਦੀ 'ਮਹਾਭਾਰਤ' ਨੂੰ ਸਹਿ-ਨਿਰਮਾਣ ਕਰਨਗੇ ਤੇ ਮੂਵੀ ਲਈ 1000 ਕਰੋੜ ਦਾ ਬਜਟ ਦੇਣਗੇ।
ਫਿਲਹਾਲ ਇਹ ਸਾਫ ਨਹੀਂ ਹੋਇਆ ਹੈ ਕਿ ਬਿਜ਼ਨੈੱਸਮੈਨ ਇਸ ਫਿਲਮ ਲਈ ਨਵਾਂ ਪ੍ਰੋਡਕਸ਼ਨ ਹਾਊਸ ਖੋਲ੍ਹਣਗੇ ਜਾਂ ਆਪਣੀ ਦੂਜੀ ਮੀਡੀਆ ਕੰਪਨੀ ਜਿਵੇਂ ਜਿਓ ਤੇ ਵਾਇਕਮ 18 ਰਾਹੀਂ ਪ੍ਰੋਡਿਊਸ ਕਰਨਗੇ। ਮੁਕੇਸ਼ ਅੰਬਾਨੀ ਨੇ ਆਮਿਰ ਖਾਨ ਦੇ ਡ੍ਰੀਮ ਪ੍ਰੋਜੈਕਟ 'ਮਹਾਭਾਰਤ' 'ਚ ਦਿਲਚਸਪੀ ਦਿਖਾਈ ਹੈ।
ਹਾਲਾਂਕਿ Îਿਫਲਹਾਲ ਮੁਕੇਸ਼ ਅੰਬਾਨੀ ਤੇ ਆਮਿਰ ਖਾਨ ਵਲੋਂ ਕੋਈ ਆਫੀਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ।
ਜਾਣਕਾਰੀ ਮੁਤਾਬਕ ਆਮਿਰ ਚਾਹੁੰਦੇ ਹਨ ਕਿ ਮਹਾਭਾਰਚ ਭਾਰਤ ਦੀ ਸਭ ਤੋਂ ਬਿਹਤਰੀਨ ਫਿਲਮਾਂ 'ਚ ਗਿਣੀ ਜਾਵੇ, ਇਸ ਲਈ ਉਹ ਇਸ ਦਾ ਨਿਰਮਾਣ ਵੱਡੇ ਪੱਧਰ 'ਤੇ ਕਰਨਾ ਚਾਹੁੰਦੇ ਹਨ, ਬਿਲਕੁੱਲ ਹਾਲੀਵੁੱਡ ਸੀਰੀਜ਼ 'ਦਿ ਲਾਰਡ ਆਫ ਦਿ ਰਿੰਗਸ' ਤੇ 'ਗੇਮ ਆਫ ਥ੍ਰੋਨਸ' ਵਾਂਗ।
ਇੰਨੇ ਵੱਡੇ ਸਕੇਲ 'ਤੇ 'ਮਹਾਭਾਰਤ' ਨੂੰ ਬਣਾਉਣ ਲਈ ਕਾਫੀ ਵੱਜੇ ਬਜਟ ਦੀ ਜ਼ਰੂਰਤ ਹੋਵੇਗੀ।
ਵਿਜ਼ੂਅਲ ਟ੍ਰੀਟਮੈਂਟ 'ਚ ਭਾਰੀ ਅਮਾਊਂਟ ਲੱਗੇਗਾ ਪਰ ਹੁਣ ਲੱਗਦਾ ਹੈ ਮੁਕੇਸ਼ ਅੰਬਾਨੀ ਦੀ ਫਿਲਮ 'ਚ ਪੈਸਾ ਲਗਾਉਣ ਨਾਲ ਆਮਿਰ ਖਾਨ ਦਾ ਮਹਾਭਾਰਤ ਬਣਾਉਣ ਦਾ ਸੁਪਨਾ ਜਲਦ ਹੀ ਪੂਰਾ ਹੋਣ ਵਾਲਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ