ਕੈਨੇਡਾ ''ਚ ਕੁੱਟ-ਕੁੱਟ ਮਾਰ ''ਤਾ ਪੰਜਾਬੀ

03/21/2018 12:47:48 AM

ਪੀਲ ਰੀਜਨਲ— ਬਰੈਂਪਟਨ ਦੇ ਰਹਿਣ ਵਾਲੇ ਇਕ 21 ਸਾਲਾਂ ਪੰਜਾਬੀ ਵਿਅਕਤੀ ਨੂੰ ਸੈਂਡਲਵੁੱਡ ਹਾਈਟਸ ਸੈਕੰਡਰੀ ਸਕੂਲ ਦੀ ਗ੍ਰਾਊਂਡ 'ਚ ਕੁੱਟਮਾਰ ਤੋਂ ਬਾਅਦ ਗੰਭੀਰ ਜ਼ਖਮੀ ਹਾਲਤ 'ਚ  ਸੋਮਵਾਰ ਰਾਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਮੰਗਲਵਾਰ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਪੀੜਤ ਦੀ ਪਛਾਣ ਪਵਿੱਤਰ ਸਿੰਘ ਬੱਸੀ ਵਜੋਂ ਹੋਈ ਹੈ ਤੇ ਇਸ ਸਾਲ ਇਹ ਅਜਿਹਾ ਕੁੱਟਮਾਰ ਦਾ 8ਵਾਂ ਮਾਮਲਾ ਹੈ।
ਪੀਲ ਪੁਲਸ ਨੂੰ ਸੋਮਵਾਰ ਸ਼ਾਮ 6 ਵਜੇ ਕੈਡਰਕਲਿਫ ਟ੍ਰੈਲ ਤੇ ਸੈਂਡਲਵੁੱਡ ਪਾਰਕਵੇਅ ਤੋਂ ਫੋਨ ਕਰਕੇ ਬੁਲਾਇਆ ਗਿਆ ਸੀ, ਜਿਸ 'ਚ ਪੁਲਸ ਨੂੰ ਦੱਸਿਆ ਗਿਆ ਕਿ ਦੋ ਵਿਅਕਤੀ ਇਕ ਵਿਅਕਤੀ ਨੂੰ ਡੰਡੇ ਨਾਲ ਕੁੱਟ ਰਹੇ ਹਨ। ਪੁਲਸ ਨੂੰ ਵਿਅਕਤੀ ਗੰਭੀਰ ਜ਼ਖਮੀ ਹਾਲਤ 'ਚ ਮਿਲਿਆ, ਜਿਸ ਦੇ ਸਿਰ 'ਤੇ ਕਈ ਸੱਟਾਂ ਲੱਗੀਆਂ ਹੋਈਆਂ ਸਨ। ਪੁਲਸ ਨੇ ਉਸ ਨੂੰ ਤੁਰੰਤ ਟ੍ਰਾਮਾ ਸੈਂਟਰ ਲਿਜਾਇਆ ਗਿਆ, ਜਿਥੇ ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਪੁਲਸ ਨੇ ਚਸ਼ਮਦੀਦਾਂ ਨਾਲ ਗੱਲ ਕੀਤੀ ਪਰ ਅਜੇ ਸ਼ੱਕੀਆਂ ਬਾਰੇ ਪੁਲਸ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪੁਲਸ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੇ ਡੈਸ਼ ਬੋਰਡ ਦੇ ਕੈਮਰੇ 'ਚ ਘਟਨਾ ਰਿਕਾਰਡ ਹੋਈ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ। ਪੀਲ ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।


Related News