ਤੂਫਾਨ ਪੀੜਤ ਲੋਕਾਂ ਲਈ ਸਿੱਖਾਂ ਵੱਲੋਂ ਲਾਇਆ ਲੰਗਰ ਬਣਿਆ ਮਿਸਾਲ

03/20/2018 10:28:46 AM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਗੁਰੂ ਨਾਨਕ ਦੇਵ ਜੀ ਦੁਆਰਾ ਚਲਾਇਆ ਲੰਗਰ ਸਾਰੀ ਮਨੁੱਖਤਾ ਨੂੰ ਇਨਸਾਨੀਅਤ ਸਿਖਾਉਣ ਦਾ ਇੱਕ ਸਿਧਾਂਤ ਹੈ। ਗੁਰੂ ਨਾਨਕ ਨਾਮ ਲੇਵਾ ਸਿੱਖ ਦੁਨੀਆ ਦੇ ਜਿਸ ਖਿੱਤੇ 'ਚ ਵਿਚ ਗਏ ਹਨ, ਉੱਥੇ ਉਹਨਾਂ ਨੇ ਲੰਗਰ ਪ੍ਰਥਾ ਨੂੰ ਕਾਇਮ ਰੱਖਿਆ ਹੈ।ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ ਵਿਚ, ਜਿੱਥੇ ਸਿੱਖਾਂ ਨੇ ਤੂਫਾਨ ਤੋਂ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਕੇ ਆਪਣੇ ਨਿਆਰੇਪਨ ਦਾ ਸਬੂਤ ਦਿੱਤਾ ਹੈ।ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਸੂਬੇ ਨਾਰਦਰਨ ਟੈਰੀਟਰੀ ਦੀ ਰਾਜਧਾਨੀ ਡਾਰਵਿਨ ਵਿਚ ਪਿਛਲੇ ਦਿਨੀ ਆਏ ਭਾਰੀ ਤੂਫਾਨ ਕਾਰਨ ਸਥਾਨਕ ਲੋਕਾਂ ਨੂੰ ਬਿਜਲੀ, ਪਾਣੀ ਅਤੇ ਭੋਜਨ ਤੋਂ ਬਗੈਰ ਗੁਜ਼ਾਰਾ ਕਰਨਾ ਪੈ ਰਿਹਾ ਸੀ ਪਰ ਡਾਰਵਿਨ ਵਿਚ ਵਸਦੇ ਸਿੱਖ ਭਾਈਚਾਰੇ ਨੇ ਸਾਂਝੀਵਾਲਤਾ ਅਤੇ ਸਿੱਖੀ ਸਿਧਾਤਾਂ ਅਨੁਸਾਰ ਚਲਦਿਆਂÎ ਤੂਫਾਨ ਪੀੜਤਾਂ ਨੂੰ ਲਗਾਤਾਰ ਲੰਗਰ ਮੁਹੱਈਆ ਕਰਵਾ ਕੇ ਕੌਮੀ ਪਛਾਣ ਨੂੰ ਹੋਰ ਪੁਖਤਾ ਕੀਤਾ ਹੈ।ਕਾਬਲੇ ਗੌਰ ਹੈ ਕਿ ਡਾਰਵਿਨ ਵਿਚ ਸਿੱਖ ਭਾਈਚਾਰੇ ਦੀ ਗਿਣਤੀ ਘੱਟ ਹੈ, ਪਰ ਲੋੜਵੰਦਾਂ ਦੀ ਮਦਦ ਦੇ ਇਵਜ਼ ਵਜ਼ੋਂ ਆਸਟ੍ਰੇਲੀਆਈ ਮੀਡੀਆ ਵੱਲੋਂ ਇਸ ਦਿਆਨਤਦਾਰੀ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।


Related News