ਮਟਰਾਂ ਦੇ ਮੰਦੇ ਭਾਅ ਨੇ ਕਿਸਾਨਾਂ ਨੂੰ ਕੀਤਾ ਹਲ ਚਲਾਉਣ ਲਈ ਮਜ਼ਬੂਰ

03/21/2018 1:56:24 PM

ਜ਼ੀਰਾ (ਅਕਾਲੀਆਂਵਾਲਾ) - ਕੇਂਦਰ ਅਤੇ ਰਾਜ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਨੂੰ ਫਸਲੀ ਵਿੰਭਿਨਤਾ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਅਜਿਹਾ ਨਹੀਂ ਕਿ ਕਿਸਾਨ ਸਰਕਾਰਾਂ ਦੀਆਂ ਦਲੀਲਾਂ ਤੇ ਅਪੀਲਾਂ ਨਹੀਂ ਮੰਨਦੇ ਪਰ ਸਰਕਾਰ ਵੱਲੋਂ ਮੰਡੀਕਰਨ ਦੇ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਘਾਟੇ ਵੱਲ ਚਲੇ ਜਾਂਦੇ ਹਨ। ਜ਼ੀਰਾ ਤਹਿਸੀਲ 'ਚ ਕਿਸਾਨਾਂ ਵੱਲੋਂ ਸਬਜ਼ੀਆਂ ਦੀ ਕਾਸ਼ਤ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਪਰ ਸਬਜ਼ੀਆਂ ਦੇ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਅਕਸਰ ਹੀ ਇਸ ਖੇਤੀ ਤੋਂ ਟਾਲਾ ਵੱਟ ਰਹੇ ਹਨ। ਕੁਦਰਤੀ ਖੇਤੀ ਨਾਲ ਜੁੜੇ ਪਿੰਡ ਤਲਵੰਡੀ ਨੇਪਾਲਾਂ ਦੇ ਕਿਸਾਨ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਮਟਰਾਂ ਦੀ ਕਾਸ਼ਤ ਕਰਦਾ ਹੈ ਪਰ ਇਸ ਵਾਰ ਉਸ ਦੇ ਲਾਗਤ ਖਰਚੇ ਵੀ ਮਟਰਾਂ ਦੀ ਖੇਤੀ ਨੇ ਪੂਰੇ ਨਹੀਂ ਕੀਤੇ, ਜਿਸ ਕਾਰਨ ਉਸ ਨੂੰ ਆਪਣੀ ਫਸਲ 'ਤੇ ਹਲ ਚਲਾਉਣਾ ਪਿਆ। 
ਉਸ ਦਾ ਕਹਿਣਾ ਹੈ ਕਿ ਸਰਕਾਰ ਜਿੰਨਾ ਚਿਰ ਸਬਜ਼ੀਆਂ ਦੇ ਰੇਟ ਤੈਅ ਨਹੀਂ ਕਰਦੀ, ਉਨਾ ਚਿਰ ਸਬਜ਼ੀਆਂ ਦੀ ਕਾਸ਼ਤ ਕਿਸੇ ਖਤਰੇ ਤੋਂ ਘੱਟ ਨਹੀਂ ਹੁੰਦੀ।


Related News