ਪਾਕਿ ''ਚ ਬੰਦੂਕਧਾਰੀਆਂ ਨੇ ਇਕ ਪਰਿਵਾਰ ਦੇ 5 ਮੈਂਬਰਾਂ ਦਾ ਕੀਤਾ ਕਤਲ

03/20/2018 9:56:52 PM

ਪੇਸ਼ਾਵਰ—ਪਾਕਿਸਤਾਨ ਦੇ ਅਸ਼ਾਂਤ ਉਤਰ-ਪੱਛਮੀ ਆਦਿਵਾਸੀ ਖੇਤਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ 2 ਔਰਤਾਂ ਅਤੇ 2 ਬੱਚਿਆਂ ਸਮੇਤ ਇਕ ਪਰਿਵਾਰ ਦੇ 5 ਮੈਂਬਰਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਪੇਸ਼ਾਵਰ ਦੇ ਬਾਹਰੀ ਖੇਤਰ 'ਚ ਬਸੇ ਚਮਕਾਨੀ ਇਲਾਕੇ 'ਚ ਅੱਜ ਸਵੇਰੇ ਅਣਪਛਾਤੇ ਹਮਲਾਵਰ ਇਕ ਘਰ 'ਚ ਵੜ ਗਏ ਅਤੇ ਅੰਨ੍ਹੇਵਾਹ ਗੋਲਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਪਰਾਧ ਕਰਨ ਤੋਂ ਬਾਅਦ ਹਮਲਾਵਰ ਉੱਥੋਂ ਭੱਜਣ 'ਚ ਕਾਮਯਾਬ ਹੋ ਗਏ। ਪੁਲਸ ਨੇ ਦੱਸਿਆ ਕਿ ਹਮਲੇ ਦਾ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ, ਪਰ ਇਹ ਪਾਰਿਵਾਰਿਕ ਵਿਵਾਦ ਦਾ ਮਾਮਲਾ ਲੱਗ ਰਿਹਾ ਹੈ। ਹਾਲਾਂਕਿ ਜਾਂਚਕਰਤਾਵਾਂ ਨੇ ਇੱਥੇ ਕਿਸੇ ਤਰ੍ਹਾਂ ਦੀ ਲੁੱਟ ਜਾਂ ਡਕੈਤੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਇਸ ਤੋਂ ਇਲਾਵਾ ਕੋਹਾਟ 'ਚ ਹੋਈ ਇਕ ਅੱਲਗ ਘਟਨਾ 'ਚ ਇਕ ਸੀਨੀਅਰ ਪੁਲਸ ਅਧਿਕਾਰੀ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ, ਜਦੋਂ ਉਨ੍ਹਾਂ ਨੇ ਕਥਿਤ ਅਗਵਾਕਾਰਾਂ ਦੇ ਠਿਕਾਣਿਆ 'ਤੇ ਹਮਲਾ ਕੀਤਾ। ਪੁਲਸ ਨੇ ਦੱਸਿਆ ਕਿ ਇਸ ਮੁਠਭੇੜ 'ਚ ਦੋਸ਼ੀ ਦੀ ਵੀ ਮੌਤ ਹੋ ਗਈ।


Related News