ਖੂਨੀ ਸੰਘਰਸ਼ ਲਈ ਤਿਆਰ ਹੈ ਚੀਨ : ਸ਼ੀ

03/20/2018 10:14:16 PM

ਬੀਜ਼ਿੰਗ — ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਆਪਣੀ ਜ਼ਮੀਨ ਦਾ 1 ਇੰਚ ਵੀ ਕਿਸੇ ਨੂੰ ਵੀ ਨਹੀਂ ਦੇਵੇਗਾ ਅਤੇ ਦੇਸ਼ ਆਪਣੇ ਦੁਸ਼ਮਣਾਂ ਦੇ ਨਾਲ ਖੂਨੀ ਸੰਘਰਸ਼ ਦੇ ਲਈ ਤਿਆਰ ਹੈ। ਸ਼ੀ ਨੇ ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਦੇ ਸਾਲਾਨਾ ਸੈਸ਼ਨ 'ਚ ਕਿਹਾ, 'ਅਸੀਂ ਆਪਣੀ ਜ਼ਮੀਨ ਦਾ 1 ਇੰਚ ਟੁਕੜਾ ਵੀ ਕਿਸੇ ਨੂੰ ਨਹੀਂ ਦੇਵਾਂਗੇ ਅਤੇ ਇਸ ਨੂੰ ਚੀਨ ਤੋਂ ਕੋਈ ਲੈ ਵੀ ਨਹੀਂ ਸਕਦਾ।'
ਸ਼ੀ ਨੇ ਗ੍ਰੇਟ ਹਾਲ 'ਚ ਕਿਹਾ, 'ਅਸੀਂ ਆਪਣੇ ਦੁਸ਼ਮਣਾਂ ਖਿਲਾਫ ਖੂਨੀ ਲੜਾਈ ਲਈ ਤਿਆਰ ਹਾਂ।' ਚੀਨ ਨੂੰ ਤਾਈਵਾਨ ਅਤੇ ਹਾਂਗਕਾਂਗ ਦੇ ਦੇਸ਼ ਤੋਂ ਵੱਖ ਹੋ ਜਾਣ ਦਾ ਡਰ ਹੈ। ਤਾਈਵਾਨ ਸਵਸ਼ਾਸਿਤ ਟਾਪੂ ਹੈ, ਜਿਸ 'ਤੇ ਬੀਜ਼ਿੰਗ ਆਪਣਾ ਦਾਅਵਾ ਕਰਦਾ ਹੈ ਅਤੇ ਭਵਿੱਖ 'ਚ ਇਸ ਦੇ ਚੀਨ ਨਾਲ ਮਿਲਣ ਦੀ ਉਮੀਦ ਕਰਦਾ ਹਾਂ। ਸਾਬਕਾ ਬ੍ਰਿਟਿਸ਼ ਕਾਲੋਨੀ ਅਤੇ ਹੁਣ ਚੀਨ ਦੇ ਇਕ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਹਾਂਗਕਾਂਗ 'ਚ ਲੋਕ ਬੀਜ਼ਿੰਗ ਦੇ ਵਧਦੇ ਦਖਲਅੰਦਾਜ਼ੀ ਤੋਂ ਨਾਰਾਜ਼ ਹਨ।
ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਵੀ ਸ਼ੀ ਦੇ ਵਿਚਾਰ ਨੂੰ ਦੁਹਰਾਇਆ। ਲੀ ਨੇ ਐੱਨ. ਪੀ. ਸੀ. ਸੈਸ਼ਨ ਦੇ ਆਖਰੀ ਦਿਨ ਇਕ ਪ੍ਰੈਸ ਕਾਨਫਰੰਸ 'ਚ ਕਿਹਾ, 'ਚੀਨ ਆਪਣੇ ਖੇਤਰੀ ਅਖੰਡਤਾ ਨੂੰ ਬਣਾਏ ਰੱਖਣ ਲਈ ਦ੍ਰਿੜ ਹੈ ਅਤੇ ਆਪਣੀ ਜ਼ਮੀਨ ਦਾ ਇਕ ਇੰਚ ਵੀ ਨਹੀਂ ਛੱਡੇਗਾ। ਚੀਨ ਨਾ ਹੀ ਕਿਸੇ ਹੋਰ ਦੇਸ਼ ਦਾ ਇੰਚ ਟੁਕੜਾ ਲਵੇਗਾ ਅਤੇ ਨਾ ਹੀ ਦੇਵੇਗਾ।


Related News