ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਸ਼ਾਮਲ ਹੋਇਆ ਸਿਡਨੀ

03/21/2018 12:40:07 PM

ਸਿਡਨੀ— ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਸ਼ਾਮਲ ਹੋ ਗਿਆ ਹੈ। ਇਹ ਗੱਲ ਇਕ ਸਰਵੇ 'ਚ ਸਾਹਮਣੇ ਆਈ ਹੈ। ਬਹੁਤ ਸਾਰੇ ਆਸਟ੍ਰੇਲੀਅਨ ਵਾਸੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਿਡਨੀ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚੋਂ ਇਕ ਹੈ। ਸਰਵੇ 'ਚ ਕਿਹਾ ਗਿਆ ਕਿ ਬੀਤੇ ਸਾਲ ਇਹ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸੂਚੀ 'ਚ 14ਵੇਂ ਨੰਬਰ 'ਤੇ ਸੀ ਪਰ ਇਸ ਸਾਲ ਸਿਡਨੀ ਨੇ ਟੌਪ-10 ਸ਼ਹਿਰਾਂ ਦੀ ਸੂਚੀ 'ਚ ਆਪਣੀ ਥਾਂ ਬਣਾ ਲਈ ਹੈ, ਯਾਨੀ ਕਿ ਇਹ ਸ਼ਹਿਰ ਵੀ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਸ਼ਾਮਲ ਹੋ ਗਿਆ ਹੈ।  
ਸਰਵੇ 'ਚ ਦੁਨੀਆ ਦੇ 130 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ 'ਚ ਵਸਤੂ ਅਤੇ ਸੇਵਾਵਾਂ ਨੂੰ ਲੈ ਕੇ ਸਿਡਨੀ ਦੀ ਤੁਲਨਾ ਦੁਨੀਆ ਦੇ ਮਹਿੰਗੇ ਸ਼ਹਿਰਾਂ ਨਾਲ ਕੀਤੀ ਗਈ। ਸਰਵੇ ਦੀ ਰਿਪੋਰਟ ਮੁਤਾਬਕ 160 ਵਸਤੂ ਅਤੇ ਸੇਵਾਵਾਂ ਜਿਵੇਂ ਕਿ ਖਾਣਾ, ਕੱਪੜੇ, ਕਿਰਾਇਆ, ਟਰਾਂਸਪੋਰਟ, ਪ੍ਰਾਈਵੇਟ ਸਕੂਲ ਫੀਸ ਆਦਿ ਦੀ ਤੁਲਨਾ ਕੀਤੀ ਗਈ। ਅਮਰੀਕਾ, ਲੰਡਨ ਦੀ ਤੁਲਨਾ 'ਚ ਸਿਡਨੀ 'ਚ ਸਭ ਤੋਂ ਮਹਿੰਗਾ ਸ਼ਹਿਰ ਹੈ।
ਬਹੁਤ ਸਾਰੇ ਯੂਰਪੀ ਸ਼ਹਿਰ ਵੀ ਟੌਪ-10 ਦੀ ਸੂਚੀ 'ਚ ਸ਼ਾਮਲ ਹਨ। ਇਨ੍ਹਾਂ 'ਚ ਦੂਜੇ ਨੰਬਰ 'ਤੇ ਪੈਰਿਸ ਇਸ ਤੋਂ ਇਲਾਵਾ ਓਸਲੋ, ਜੇਨੇਵਾ ਮਹਿੰਗੇ ਸ਼ਹਿਰ ਹਨ। ਜੇਕਰ ਸਾਲ 2017 ਦੀ ਰਿਪੋਰਟ 'ਤੇ ਝਾਤ ਮਾਰੀ ਜਾਵੇ ਤਾਂ ਅਮਰੀਕਾ ਦਾ ਸ਼ਹਿਰ ਨਿਊਯਾਰਕ ਇਸ ਸੂਚੀ 'ਚ 9ਵੇਂ ਨੰਬਰ 'ਤੇ ਕਾਬਜ਼ ਸੀ। ਇਸ ਸਾਲ ਇਹ ਸੂਚੀ 'ਚ 13ਵੇਂ ਨੰਬਰ 'ਤੇ ਹੈ, ਇਸ ਤੋਂ ਇਲਾਵਾ ਅਮਰੀਕਾ ਦਾ ਲਾਸ ਏਂਜਲਸ 14ਵੇਂ ਨੰਬਰ 'ਤੇ ਹੈ। ਓਧਰ ਬ੍ਰਗੈਜ਼ਿਟ ਦੇ ਪ੍ਰਭਾਵ ਕਾਰਨ ਬ੍ਰਿਟਿਸ਼ ਰਾਜਧਾਨੀ ਲੰਡਨ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚੋਂ ਇਕ ਹੈ।

 


Related News