ਅਕਾਲੀਆਂ ਨੇ 10 ਸਾਲਾਂ ''ਚ ਪੰਜਾਬ ਨੂੰ ਡੋਬਿਆ : ਦਰਸ਼ਨ ਬਰਾੜ

03/21/2018 4:12:44 PM


ਬਾਘਾਪੁਰਾਣਾ (ਰਾਕੇਸ਼) - ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਦਾ ਘਿਰਾਓ ਕਰਨ ਨੂੰ ਹਾਸੋਹੀਣੀ ਦੱਸਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਜਿਸ ਤਰ੍ਹਾਂ ਪੰਜਾਬ ਨੂੰ 10 ਸਾਲਾਂ ਵਿਚ ਡੋਬਿਆ ਹੈ, ਉਸ ਨੂੰ ਪੰਜਾਬ ਦੀ ਜਨਤਾ ਭਲੀ-ਭਾਂਤ ਜਾਣਦੀ ਹੈ ਕਿਉਂਕਿ ਅਕਾਲੀਆਂ ਨੂੰ ਚੋਣਾਂ ਵਿਚ ਤੀਸਰਾ ਸਥਾਨ ਹਾਸਲ ਹੋਇਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਇਕ ਵੀ ਕੰਮ ਪੰਜਾਬ ਦੀ ਭਲਾਈ ਲਈ ਨਹੀਂ ਸੋਚਿਆ, ਜਦਕਿ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ 10 ਸਾਲ ਸੜਕਾਂ 'ਤੇ ਧਰਨੇ ਮਾਰਦੇ ਰਹੇ ਅਤੇ ਅਕਾਲੀਆਂ ਦੇ ਰਾਜ ਵਿਚ ਘਰਾਂ ਦੇ ਘਰ ਨਸ਼ਿਆਂ ਨਾਲ ਡੁੱਬੇ ਹਨ। ਬਰਾੜ ਨੇ ਕਿਹਾ ਕਿ ਅਕਾਲੀਆਂ ਨੂੰ ਕਰਜ਼ਿਆਂ ਨਾਲ ਡੁੱਬੀ ਕਿਸਾਨੀ ਯਾਦ ਨਹੀਂ ਆਈ, ਜਦਕਿ ਇਹ ਆਪਣੇ ਆਪ ਨੂੰ ਕਿਸਾਨਾਂ ਦੇ ਮੁਦਈ ਹੋਣ ਦਾ ਢਿੰਡੋਰਾ ਪਿੱਟਦੇ ਰਹੇ ਹਨ। ਇਸ ਮੌਕੇ ਦਵਿੰਦਰ ਸਿੰਘ ਗੋਗੀ ਗਿੱਲ, ਬਿੱਟੂ ਮਿੱਤਲ, ਜਗਸੀਰ ਜੱਗਾ, ਜਗਸੀਰ ਕਾਲੇਕੇ, ਸੁਰਿੰਦਰ ਸ਼ਿੰਦਾ, ਗੁਰਦੀਪ ਬਰਾੜ ਆਦਿ ਸ਼ਾਮਲ ਸਨ।


Related News