ਘਰ ਤੋਂ ਦੂਰ ਰੱਖਣਾ ਚਾਹੁੰਦੇ ਹੋ ਨਕਾਰਾਤਮਕ ਊਰਜਾ, ਤਾਂ ਅਪਣਾਓ ਇਹ ਟਿਪਸ

3/20/2018 12:15:19 PM

ਨਵੀਂ ਦਿੱਲੀ— ਜੇ ਤੁਹਾਨੂੰ ਵੀ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਤੁਹਾਡੇ ਪਰਿਵਾਰ 'ਤੇ ਕੁਝ ਅਸ਼ੁੱਭ ਪ੍ਰਭਾਵ ਪੈ ਰਿਹਾ ਹੈ ਤਾਂ ਘਬਰਾਓ ਨਾ। ਇਨ੍ਹਾਂ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਅਤੇ ਪਰਿਵਾਰ 'ਤੇ ਕਿਸੇ ਵੀ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਪਵੇਗਾ। ਘਰ ਦੇ ਮੁੱਖ ਦਰਵਾਜ਼ੇ 'ਤੇ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰਕੇ ਸਵੇਰੇ ਉੱਠ ਕੇ ਉਸ ਨੂੰ ਪ੍ਰਣਾਮ ਕਰੋ। ਇਸ ਤੋਂ ਬਾਅਦ ਤੁਹਾਡੇ ਦੁਆਰ, ਦਹਿਲੀਜ ਅਤੇ ਪੌੜੀ ਆਦਿ 'ਤੇ ਪਾਣੀ ਦਾ ਛਿੜਕਾਅ ਕਰੋ। ਇਸ ਨਾਲ ਟੋਨੇ-ਟੋਟਕੇ ਦਾ ਪ੍ਰਭਾਵ ਨਹੀਂ ਪੈਂਦਾ।
ਨਿੰਮ, ਬਬੂਲ ਜਾਂ ਅੰਬ ਵਿਚੋਂ ਕਿਸੇ ਵੀ ਰੁੱਖ ਦੀ ਟਾਹਿਣੀ ਨੂੰ ਪੱਤਿਆਂ ਸਮੇਤ ਘਰ ਦੇ ਮੁੱਖ ਦਰਵਾਜ਼ੇ 'ਤੇ ਲਟਕਾਓ।
ਹਫਤੇ 'ਚ ਇਕ ਦਿਨ ਘਰ ਦੀ ਸਾਫ-ਸਫਾਈ ਕਰਨ ਤੋਂ ਬਾਅਦ ਇਕ ਬਾਲਟੀ ਪਾਣੀ 'ਚ ਥੋੜ੍ਹੀ ਜਿਹੀ ਸ਼ੱਕਰ ਅਤੇ ਦੁੱਧ ਪਾ ਕੇ ਉਸ ਦਾ ਛਿੜਕਾਅ ਪੂਰੇ ਘਰ 'ਚ ਕਰੋਂ। ਆਖਿਰ 'ਚ ਬਾਕੀ ਬਚੇ ਹੋਏ ਪਾਣੀ ਨੂੰ ਦਰਵਾਜ਼ੇ ਦੇ ਦੋਹਾਂ ਪਾਸੇ ਥੋੜ੍ਹਾ-ਥੋੜ੍ਹਾ ਪਾ ਦਿਓ।
ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਤੁਲਸੀ ਦੇ ਪੌਦੇ ਅਰਥਾਤ ਦੱਖਣ-ਪੂਰਵ ਤੋਂ ਲੈ ਕੇ ਉੱਤਰ ਪੱਛਮ ਤਕ ਦੇ ਖਾਲੀ ਥਾਂ 'ਚ ਲਗਾ ਸਕਦੇ ਹੋ। ਜੇ ਖਾਲੀ ਜਮੀਨ ਨਾ ਹੋਵੇ ਤਾਂ ਗਮਲਿਆ 'ਚ ਵੀ ਤੁਲਸੀ ਨੂੰ ਥਾਂ ਕੇ ਸਨਮਾਨਿਤ ਕੀਤਾ ਜਾ ਸਕਦਾ ਹੈ।
ਜੇ ਤੁਹਾਡਾ ਕਾਰੋਬਾਰ ਠੀਕ ਤਰ੍ਹਾਂ ਨਹੀਂ ਚਲ ਰਿਹਾ ਤਾਂ ਦੱਖਣ-ਪੱਛਮ 'ਚ ਰੱਖੇ ਤੁਲਸੀ ਦੇ ਗਮਲਿਆਂ 'ਤੇ ਹਰ ਸ਼ੁੱਕਰਵਾਰ ਨੂੰ ਸਵੇਰੇ ਕੱਚਾ ਦੁੱਧ ਚੜ੍ਹਾਓ ਅਤੇ ਮਠਿਆਈ ਦਾ ਭੋਗ ਰੱਖ ਕੇ ਕਿਸੇ ਸੁਹਾਗਨ ਔਰਤ ਨੂੰ ਮਿੱਠੀ ਚੀਜ਼ ਦੇਣ ਨਾਲ ਕਾਰੋਬਾਰ 'ਚ ਸਫਲਤਾ ਮਿਲਦੀ ਹੈ।
ਸਵਰਗਵਾਸੀ ਪੂਰਵਜਾਂ ਦੀ ਤਸਵੀਰ ਹਮੇਸ਼ਾ ਦੱਖਣ ਦਿਸ਼ਾ 'ਚ ਹੀ ਲਗਾਉਣੀ ਚਾਹੀਦੀ ਹੈ। ਘਰ 'ਚ ਘੜੀ ਦੇ ਸੈੱਲ 'ਤੇ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਘੜੀ ਦੇ ਹੌਲੀ-ਹੌਲੀ ਚਲਣ ਨਾਲ ਘਰ ਦੇ ਮਾਲਿਕ ਦੀ ਕਿਸਮਤ ਵੀ ਹੌਲੀ ਦੀ ਚਲਦੀ ਹੈ।