ਮਾਂਟਰੀਆਲ ''ਚ ਲਾਪਤਾ ਲੜਕੇ ਦਾ ਨਹੀਂ ਲੱਗਾ ਕੋਈ ਸੁਰਾਗ, ਗੋਤਾਖੋਰਾਂ ਨੇ ਬੰਦ ਕੀਤੀ ਸਰਚ ਮੁਹਿੰਮ

03/21/2018 5:10:53 PM

ਮਾਂਟਰੀਆਲ— ਕੈਨੇਡਾ ਦੇ ਮਾਂਟਰੀਆਲ 'ਚ 12 ਮਾਰਚ ਤੋਂ ਲਾਪਤਾ 10 ਸਾਲਾ ਲੜਕੇ ਐਰੀਲ ਜੈਫਰੀ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਮਾਂਟਰੀਆਲ ਪੁਲਸ ਦਾ ਕਹਿਣਾ ਹੈ ਕਿ ਗੋਤਾਖੋਰਾਂ ਵਲੋਂ ਪਾਣੀ 'ਚ ਕੀਤੀ ਜਾ ਰਹੀ ਐਰੀਲ ਦੀ ਭਾਲ ਨੂੰ ਰੋਕ ਦਿੱਤਾ ਗਿਆ ਹੈ। ਪੁਲਸ ਨੇ ਕਿਹਾ ਕਿ 6 ਵੱਖਰੇ-ਵੱਖਰੇ ਗੋਤਾਖੋਰਾਂ ਵਲੋਂ ਸੋਮਵਾਰ ਅਤੇ ਮੰਗਲਵਾਰ ਨੂੰ ਐਰੀਲ ਦੀ ਭਾਲ ਕੀਤੀ ਗਈ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਦੱਸਣਯੋਗ ਹੈ ਕਿ 10 ਸਾਲਾ ਐਰੀਲ 12 ਮਾਰਚ ਤੋਂ ਲਾਪਤਾ ਹੈ, ਜਦੋਂ ਉਹ ਆਪਣੇ ਕਿਸੇ ਦੋਸਤ ਦੇ ਘਰ ਗਿਆ ਪਰ ਮੁੜ ਕੇ ਨਹੀਂ ਪਰਤਿਆ। ਗੋਤਾਖੋਰਾਂ ਵਲੋਂ ਉਸ ਦੀ ਭਾਲ ਕੀਤੀ ਗਈ, ਇਸ ਤੋਂ ਇਲਾਵਾ ਪੁਲਸ ਵਲੋਂ ਘਰ-ਘਰ ਜਾ ਕੇ ਉਸ ਦੀ ਭਾਲ ਕੀਤੀ ਗਈ ਪਰ ਸਭ ਬੇਕਾਰ। 

PunjabKesari
ਮਾਂਟਰੀਆਲ ਪੁਲਸ ਨੇ ਕਿਹਾ ਕਿ ਗੋਤਾਖੋਰਾਂ ਨੇ ਸਰਚ ਮੁਹਿੰਮ ਨੂੰ ਬੰਦ ਕਰ ਦਿੱਤਾ ਹੈ, ਇਹ ਉਨ੍ਹਾਂ ਲਈ ਸਭ ਤੋਂ ਮੁਸ਼ਕਲ ਟਾਸਕ ਸੀ। ਉਹ ਬਰਫ ਨਾਲ ਜੰਮੀਆਂ ਨਦੀਆਂ ਦੇ ਪਾਣੀ 'ਚ ਉਸ ਦੀ ਭਾਲ ਕਰਦੇ ਰਹੇ ਪਰ ਕੁਝ ਹੱਥ ਨਹੀਂ ਲੱਗਾ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਗੋਤਾਖੋਰਾਂ ਵਲੋਂ ਅਜਿਹੀ ਜਾਂਚ ਇਸ ਲਈ ਕੀਤੀ ਜਾ ਰਹੀ ਸੀ ਹੋ ਸਕਦਾ ਹੈ ਕਿ ਐਰੀਲ ਨਦੀ 'ਚ ਡੁੱਬ ਗਿਆ ਹੋਵੇ। ਹੈਲੀਕਾਪਟਰ, ਵਾਹਨਾਂ ਜ਼ਰੀਏ ਉਸ ਦੀ ਭਾਲ ਲਈ ਪੂਰੇ ਇਲਾਕੇ ਨੂੰ ਦੇਖਿਆ ਗਿਆ। ਐਰੀਲ ਦੇ ਪਿਤਾ ਨੇ ਪੁਲਸ ਨੂੰ ਕਿਹਾ ਮੇਰਾ ਮੰਨਣਾ ਹੈ ਕਿ ਮੇਰੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ। ਐਰੀਲ ਦੇ ਲਾਪਤਾ ਹੋਣ ਮਗਰੋਂ ਪੁਲਸ ਵਲੋਂ ਐਂਬਰ ਐਲਰਟ ਜਾਰੀ ਕਰ ਦਿੱਤਾ ਗਿਆ।


ਓਧਰ ਮਾਂਟਰੀਆਲ ਦੇ ਕਾਰੋਬਾਰੀ ਬਰੂਨੋ ਰੋਡੀ ਨੇ ਐਰੀਲ ਦੀ ਸੁਰੱਖਿਅਤ ਵਾਪਸੀ ਲਈ 50,000 ਡਾਲਰ ਦੇ ਇਨਾਮ ਦਾ ਪ੍ਰਸਤਾਵ ਦਿੱਤਾ ਹੈ। ਕੈਨੇਡੀਅਨ ਬਾਕਸਰ ਐਡੋਨਿਸ ਸੈਵਨਸਨ ਨੇ ਐਰੀਲ ਦੇ ਪਰਿਵਾਰ ਨੂੰ 15,000 ਡਾਲਰ ਦਾਨ ਵਜੋਂ ਦਿੱਤਾ ਹੈ, ਉਸ ਦਾ ਪਰਿਵਾਰ 10,000 ਡਾਲਰ ਇਨਾਮ ਦਾ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਅਤ ਭਾਲ ਕਰਨ ਵਾਲੇ ਨੂੰ ਇਹ ਇਨਾਮ ਮਿਲੇਗਾ। 


Related News