ਚੀਨ ਦੇ ਨਿਸ਼ਾਨੇ ''ਤੇ ਵਟਸਐਪ ਯੂਜ਼ਰ, ਭਾਰਤੀ ਫੌਜ ਨੇ ਦਿੱਤੀ ਚੇਤਾਵਨੀ

03/19/2018 6:08:35 PM

ਨੈਸ਼ਨਲ ਡੈਸਕ— ਚੀਨ ਅਤੇ ਭਾਰਤ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਇਸ ਵਿਚਾਲੇ ਭਾਰਤੀ ਫੌਜ ਨੇ ਵਟਸਐਪ ਯੂਜ਼ਰਾਂ ਲਈ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਫੌਜ ਮੁਤਾਬਕ ਚੀਨ ਦੇ ਹੈਕਰਸ ਵਟਸਐਪ ਜ਼ਰੀਏ ਭਾਰਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਫੌਜ ਨੇ ਆਪਣੇ ਆਫਿਸ਼ੀਅਲ ਟਵੀਟਰ ਹੈਂਡਲ 'ਤੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਜਿਸ 'ਚ ਕਿਹਾ ਗਿਆ ਹੈ ਕਿ ਚੀਨ ਦੇ ਹੈਕਰਸ ਡਿਜੀਟਲ ਵਰਲਡ 'ਚ ਪ੍ਰਵੇਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਫੌਜ ਨੇ ਲਾਈਨ ਆਫ ਐਕਚੁਅਲ ਕੰਟਰੋਲ (ਐੱਲ. ਏ. ਸੀ.) 'ਤੇ ਤਾਇਨਾਤ ਜਵਾਨਾਂ ਨੂੰ ਸੋਸ਼ਲ ਮੀਡੀਆ ਐਪਲੀਕੇਸ਼ਨ ਦੇ ਇਸਤੇਮਾਲ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਸੀ।
ਭਾਰਤੀ ਫੌਜ ਦੇ ਅਧਿਕਾਰਿਕ ਟਵਿਟਰ ਹੈਂਡਲ ਅਡੀਸ਼ਨਲ ਡਾਇਰੈਕਟਰੇਟ ਜਨਰਲ ਆਫ ਪਬਲਿਕ ਇੰਟਰਫੇਸ (ਏ. ਡੀ. ਜੀ. ਪੀ. ਆਈ.) ਤੋਂ ਕੀਤੇ ਗਏ ਟਵੀਟ 'ਚ ਕਿਹਾ ਗਿਆ ਹੈ ਕਿ ਚਾਈਨੀਜ਼ ਸਾਡੀ ਡਿਜ਼ੀਟਲ ਦੁਨੀਆਂ 'ਚ ਦਾਖਲ ਹੋਣ ਲਈ ਹਰ ਤਰ੍ਹਾਂ ਦੇ ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ ਅਤੇ ਇਹ ਵਟਸਐਪ ਹੈਕਿੰਗ ਦਾ ਨਵਾ ਜ਼ਰੀਆ ਹੈ। ਵੀਡੀਓ 'ਚ ਦੱਸਿਆ ਗਿਆ ਹੈ ਕਿ ਹੈਕਿੰਗ ਤੇਜ਼ੀ ਨਾਲ ਹੋ ਰਹੀ ਹੈ। ਉਨ੍ਹਾਂ ਨੇ ਵਟਸਐਪ ਯੂਜ਼ਰਾਂ ਨੂੰ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਨੂੰ ਹਮੇਸ਼ਾ ਚੈਕ ਕਰਦੇ ਰਹਿਣ। ਫੌਜ ਨੇ ਵਟਸਐਪ ਯੂਜ਼ਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ '+86' ਤੋਂ ਸ਼ੁਰੂ ਹੋਣ ਵਾਲਾ ਕੋਈ ਵੀ ਨੰਬਰ ਜੇਕਰ ਕਿਸੇ ਗਰੁੱਪ ਨੂੰ ਜੁਆਇਨ ਕਰਨ ਦੀ ਇਜਾਜ਼ਤ ਮੰਗਦਾ ਹੈ ਤਾਂ ਉਸ ਨੂੰ ਲੈ ਕੇ ਸਾਵਧਾਨ ਰਹੋ।

ਵੀਡੀਓ 'ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਿਮ ਕਾਰਡ ਬਦਲਦੇ ਹੋ ਤਾਂ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿਓ। ਆਪਣੇ ਗਰੁੱਪ ਦੀ ਜਾਂਚ ਕਰੋ ਅਤੇ ਇਸ ਦੀ ਲਗਾਤਾਰ ਨਿਗਰਾਨੀ ਕਰੋ। ਗਰੁੱਪ 'ਚ ਸਾਰੇ ਨੰਬਰ ਨਾਂ ਨਾਲ ਸੇਵ ਹੋਣੇ ਚਾਹੀਦੇ ਹਨ। ਬਿਨ੍ਹਾਂ ਨਾਂ ਵਾਲੇ ਨੰਬਰ ਦੀ ਜਾਂਚ ਲਗਾਤਾਰ ਕਰੋ, ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਬਦਲ ਰਹੇ ਹੋ ਤਾਂ ਗਰੁੱਪ ਐਡਮਿਨ ਨੂੰ ਜ਼ਰੂਰ ਜਾਣਕਾਰੀ ਦਿਓ। ਵੀਡੀਓ 'ਚ ਕਿਹਾ ਗਿਆ ਹੈ ਕਿ ਅਲਰਟ ਰਹੋ ਅਤੇ ਸੁਰੱਖਿਅਤ ਰਹੋ।


Related News