ਨਵਰਾਤਰੇ ਖਤਮ ਹੋਣ ਤੋਂ ਪਹਿਲਾਂ ਘਰ ''ਚ ਲਿਆਓ ਇਹ ਚੀਜ਼, ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ

3/21/2018 12:32:06 PM

ਜਲੰਧਰ— ਦੇਸ਼ਭਰ ਵਿਚ ਚੇਤ ਨਵਰਾਤਰੇ ਦੀ ਧੁੰਮ ਦੇਖਣ ਨੂੰ ਮਿਲ ਰਹੀ ਹੈ। ਦੇਵੀ ਮਾਂ ਦੇ ਭਗਤ ਉਨ੍ਹਾਂ ਦੀ ਕ੍ਰਿਪੀ ਪਾਉਣ ਲਈ ਪੂਰੀ ਸ਼ਰਧਾ ਨਾਲ ਪੂਜਾ ਅਤੇ ਉਪਾਅ ਆਦਿ ਕਰ ਰਹੇ ਹਨ। ਤਾਂ ਆਓ ਨਵ ਰਾਤਰਿਆਂ ਦੇ ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਉਪਰਾਲਿਆਂ ਬਾਰੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਦਾ ਵਰਣਨ ਗ੍ਰੰਥਾਂ ਵਿਚ ਵੀ ਕੀਤਾ ਗਿਆ ਹੈ।
ਇਨ੍ਹਾਂ ਉਪਰਾਲਿਆਂ ਦੀ ਮਦਦ ਨਾਲ ਮਾਂ ਦੁਰਗਾ ਦੇ ਨਾਲ ਹੀ ਮਹਾਲਕਸ਼ਮੀ ਨੂੰ ਵੀ ਖੁਸ਼ ਕੀਤਾ ਜਾ ਸਕਦਾ ਹੈ। ਚੇਤ ਨਵਰਾਤਰੇ ਐਤਵਾਰ ਦੇ ਖਤਮ ਹੋਣ ਤੋਂ ਪਹਿਲਾਂ ਇੱਥੇ ਦੱਸੀਆਂ ਜਾ ਰਹੀਆਂ ਚੀਜ਼ਾਂ 'ਚੋਂ ਕੋਈ ਇਕ ਚੀਜ਼ ਘਰ ਲੈ ਆਉਣ ਨਾਲ ਦੇਵੀ ਲਕਸ਼ਮੀ ਦੀ ਕ੍ਰਿਪਾ ਮਿਲ ਸਕਦੀ ਹੈ।
ਦੇਵੀ ਲਕਸ਼ਮੀ ਦੀ ਕ੍ਰਿਪਾ ਪਾਉਣਾ ਚਾਹੁੰਦੇ ਹੋ ਅਤੇ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਸ ਨਵਰਾਤਰੇ ਸੋਨੇ ਜਾਂ ਚਾਂਦੀ ਦਾ ਇਕ ਸਿੱਕਾ ਘਰ ਲੈ ਆਓ। ਇਸ ਸਿੱਕੇ ਦੀ ਪੂਜਾ ਕਰੋ ਅਤੇ ਘਰ ਦੀ ਤਿਜੋਰੀ ਵਿਚ ਰੱਖੋ।
ਧਨ ਸਬੰਧੀ ਕੰਮਾਂ 'ਚ ਪ੍ਰੇਸ਼ਾਨੀਆਂ ਆ ਰਹੀਆਂ ਹੋਣ ਤਾਂ ਨਵਰਾਤਰੇ ਦੇ ਕਿਸੇ ਵੀ ਦਿਨ ਇਕ ਪੀਲੀ ਕੌੜੀ ਘਰ ਲੈ ਕੇ ਆਓ ਅਤੇ ਲਕਸ਼ਮੀ ਪੂਜਾ 'ਚ ਰੱਖੋ। ਪੂਜਾ ਤੋਂ ਬਾਅਦ ਲਾਲ ਕੱਪੜੇ 'ਚ ਬੰਨ੍ਹ ਕੇ ਤਿਜੋਰੀ ਵਿਚ ਰੱਖ ਦਿਓ।
ਨਵਰਾਤਰਿਆਂ 'ਚ ਮਹਾਲਕਸ਼ਮੀ ਦੀ ਇਕ ਅਜਿਹੀ ਫੋਟੋ ਘਰ ਲੈ ਕੇ ਆਓ, ਜਿਸ 'ਚ ਦੇਵੀ ਲਕਸ਼ਮੀ ਕਮਲ 'ਤੇ ਬੈਠੀ ਹੋਈ ਹੋਵੇ। ਇਸ ਤਸਵੀਰ ਦੀ ਰੋਜ਼ ਪੂਜਾ ਕਰਨੀ ਚਾਹੀਦੀ ਹੈ। ਇਸ ਉਪਾਅ ਨਾਲ ਘਰ ਵਿਚ ਲਕਸ਼ਮੀ ਦੀ ਸਥਾਈ ਕ੍ਰਿਪਾ ਬਣੀ ਰਹਿੰਦੀ ਹੈ।
ਨਰਾਤਿਆਂ 'ਚ ਤੁਸੀਂ ਘਰ 'ਚ ਸ਼ੰਖ ਵੀ ਲਿਆ ਸਕਦੇ ਹੋ। ਇਸ ਨੂੰ ਘਰ ਦੇ ਮੰਦਰ 'ਚ ਰੱਖੋ ਅਤੇ ਨਾਲ ਹੀ ਇਸ ਦੀ ਪੂਜਾ ਰੋਜ਼ ਸਵੇਰੇ ਕਰੋ।