ਚੀਨ ਨੇ ਤਾਇਵਾਨ ਨੂੰ ਭੇਜਿਆ ਸਮੁਦੰਰੀ ਜੰਗੀ ਜਹਾਜ਼

03/21/2018 10:22:20 AM

ਬੀਜਿੰਗ (ਭਾਸ਼ਾ)— ਚੀਨ ਨੇ ਆਪਣਾ ਸਮੁਦੰਰੀ ਜੰਗੀ ਜਹਾਜ਼ 'ਲਿਅੋਨਿੰਗ' ਤੰਗ ਤਾਇਵਾਨ ਸਟ੍ਰੇਟ ਦੇ ਮਾਧਿਅਮ ਨਾਲ ਤਾਇਵਾਨ ਭੇਜਿਆ ਹੈ। ਸਥਾਨਕ ਮੀਡੀਆ ਨੇ ਤਾਇਵਾਨ ਦੇ ਰੱਖਿਆ ਮੰਤਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਤਾਇਵਾਨ ਦੀ ਕੇਂਦਰੀ ਸਮਾਚਾਰ ਏਜੰਸੀ ਮੁਤਾਬਕ ਰੱਖਿਆ ਮੰਤਰੀ ਯੇਨ ਤੇਹ-ਫਾ ਨੇ ਤਾਇਵਾਨ ਦੀ ਸੰਸਦ ਵਿਚ ਜਾਰੀ ਆਪਣੇ ਇਕ ਬਿਆਨ ਵਿਚ ਸਮੁਦੰਰੇ ਜੰਗੀ ਜਹਾਜ਼ ਲਿਅੋਨਿੰਗ ਦੇ ਤਾਇਵਾਨ ਸਟ੍ਰੇਟ ਵਿਚ ਦਾਖਲ ਹੋਣ ਦੀ ਪੁਸ਼ਟੀ ਕੀਤੀ ਹੈ। ਰੱੱਖਿਆ ਮੰਤਰਾਲੇ ਇਸ ਘਟਨਾਕ੍ਰਮ 'ਤੇ ਪੂਰੀ ਨਜ਼ਰ ਬਣਾਏ ਹੋਏ ਹੈ। ਇਸ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਇਵਾਨ ਨੂੰ ਸਖਤ ਚਿਤਾਵਨੀ ਦਿੰਦਿਆ ਕਿਹਾ ਸੀ ਕਿ ਜੇ ਵੱਖਵਾਦੀ ਗਤੀਵਿਧੀਆਂ ਨੂੰ ਵਧਾਵਾ ਦਿੱਤਾ ਗਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਵਰਨਣਯੋਗ ਹੈ ਕਿ ਚੀਨ ਤਾਇਵਾਨ 'ਤੇ ਆਪਣੇ ਹੀ ਇਕ ਸੂਬੇ ਦੇ ਰੂਪ ਵਿਚ ਦਾਅਵਾ ਕਰਦਾ ਹੈ। ਜਿਨਪਿੰਗ ਨੇ ਕਿਹਾ ਕਿ ਚੀਨ ਤਾਇਵਾਨ ਵਿਚ ਸ਼ਾਂਤੀਪੂਰਣ ਸੰਬੰਧ ਅਤੇ ਚੀਨ ਦੇ ਸ਼ਾਂਤੀਪੂਰਣ ਪੁਨਰ ਏਕੀਕਰਣ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਦ੍ਰਿੜ ਹਾਂ ਅਤੇ ਤਾਇਵਾਨ ਦੀ ਆਜ਼ਾਦੀ ਲਈ ਵੱਖਵਾਦੀ ਗਤੀਵਿਧੀਆਂ ਨੂੰ ਸਹਿਣ ਨਹੀਂ ਕਰਾਂਗੇ। ਗੌਰਤਲਬ ਹੈ ਕਿ ਤਾਇਵਾਨ ਪ੍ਰਤੀ ਚੀਨ ਦੀ ਦੁਸ਼ਮਣੀ ਸਾਲ 2016 ਵਿਚ ਸਾਈ ਇੰਗ-ਵੇਨ ਦੇ ਤਾਇਵਾਨ ਦੀ ਰਾਸ਼ਟਰਪਤੀ ਬਨਣ ਦੇ ਬਾਅਦ ਵਧੀ ਹੈ। ਸਾਈ ਆਜ਼ਾਦੀ ਸਮਰਥਕ ਡੈਮੋਕ੍ਰੈਟਿਕ ਪ੍ਰਗਤੀਸ਼ੀਲ ਪਾਰਟੀ ਦੀ ਨੇਤਾ ਹਨ। ਰਾਸ਼ਟਰਪਤੀ ਦਾ ਮੰਨਣਾ ਹੈ ਕਿ ਤਾਇਵਾਨ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਰੱਖਿਆ ਦੋਹਾਂ ਪਾਸਿਆਂ ਦੀ ਸੰਯੁਕਤ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਲੈ ਕੇ ਸਾਡੀ ਵਚਨਬੱਧਤਾ ਸਪਸ਼ੱਟ ਅਤੇ ਤਰਕਸ਼ੀਲ ਹੈ।


Related News