ਹੁਣ ਮਨੁੱਖ ਰਹਿਤ ਟੈਕਾਂ ਦਾ ਪਰੀਖਣ ਕਰ ਰਿਹੈ ਚੀਨ

03/21/2018 12:12:17 PM

ਬੀਜਿੰਗ (ਬਿਊਰੋ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਫੌਜ ਦਾ ਆਧੁਨਿਕੀਕਰਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਤਹਿਤ ਚੀਨ ਨੇ ਨਵੇਂ ਹਥਿਆਰਾਂ ਦਾ ਵੀ ਨਿਰਮਾਣ ਕੀਤਾ ਹੈ। ਹੁਣ ਚੀਨ ਅਜਿਹੇ ਮਨੁੱਖੀ ਰਹਿਤ ਟੈਕਾਂ ਦਾ ਪਰੀਖਣ ਕਰ ਰਿਹਾ ਹੈ, ਜੋ ਨਕਲੀ ਖੁਫੀਆ ਵਿਭਾਗ ਨਾਲ ਲੈਸ ਹੋਣਗੇ। ਬੁੱਧਵਾਰ ਨੂੰ ਚੀਨ ਦੇ ਇਕ ਅਖਬਾਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਇਸ ਸੰਬੰਧੀ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਕ ਤਸਵੀਰ ਵਿਚ ਇਕ ਟਾਈਪ 59 ਟੈਂਕ ਨੂੰ ਰਿਮੋਟ ਕੰਟਰੋਲ ਨਾਲ ਸੰਚਾਲਿਤ ਹੁੰਦੇ ਦੇਖਿਆ ਜਾ ਸਕਦਾ ਹੈ। ਅਖਬਾਰ ਮੁਤਾਬਕ ਪਹਿਲੀ ਵਾਰੀ ਚੀਨ ਵੱਲੋਂ ਬਣਾਇਆ ਮਨੁੱਖ ਰਹਿਤ ਟੈਂਕ ਜਨਤਕ ਤੌਰ 'ਤੇ ਦਿਖਾਇਆ ਗਿਆ ਹੈ। ਟਾਈਪ 59 ਟੈਂਕ ਪੁਰਾਣੇ ਸੋਵੀਅਤ ਮਾਡਲ 'ਤੇ ਆਧਾਰਿਤ ਹੈ। ਚੀਨ ਵਿਚ ਪਹਿਲੀ ਵਾਰੀ ਇਸ ਦੀ ਵਰਤੋਂ ਸਾਲ 1950 ਦੇ ਦਹਾਕੇ ਵਿਚ ਹੋਈ ਸੀ। ਇਸ ਮਗਰੋਂ ਹੁਣ ਤੱਕ ਕਈ ਟੈਂਕ ਬਣਾਏ ਜਾ ਚੁੱਕੇ ਹਨ। ਟੈਂਕ ਅਤੇ ਹਥਿਆਰਬੰਦ ਵਾਹਨ ਦੇ ਮੁੱਖ ਸੰਪਾਦਕ ਲਿਯੂ ਕਿੰਗਸ਼ਾਨ ਨੇ ਗੱਲਬਾਤ ਵਿਚ ਕਿਹਾ,''ਟਾਈਪ 59 ਦੇ ਲੰਬੇ ਸਮੇਂ ਤੱਕ ਸੇਵਾ ਵਿਚ ਬਣੇ ਰਹਿਣ ਕਾਰਨ ਇਸ ਨੂੰ ਮਨੁੱਖ ਰਹਿਤ ਟੈਂਕ ਵਿਚ ਬਦਲਿਆ ਜਾ ਸਕਦਾ ਹੈ, ਜੇ ਇਸ ਨੂੰ ਨਕਲੀ ਖੁਫੀਆ ਵਿਭਾਗ ਨਾਲ ਲੈਸ ਕਰ ਦਿੱਤਾ ਜਾਵੇ।'' ਅਖਬਾਰ ਦੀ ਰਿਪੋਰਟ ਮੁਤਾਬਕ ਮਨੁੱਖ ਰਹਿਤ ਟੈਂਕ ਹੋਰ ਮਨੁੱਖ ਰਹਿਤ ਉਪਕਰਣਾਂ ਨਾਲ ਕੰਮ ਕਰ ਸਕਣਗੇ।


Related News