ਕੈਨੇਡਾ ਦੇ ਗਣਿਤ ਸ਼ਾਸਤਰੀ ਰਾਬਰਟ ਲਾਂਗਲੈਂਡਜ਼ ਨੇ ਜਿੱਤਿਆ 2018 ਦਾ ਅਬੇਲ ਪੁਰਸਕਾਰ

03/21/2018 3:39:51 PM

ਨਿਊ ਵੈੱਸਟਮਿੰਸਟਰ — ਕੈਨੇਡਾ ਦੇ ਗਣਿਤ ਸ਼ਾਸਤਰੀ ਰਾਬਰਟ ਲਾਂਗਲੈਂਡਜ਼ ਨੇ 2018 ਦਾ ਅਬੇਲ ਪੁਰਸਕਾਰ ਜਿੱਤ ਲਿਆ ਹੈ। ਉਨ੍ਹਾਂ ਨੇ ਇਹ ਪੁਰਸਕਾਰ ਰੀਪ੍ਰੈਜ਼ੰਟੇਸ਼ਨ ਥਿਊਰੀ ਨਾਲ ਨੰਬਰ ਥਿਊਰੀ ਨੂੰ ਜੋੜਨ ਦੇ ਆਪਣੇ ਖਾਸ ਪ੍ਰੋਜੈਕਟ ਕਾਰਨ ਜਿੱਤਿਆ ਹੈ। ਰਿਪੋਰਟ ਮੁਤਾਬਕ ਅਕੈਡਮੀ ਨੇ ਕਿਹਾ ਕਿ ਲਾਂਗਲੈਂਡਜ਼ ਦੀ ਅੰਤਰ ਦ੍ਰਿਸ਼ਟੀ ਇੰਨੀ ਸਮਰੱਥਾ ਵਾਲੀ ਹੈ ਕਿ ਉਨ੍ਹਾਂ ਨੇ ਗਣਿਤ ਖੇਤਰਾਂ ਨੂੰ ਜਿਸ ਤੰਤਰ ਨੂੰ ਸੁਝਾਅ ਦਿੱਤਾ, ਉਸ ਨੇ ਲਾਂਗਲੈਂਡਜ਼ ਪ੍ਰੋਗਰਾਮ ਨਾਮਕ ਇਕ ਪ੍ਰੋਜੈਕਟ ਦੀ ਅਗਵਾਈ ਕੀਤੀ। 
81 ਸਾਲਾ ਲਾਂਗਲੈਂਡਜ਼ ਨੂੰ 22 ਮਈ ਨੂੰ ਓਸਲੇ 'ਚ ਇਕ ਪੁਰਸਕਾਰ ਸੰਮੇਲਨ 'ਚ ਨਾਰਵੇ ਦੇ ਰਾਜਾ ਹੈਰਾਲਡ ਤੋਂ 6 ਮਿਲੀਅਨ ਨਾਰਵੇ ਕਰੰਸੀ ਭਾਵ 776,000 ਡਾਲਰ ਦਾ ਵਿੱਤੀ ਪੁਰਸਕਾਰ ਪ੍ਰਾਪਤ ਹੋਵੇਗਾ। 
ਲਾਂਗਲੈਂਡਜ਼ ਦਾ ਜਨਮ ਸਾਲ 1936 'ਚ ਕੈਨੇਡਾ ਦੇ ਨਿਊ ਵੈੱਸਟਮਿੰਸਟਰ 'ਚ ਹੋਇਆ ਸੀ। ਉਨ੍ਹਾਂ ਨੇ 'ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ' ਤੋਂ 1957 'ਚ ਗ੍ਰੈਜੂਏਸ਼ਨ ਅਤੇ 1958 'ਚ ਐੱਮ.ਐੱਸ. ਸੀ. ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ 1960 'ਚ ਅਮਰੀਕਾ ਦੇ ਯੇਲ ਯੂਨੀਵਰਿਸਟੀ 'ਚ ਪੀ.ਐੱਚ.ਡੀ ਕੀਤੀ। 
ਲਾਂਗਲੈਂਡਜ਼ ਨੇ ਪ੍ਰਿੰਸਟਨ ਯੂਨੀਵਰਸਿਟੀ ਅਤੇ ਯੇਲ ਯੂਨੀਵਰਸਿਟੀ 'ਚ ਕਈ ਅਹੁਦਿਆਂ 'ਤੇ ਕੰਮ ਕੀਤਾ ਹੈ ਅਤੇ ਵਰਤਮਾਨ ਸਮੇਂ 'ਚ ਉਹ ਅਮਰੀਕਾ ਦੇ ਪ੍ਰਿੰਸਟਨ 'ਚ 'ਇੰਸਟੀਚਿਊਟ ਆਫ ਅਡਵਾਂਸ ਸਟੱਡੀ' ਦੇ ਪ੍ਰੋਫੈਸਰ ਹਨ। ਨਾਰਵੇ ਗਣਿਤ ਸ਼ਾਸਤਰੀ ਨੀਲਜ਼ ਹੈਨਰਿਕ ਅਬੇਲ ਦੀ ਯਾਦ 'ਚ 2003 ਤੋਂ ਹਰ ਸਾਲ ਇਕ ਜਾਂ ਵਧੇਰੇ ਹੋਣਹਾਰ ਗਣਿਤ ਸ਼ਾਸਤਰੀਆਂ ਨੂੰ ਅਬੇਲ ਪੁਰਸਕਾਰ ਨਾਲ ਸਨਮਾਨਤ ਕਰਦਾ ਹੈ।


Related News