ਅਨੁਸ਼ਕਾ ਦਾ ਹੈਰਾਨੀਜਨਕ ਖੁਲਾਸਾ, ਸ਼ੂਟਿੰਗ ਦੌਰਾਨ ਸ਼ਾਹਰੁਖ ਦੇ ਖਾਸ ਦੋਸਤ ਨੇ ਕੀਤੀ ਗੰਦੀ ਹਰਕਤ

3/21/2018 5:21:33 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਅਸਲ 'ਚ ਅਨੁਸ਼ਕਾ ਨੇ 'ਐ ਦਿਲ ਹੈ ਮੁਸ਼ਕਿਲ' ਫਿਲਮ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਖਾਨ ਦੇ ਖਾਸ ਦੋਸਤ ਤੇ ਮਸ਼ਹੂਰ ਫਿਲਮਕਾਰ ਕਰਨ ਜੌਹਰ 'ਤੇ ਕਈ ਵਾਰ ਗਲਤ ਤਰੀਕੇ ਨਾਲ ਛੂੰਹਣ ਦਾ ਦੋਸ਼ ਲਗਾਇਆ ਹੈ।

PunjabKesari

'ਕਾਫੀ ਕਰਨ ਵਿਦ' ਸ਼ੋਅ 'ਚ ਅਨੁਸ਼ਕਾ ਨੇ ਕਰਨ ਜੌਹਰ ਨੂੰ ਇਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਉਨ੍ਹਾਂ ਵਿਰੁੱਧ ਸੈਕਸ਼ੂਅਲ ਹੈਰੇਸਮੈਂਟ ਦਾ ਕੇਸ ਵੀ ਦਰਜ ਕਰਵਾਉਣ ਵਾਲੀ ਸੀ।''

PunjabKesari

ਖਬਰਾਂ ਦੀ ਮੰਨੀਏ ਤਾਂ ਇਹ ਮਾਮਲਾ ਉਸ ਸਮੇਂ ਦਾ ਹੈ, ਜਦੋਂ ਕਰਨ ਨੇ ਅਨੁਸ਼ਕਾ ਨੂੰ ਕਿਹਾ ਸੀ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ, ਜਿਸ ਕਾਰਨ ਉਨ੍ਹਾਂ 'ਤੇ ਕਰਨ ਦਾ ਕ੍ਰਸ਼ ਸੀ।

PunjabKesari

ਇਸ ਗੱਲ ਦਾ ਜਵਾਬ ਦਿੰਦੇ ਹੋਏ ਅਨੁਸ਼ਕਾ ਨੇ ਸਾਰਿਆ ਸਾਹਮਣੇ ਉਸ ਘਟਨਾ ਨੂੰ ਸ਼ੇਅਰ ਕੀਤਾ।

PunjabKesari

ਕਰਨ ਕਈ ਅਭਿਨੇਤਰੀਆਂ ਨਾਲ ਕਰ ਚੁੱਕੇ ਹਨ ਅਜਿਹੀ ਹਰਕਤ
ਅਨੁਸ਼ਕਾ ਦੇ ਦੋਸ਼ਾਂ 'ਤੇ ਜਦੋਂ ਕਰਨ ਨੇ ਸਫਾਈ ਦੇਣੀ ਚਾਹੀ ਤਾਂ ਅਨੁਸ਼ਕਾ ਨੇ ਉਨ੍ਹਾਂ ਨੂੰ ਰੋਕਦੇ ਹੋਏ ਉਨ੍ਹਾਂ 'ਤੇ ਇਕ ਹੋਰ ਬਾਲੀਵੁੱਡ ਅਦਾਕਾਰਾ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾ ਦਿੱਤਾ। 

PunjabKesari
ਅਨੁਸ਼ਕਾ ਨੇ ਕਰਨ ਦੇ ਇਕ ਹੋਰ ਕਾਰਨਾਮੇ ਦੀ ਖੋਲ੍ਹੀ ਪੋਲ
ਇਸੇ ਸਾਲ ਉਨ੍ਹਾਂ ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਪਾਰਟੀ 'ਚ ਜੈਕਲੀਨ ਫਰਨਾਂਡੀਜ਼ ਨਾਲ ਵੀ ਅਜਿਹੀ ਹਰਕਤ ਕੀਤੀ ਸੀ।

PunjabKesari

ਅਨੁਸ਼ਕਾ ਤੇ ਕਰਨ ਦੀ ਗੱਲ ਨੂੰ ਵੱਧਦੇ ਦੇਖ ਸ਼ੋਅ 'ਚ ਹਿੱਸਾ ਲੈਣ ਪੁੱਜੀ ਕੈਟਰੀਨਾ ਕੈਫ ਨੇ ਗੱਲ ਨੂੰ ਖਤਮ ਕਰਦੇ ਹੋਏ ਗਰਮ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

PunjabKesari

ਇੰਨਾ ਹੀ ਨਹੀਂ ਕੈਟਰੀਨਾ ਨੇ ਅਨੁਸ਼ਕਾ ਨੂੰ ਕਿਹਾ ਕਿ ਹੋ ਸਕਦਾ ਹੈ ਕਿ ਤੁਹਾਨੂੰ ਗਲਤੀ ਲੱਗੀ ਹੋਵੇਗੀ ਕਿ ਕਰਨ ਤੁਹਾਨੂੰ ਗਲਤ ਤਰੀਕੇ ਨਾਲ ਛੂਹ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News