ਇਨ੍ਹਾਂ ਰਾਸ਼ੀਫਲਾਂ ਦੇ ਸਿਤਾਰੇ ਰਹਿਣਗੇ ਕਮਜ਼ੋਰ ਪਾਉਣਗੇ ਤੁਹਾਡੀ ਸਿਹਤ 'ਤੇ ਅਸਰ

3/21/2018 7:34:44 AM

ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਗਲੇ 'ਚ ਖਰਾਬੀ ਦਾ ਡਰ ਬਣਿਆ ਰਹੇਗਾ।
ਬ੍ਰਿਖ- ਜਨ ਸ਼ਕਤੀ ਬਾਹਰ ਭਿਜਵਾਉਣ ਜਾਂ ਵੀਜ਼ਾ-ਪਾਸਪੋਰਟ ਦਾ ਕੰਮ ਕਰਨ ਵਾਲਿਆਂ ਨੂੰ ਹਰ ਕੰਮ ਸੁਚੇਤ ਰਹਿ ਕੇ ਕਰਨਾ ਚਾਹੀਦਾ ਹੈ, ਨੁਕਸਾਨ-ਪ੍ਰੇਸ਼ਾਨੀ ਦਾ ਡਰ, ਖਰਚ ਵਧਣਗੇ।
ਮਿਥੁਨ- ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਟ੍ਰੇਡਿੰਗ, ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਮਿਲੇਗਾ।
ਕਰਕ- ਰਾਜਕੀ ਅਤੇ ਗੈਰ-ਰਾਜਕੀ ਕੰਮਾਂ 'ਚ ਸਫਲਤਾ ਮਿਲੇਗੀ, ਵੱਡੇ ਲੋਕਾਂ ਅੱਗੇ ਜਾਣ 'ਤੇ ਆਪ ਦੀ ਪੈਠ, ਧਾਕ, ਛਾਪ ਵਧੇਗੀ, ਵਿਰੋਧੀ ਨਿਸਤੇਜ ਰਹਿਣਗੇ।
ਸਿੰਘ- ਉਦੇਸ਼-ਮਨੋਰਥ, ਪ੍ਰੋਗਰਾਮ ਹੱਲ ਹੋਣਗੇ, ਵੈਸੇ ਵੀ ਆਪ ਦੂਜਿਆਂ 'ਤੇ ਹਾਵੀ-ਪ੍ਰਭਾਵੀ, ਵਿਜਈ ਰਹੋਗੇ ਪਰ ਪੈਰ ਫਿਸਲਣ ਕਰਕੇ ਸੱਟ ਲੱਗਣ ਦਾ ਡਰ ਰਹੇਗਾ।
ਕੰਨਿਆ- ਪੇਟ 'ਚ ਕੁਝ ਨਾ ਕੁਝ ਗੜਬੜੀ ਬਣੇ ਰਹਿਣ ਦਾ ਡਰ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨੀ ਚਾਹੀਦੀ ਹੈ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਤੁਲਾ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਨ 'ਚ ਸਫ਼ਰ ਦੀ ਚਾਹਤ ਰਹੇਗੀ, ਵੈਸੇ ਗਲੇ 'ਚ ਖਰਾਬੀ ਦਾ ਡਰ ਬਣਿਆ ਰਹੇਗਾ।
ਬ੍ਰਿਸ਼ਚਕ- ਕਮਜ਼ੋਰ ਸਿਤਾਰੇ ਕਰਕੇ ਮਨ ਅਸ਼ਾਂਤ, ਪ੍ਰੇਸ਼ਾਨ ਅਤੇ ਡਾਵਾਂਡੋਲ ਜਿਹਾ ਰਹੇਗਾ, ਸ਼ਤਰੂ ਆਪ ਨੂੰ ਪ੍ਰੇਸ਼ਾਨ ਕਰਨ ਜਾਂ ਘੇਰਨ ਦਾ ਯਤਨ ਕਰਦੇ ਰਹਿਣਗੇ।
ਧਨ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਪਲਾਨਿੰਗ ਕਰੋਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਇਰਾਦਿਆਂ 'ਚ ਮਜ਼ਬੂਤੀ।
ਮਕਰ- ਕਿਸੇ ਵੀ ਸਰਕਾਰੀ ਕੰਮ ਲਈ ਕੀਤੀ ਜਾਣ ਵਾਲੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਅਫ਼ਸਰ ਮਿਹਰਬਾਨ, ਨਰਮ ਅਤੇ ਕੰਸੀਡ੍ਰੇਟ ਰਹਿਣਗੇ।
ਕੁੰਭ- ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਕਰਨ ਦੀ ਤਾਕਤ ਬਣੀ ਰਹੇਗੀ, ਤੇਜ-ਪ੍ਰਭਾਵ, ਦਬਦਬਾ ਬਣਿਆ ਰਹੇਗਾ, ਵਿਰੋਧੀ ਕਮਜ਼ੋਰ ਰਹਿਣਗੇ।
ਮੀਨ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ 'ਤੇ ਕੋਈ ਕਾਰੋਬਾਰੀ ਪਲਾਨਿੰਗ ਕੁਝ ਅੱਗੇ ਵਧੇਗੀ, ਕੰਮਕਾਜੀ ਟ੍ਰਿਪ ਵੀ ਲਾਭਕਾਰੀ ਰਹੇਗਾ।
21 ਮਾਰਚ, 2018, ਬੁੱਧਵਾਰ
 ਚੇਤ ਸੁਦੀ ਤਿਥੀ ਚੌਥ (ਬਾਅਦ ਦੁਪਹਿਰ 3.29 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਮੀਨ 'ਚ
ਚੰਦਰਮਾ ਮੇਖ 'ਚ
ਮੰਗਲ ਧਨ 'ਚ 
ਬੁੱਧ ਮੀਨ 'ਚ
ਗੁਰੂ ਤੁਲਾ 'ਚ
ਸ਼ੁੱਕਰ ਮੀਨ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2075, ਚੇਤ ਪ੍ਰਵਿਸ਼ਟੇ : 8, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 30 (ਫੱਗਣ), ਹਿਜਰੀ ਸਾਲ  : 1439, ਮਹੀਨਾ : ਰਜਬ, ਤਰੀਕ : 2, ਨਕਸ਼ੱਤਰ : ਭਰਣੀ (ਸ਼ਾਮ 7.02 ਤਕ), ਯੋਗ : ਵੈਧ੍ਰਿਤੀ (ਦੁਪਹਿਰ 1.27 ਤਕ), ਚੰਦਰਮਾ :  21-22 ਮੱਧ ਰਾਤ 12.49 ਤਕ ਮੇਖ ਰਾਸ਼ੀ 'ਤੇ ਅਤੇ ਮਗਰੋਂ ਬ੍ਰਿਖ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਬਾਅਦ ਦੁਪਹਿਰ 3.29 ਤਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ (ਪੱਛਮ-ਉੱਤਰ) ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਤੇ ਤਿਉਹਾਰ : ਦਮਨਕ ਚੌਥ, ਸ਼੍ਰੀ (ਲਕਸ਼ਮੀ) ਪੰਚਮੀ, ਮਾਨਵ ਅਧਿਕਾਰ ਦਿਵਸ।—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)