ਰੋਮ ਵਿਖੇ 25 ਮਾਰਚ ਨੂੰ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ

03/20/2018 3:12:18 PM

ਰੋਮ,(ਵਿੱਕੀ ਬਟਾਲਾ)— ਗੁਰਦੁਆਰਾ ਸ੍ਰੀ ਗੂਰੁ ਨਾਨਕ ਦਰਬਾਰ ਰੋਮ ਪ੍ਰਿੰਸਤੀਨਾ ਵਿਖੇ 25 ਮਾਰਚ ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ  ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ। ਇਸ ਬਾਰੇ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੋਬੀ ਅਟਵਾਲ, ਪ੍ਰਧਾਨ ਗੁਰਪਾਲ ਸਿੰਘ ਜੋਹਲ, ਜਸਵਿੰਦਰ ਪੱਪੀ, ਜਗਰੂਪ ਜੋਹਲ, ਸੁਸ਼ੀਲ ਕੁਮਾਰ, ਦੀਦਾਰ ਦਾਰੀ, ਬਲਦੇਵ ਸਿੰਘ, ਰਾਜ ਕੁਮਾਰ, ਬੰਤ ਚੀਮਾਂ, ਦਲਵਿੰਦਰ ਕਾਲਾ, ਜਿੰਦਰ ਸੰਧੂ, ਤਰਨ ਦਿੱਲੀ, ਹਰਵਿੰਦਰ ਹਨੀ, ਸੁੱਖਦੇਵ ਸੁੱਖਾ, ਅਵਤਾਰ ਬਿੱਲਾ ਅਤੇ ਪੱਪੂ ਝਿੱਕਾ ਆਦਿ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ। 
ਉਨ੍ਹਾਂ ਦੱਸਿਆ ਕਿ 25 ਮਾਰਚ ਦਿਨ ਐਤਵਾਰ ਨੂੰ ਸ਼ਹੀਦਾਂ ਦੀ ਦੇਸ਼ ਕੌਮ ਵਾਸਤੇ ਦਿੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਹੀਦੀ ਦਿਹਾੜੇ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  ਗੁਰਦੁਆਰਾ ਸਾਹਿਬ ਜੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾਣਗੇ ਤੇ ਜਿਸ ਵਿਚ ਗੂਰੁ ਘਰ ਵਿਖੇ ਕੀਰਤਨੀ ਜੱਥੇ ਜਿਨ੍ਹਾਂ ਵਿਚ ਭਾਈ ਅਮਨਪ੍ਰੀਤ ਸਿੰਘ ਗੁਰਬਾਣੀ ਕੀਰਤਨ ਰਾਹੀਂ ਇੱਕਤਰ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। 


Related News