ਚੀਨ ਦੇ ਸਾਬਕਾ ਮਿਜ਼ਾਈਲ ਕਮਾਂਡਰ ਬਣੇ ਨਵੇਂ ਰੱਖਿਆ ਮੰਤਰੀ

03/19/2018 2:54:32 PM

ਬੀਜਿੰਗ (ਭਾਸ਼ਾ)— ਚੀਨ ਨੇ ਸੋਮਵਾਰ ਨੂੰ ਸਾਬਕਾ ਮਿਜ਼ਾਈਲ ਇਕਾਈ ਦੇ ਕਮਾਂਡਰ ਵੇਈ ਫੇਂਗੇ (63) ਨੂੰ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ। ਉਨ੍ਹਾਂ ਦੀ ਪਹਿਲੀ ਮਹਿਮਾਨ ਉਨ੍ਹਾਂ ਦੀ ਭਾਰਤੀ ਹਮਰੁਤਬਾ ਨਿਰਮਲਾ ਸੀਤਾਰਮਣ ਦੇ ਹੋਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਰੀਬੀ ਲੈਫਟੀਨੈਂਟ ਜਨਰਲ ਫੇਂਗੇ 'ਸੈਕੰਡ ਆਰਟਲਰੀ ਕੋਰ' ਦੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਰਾਕੇਟ ਫੋਰਸ ਅਤੇ ਰਣਨੀਤਕ ਸਹਾਇਤਾ ਫੋਰਸ ਵਿਚ ਵੰਡਣ ਤੋਂ ਪਹਿਲਾਂ ਚੀਨ ਮਿਜ਼ਾਈਲ ਇਕਾਈ ਦੇ ਆਖਰੀ ਕਮਾਂਡਰ ਸਨ। ਸ਼ਕਤੀਹੀਣ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ (ਐੱਨ. ਪੀ. ਸੀ.) ਨੇ ਉਨ੍ਹਾਂ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ। ਸੀਤਾਰਮਣ ਨੇ ਹਾਲ ਵਿਚ ਹੀ ਅਗਲੇ ਮਹੀਨੇ ਚੀਨ ਆਉਣ ਦਾ ਐਲਾਨ ਕੀਤਾ ਸੀ। ਸਿਕੱਮ ਦੇ ਡੋਕਲਾਮ ਖੇਤਰ ਵਿਚ 73 ਦਿਨਾਂ ਤੱਕ ਚੱਲੇ ਗਤੀਰੋਧ ਦੇ ਬਾਅਦ ਚੀਨ ਵਿਚ ਕਿਸੇ ਭਾਰਤੀ ਸੀਨੀਅਰ ਨੇਤਾ ਦਾ ਇਹ ਪਹਿਲਾ ਦੌਰਾ ਹੋਵੇਗਾ। ਇਹ ਐਲਾਨ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ, ਜਦੋਂ ਦੋਵੇਂ ਦੇਸ਼ਾਂ ਵੱਲੋਂ ਉੱਚ ਪੱਧਰੀ ਬੈਠਕਾਂ ਜ਼ਰੀਏ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News