ਆਸਟ੍ਰੇਲੀਆ ਗਈ ਮਿਆਂਮਾਰ ਦੀ ਨੇਤਾ ਸੂ ਕੀ ਦੀ ਸਿਹਤ ਵਿਗੜੀ, ਜਨਤਕ ਪ੍ਰੋਗਰਾਮ ਕੀਤਾ ਰੱਦ

03/19/2018 5:01:00 PM

ਸਿਡਨੀ— ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਦੀ ਸੋਮਵਾਰ ਨੂੰ ਸਿਹਤ ਖਰਾਬ ਹੋਣ ਤੋਂ ਬਾਅਦ ਉਹ ਸਿਡਨੀ 'ਚ ਹੋਣ ਵਾਲੇ ਇਕ ਜਨਤਕ ਪ੍ਰੋਗਰਾਮ 'ਚ ਹਿੱਸਾ ਨਹੀਂ ਲਵੇਗੀ। ਇਸ ਪ੍ਰੋਗਰਾਮ ਵਿਚ ਉਹ ਜਨਤਕ ਤੌਰ 'ਤੇ ਭਾਸ਼ਣ ਦੇਣ ਵਾਲੀ ਸੀ ਅਤੇ ਇੱਥੇ ਉਨ੍ਹਾਂ ਨਾਲ ਸਵਾਲ-ਜਵਾਬ ਦਾ ਵੀ ਇਕ ਸੈਸ਼ਨ ਸੀ। ਪ੍ਰੋਗਰਾਮ ਦੇ ਆਯੋਜਕਾਂ ਨੇ ਇਹ ਜਾਣਕਾਰੀ ਦਿੱਤੀ।
ਮਿਆਂਮਾਰ ਵਿਚ ਰੋਹਿੰਗਿਆ ਮੁਸਲਿਮ ਘੱਟ ਗਿਣਤੀ 'ਤੇ ਕੀਤੇ ਗਏ ਅੱਤਿਆਚਾਰਾਂ 'ਤੇ ਚੁੱਪ ਰਹਿਣ ਲਈ ਉਨ੍ਹਾਂ ਦੀ ਕੌਮਾਂਤਰੀ ਪੱਧਰ 'ਤੇ ਆਲੋਚਨਾ ਹੋ ਰਹੀ ਹੈ। ਮਿਆਂਮਾਰ 'ਚ ਫੌਜ ਦੀ ਕਾਰਵਾਈ ਕਾਰਨ ਤਕਰੀਬਨ 7 ਲੱਖ ਰੋਹਿੰਗਿਆ ਨੇ ਦੌੜ ਕੇ ਬੰਗਲਾਦੇਸ਼ ਵਿਚ ਸ਼ਰਨ ਲਈ ਹੈ। 
ਦੱਸਣਯੋਗ ਹੈ ਕਿ ਨੋਬਲ ਪੁਰਸਕਾਰ ਆਂਗ ਸਾਨ ਸੂ ਕੀ ਆਸਿਆਨ-ਆਸਟ੍ਰੇਲੀਆ ਦੇ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਇੱਥੇ ਆਈ ਹੋਈ ਹੈ। ਉਹ ਸੋਮਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਗੱਲਬਾਤ ਕਰਨ ਲਈ ਕੈਨਬਰਾ ਵਿਚ ਸੀ। ਮੰਗਲਵਾਰ ਨੂੰ ਸਿਡਨੀ ਦੇ ਇਕ ਇੰਸਟੀਚਿਊਟ ਵਿਚ ਭਾਸ਼ਣ ਦੇਣ ਵਾਲੀ ਸੀ। ਇੰਸਟੀਚਿਊਟ ਦੀ ਮਹਿਲਾ ਬੁਲਾਰਾ ਨੇ ਇਕ ਬਿਆਨ ਵਿਚ ਦੱਸਿਆ ਕਿ ਅੱਜ ਦੁਪਹਿਰ ਇੰਸਟੀਚਿਊਟ ਨੂੰ ਮਿਆਂਮਾਰ ਦੂਤਘਰ ਨੇ ਸੂਚਿਤ ਕੀਤਾ ਕਿ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਇਸ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈ ਸਕੇਗੀ, ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ।


Related News