ਰੋਜ਼ ਸਵੇਰੇ ਕਰੋ ਇਹ ਕੰਮ, ਚਮਕੇਗਾ ਕਿਸਮਤ ਦਾ ਸਿਤਾਰਾ

3/21/2018 12:11:52 PM

ਜਲੰਧਰ— ਆਪਣੇ ਤੋਂ ਵੱਡਿਆਂ ਦਾ ਆਦਰ ਕਰਨ ਲਈ ਪੈਰ ਛੂਹਣ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ। ਸਨਾਤਨ ਧਰਮ ਵਿਚ ਵੱਡਿਆਂ ਨੂੰ ਨਮਸਕਾਰ ਕਰਨ ਦੀ ਪਰੰਪਰਾ ਨੂੰ ਨਿਯਮ ਨੂੰ ਸੰਸਕਾਰ ਦਾ ਰੂਪ ਦਿੱਤਾ ਗਿਆ ਹੈ। ਆਪਣੇ ਤੋਂ ਵੱਡਿਆਂ ਦੀ ਇੱਜ਼ਤ ਲਈ ਪੈਰ ਛੂਹਣ ਨੂੰ ਉੱਤਮ ਮੰਨਿਆ ਗਿਆ ਹੈ। ਨਮਸਕਾਰ ਲਈ ਜਦੋਂ ਅਸੀਂ ਆਪਣੇ ਵੱਡਿਆਂ ਜਾਂ ਬਜ਼ੁਰਗਾਂ ਦੇ ਪੈਰਾਂ ਵਿਚ ਝੁੱਕਦੇ ਹਾਂ ਤਾਂ ਉਨ੍ਹਾਂ ਦੀ ਪ੍ਰਾਣ ਊਰਜਾ ਨਾਲ ਜੁੜ ਜਾਂਦੇ ਹਨ ਅਤੇ ਇਹ ਊਰਜਾ ਨਮਸਕਾਰ ਕਰਨ ਵਾਲੇ ਦੀ ਚੇਤਨਾ ਨੂੰ ਵੀ 'ਤੇ ਚੁੱਕਦੀ ਹੈ। ਮਾਨਤਾ ਹੈ ਕਿ ਵੱਡੇ-ਬਜ਼ੁਰਗਾਂ ਦੇ ਪੈਰ ਛੋਹਣ ਨਾਲ ਬਹੁਤ ਲਾਭ ਹੁੰਦਾ ਹੈ।
ਹੱਥ ਮਿਲਾ ਕੇ ਅਤੇ ਗਲੇ ਲੱਗ ਕੇ ਕਿਸੇ ਦੀ ਇੱਜ਼ਤ ਕਰਨ ਨਾਲ ਆਪਸੀ ਸੰਬੰਧ ਵਧੀਆ ਹੁੰਦੇ ਹਨ ਅਤੇ ਵਿਅਕਤੀ ਦੇ ਸੰਸਕਾਰੀ/ਸਭਿਆਚਾਰੀ ਹੋਣ ਦੀ ਛਵੀ ਵੀ ਬਣਦੀ ਹੈ ਪਰ ਝੁੱਕ ਕੇ ਸਤਿਕਾਰ ਕਰਨ ਦਾ ਵੱਖਰਾ ਹੀ ਮਹੱਤਵ ਹੈ ਪਰ ਨਮਸਕਾਰ, ਪਰਨਾਮ ਕਹਿਣ ਜਾਂ ਪੈਰ ਛੋਹਣ 'ਚ ਜ਼ਿਆਦਾਤਰ ਲੋਕ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਕਿਉਂਕਿ ਆਪਣੀ ਸਭਿਅਤਾ ਨੂੰ ਭੁੱਲ ਕੇ ਅੱਜ ਅਸੀਂ ਪੱਛਮੀ ਸਭਿਅਤਾ 'ਚ ਸ਼ਾਮਿਲ ਹੋ ਗਏ ਹਾਂ। 'ਹੈਲੋ-ਹਾਏ' ਕਹਿ ਕੇ ਅਸੀਂ ਆਧੁਨਿਕ ਅਤੇ ਸਮਾਰਟ ਹੋਣ ਦਾ ਗਰਵ ਮਹਿਸੂਸ ਕਰਦੇ ਹਾਂ ਪਰ ਪੈਰ ਛੂਹਣ ਦਾ ਮਤਲੱਬ ਹੈ ਕਿ ਪੂਰੀ ਸ਼ਰਧਾ ਨਾਲ ਕਿਸੇ ਅੱਗੇ ਝੱਕਣਾ।
ਇਸਦਾ ਇਕ ਫਾਇਦਾ ਇਹ ਵੀ ਹੈ ਕਿ ਇਸ ਨਾਲ ਸਾਡਾ ਹੈਂਕੜ ਘੱਟ ਹੁੰਦਾ ਹੈ। ਅਜਿਹੀ ਮਾਨਤਾ ਹੈ ਕਿ ਰੋਜ਼ਾਨਾਂ ਵੱਡਿਆਂ ਦੇ ਪੈਰ ਛੋਹਣ ਨਾਲ ਉਮਰ, ਵਿਦਿਆ, ਜਸ ਵਿਚ ਵਾਧਾ ਹੁੰਦਾ ਹੈ।
ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਸਨਮਾਨ ਯੋਗ ਵਿਅਕਤੀ ਦੇ ਪੈਰ ਛੂਹਦੇ ਹਾਂ ਤਾਂ ਅਸ਼ੀਰਵਾਦ ਦੇ ਤੌਰ 'ਤੇ ਉਨ੍ਹਾਂ ਦਾ ਹੱਥ ਸਾਡੇ ਸਿਰ ਦੇ ਉੱਪਰੀ ਭਾਗ ਨੂੰ ਅਤੇ ਸਾਡਾ ਹੱਥ ਉਨ੍ਹਾਂ ਦੇ ਪੜਾਅ ਨੂੰ ਛੋਹ ਕਰਦਾ ਹੈ, ਅਜਿਹੀ ਮਾਨਤਾ ਹੈ ਕਿ ਇਸ ਤੋਂ ਉਸ ਵਿਅਕਤੀ ਦੀ ਸਕਾਰਾਤਮਕ ਊਰਜਾ ਅਸ਼ੀਰਵਾਦ ਦੇ ਰੂਪ 'ਚ ਸਾਡੇ ਸਰੀਰ 'ਚ ਪਰਵੇਸ਼ ਕਰਦੀ ਹੈ, ਇਸ ਤੋਂ ਸਾਡਾ ਆਤਮਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।
ਪੈਰ ਛੂਹਣ ਜਾਂ ਨਮਸਕਾਰ ਕਰਨਾ ਸਿਰਫ ਇਕ ਪਰੰਪਰਾ ਜਾਂ ਬੰਧਨ ਨਹੀਂ ਹੈ, ਇਹ ਇੱਕ ਵਿਗਿਆਨ ਹੈ ਜੋ ਸਾਡੇ ਸਰੀਰਕ, ਮਾਨਸਿਕ ਵਿਕਾਸ ਨਾਲ ਜੁੜਿਆ ਹੈ। ਪੈਰ ਤਿੰਨ ਤਰ੍ਹਾਂ ਨਾਲ ਛੂਏ ਜਾਂਦੇ ਹਨ। ਪਹਿਲਾਂ ਝੁੱਕ ਕੇ ਪੈਰ ਛੂਹਣਾ, ਦੂਜਾ ਗੋਡਿਆਂ ਦੇ ਭਾਰ ਬੈਠ ਕੇ ਅਤੇ ਤੀਜਾ ਲੇਟ ਕੇ। ਝੁੱਕ ਕੇ ਪੈਰ ਛੂਹਣ ਨਾਲ ਕਮਰ ਅਤੇ ਰੀੜ੍ਹ ਦੀ ਹੱਡੀ ਨੂੰ ਆਰਾਮ ਮਿਲਦਾ ਹੈ। ਦੂਜੇ ਢੰਗ ਨਾਲ ਸਾਡੇ ਸਰੀਰ ਦੇ ਜੋੜਾਂ ਨੂੰ ਮੋੜਿਆ ਜਾਂਦਾ ਹੈ ਜਿਸ ਦੇ ਨਾਲ ਉਨ੍ਹਾਂ 'ਚ ਹੋਣ ਵਾਲੇ ਤਣਾਅ ਤੋਂ ਰਾਹਤ ਮਿਲਦੀ ਹੈ।
ਰੋਜ਼ ਸਵੇਰੇ-ਸਵੇਰੇ ਅਤੇ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਨੂੰ ਆਪਣੇ ਵੱਡਿਆ, ਮਾਤਾ-ਪਿਤਾ ਦੇ ਪੈਰ ਛੂਹਣੇ ਚਾਹੀਦੇ ਹਨ। ਇਸ ਨਾਲ ਹਰ ਕੰਮ 'ਚ ਸਫਲਤਾ ਮਿਲਦੀ ਹੈ ਅਤੇ ਸਾਡਾ ਮਨੋਬਲ ਵਧਦਾ ਹੈ ਅਤੇ ਸਕਾਰਾਤਮਕ ਊਰਜਾ ਮਿਲਦੀ ਹੈ ਅਤੇ ਨਕਾਰਾਤਮਕ  ਸ਼ਕਤੀ ਘਟਦੀ ਹੈ।