ਸੂ ਕੀ ਤੇ ਟਰਨਬੁੱਲ ਵਿਚਕਾਰ ਹੋਵੇਗੀ ਮਨੁੱਖੀ ਅਧਿਕਾਰ ਮੁੱਦੇ ''ਤੇ ਚਰਚਾ

03/19/2018 10:43:30 AM

ਸਿਡਨੀ (ਵਾਰਤਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਸੋਮਵਾਰ ਨੂੰ ਕੈਨਬਰਾ ਵਿਚ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨਾਲ ਮੁਲਾਕਾਤ ਦੌਰਾਨ ਮਨੁੱਖੀ ਅਧਿਕਾਰ ਮੁੱਦੇ ਨੂੰ ਉਠਾਉਣਗੇ। ਸੂ ਕੀ ਦੇ ਸੋਮਵਾਰ ਨੂੰ ਕੈਨਬਰਾ ਪਹੁੰਚਣ 'ਤੇ ਉਨ੍ਹਾਂ ਨੂੰ ਮਿਲਟਰੀ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਟਰਨਬੁੱਲ ਨਾਲ ਮੁਲਾਕਾਤ ਵੀ ਕੀਤੀ। ਸੂ ਕੀ ਬੀਤੇ ਸ਼ੁੱਕਰਵਾਰ ਤੋਂ ਹੀ ਆਸਟ੍ਰੇਲੀਆ ਵਿਚ ਹਨ। ਉਹ ਸਿਡਨੀ ਵਿਚ ਆਯੋਜਿਤ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੀ ਯੂਨੀਅਨ (ਆਸੀਆਨ) ਦੀ ਬੈਠਕ ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਦੌਰੇ 'ਤੇ ਹਨ। ਹਾਲਾਂਕਿ ਆਸੀਆਨ ਸੰਮੇਲਨ ਵਿਚ ਉਨ੍ਹਾਂ ਦੀ ਮੌਜੂਦਗੀ ਦੇ ਵਿਰੋਧ ਵਿਚ ਸੰਮੇਲਮ ਸਥਲ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ 'ਤੇ ਮਨੁੱਖਤਾ ਵਿਰੋਧੀ ਅਪਰਾਧ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਇਕ ਪਟੀਸ਼ਨ ਵੀ ਦਾਇਰ ਕਰਨ ਦੀ ਕੋਸ਼ਿਸ਼ ਕੀਤੀ। ਆਸਟ੍ਰੇਲੀਆਈ ਰੋਹਿੰਗਿਆ ਭਾਈਚਾਰੇ ਵੱਲੋਂ ਮੈਲਬੌਰਨ ਵਿਚ ਮਨੁੱਖੀ ਅਧਿਕਾਰ ਲਈ ਲੜਨ ਵਾਲੇ ਵਕੀਲਾਂ ਵੱਲੋਂ ਸੂ ਕੀ ਵਿਰੁੱਧ ਦਾਇਰ ਕੀਤੀ ਪਟੀਸ਼ਨ ਨੂੰ ਅਟਾਰਨੀ ਜਨਰਲ ਨੇ ਹਾਲਾਂਕਿ ਇਹ ਕਹਿੰਦੇ ਹੋਏ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਕਿ ਸੂ ਕੀ ਨੂੰ ਡਿਪਲੋਮੈਟਿਕ ਸੁਰੱਖਿਆ ਹਾਸਲ ਹੈ। ਹਾਲੇ ਤੱਕ ਸੂ ਕੀ ਅਤੇ ਟਰਨਬੁੱਲ ਨੇ ਆਪਣੀ ਮੁਲਾਕਾਤ ਤੋਂ ਪਹਿਲਾਂ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ ਪਰ ਆਸਟ੍ਰੇਲੀਆਈ ਨੇਤਾ ਨੇ ਕੱਲ ਕਿਹਾ ਕਿ ਸੂ ਕੀ ਨੇ ਆਸੀਆਨ ਦੀ ਬੈਠਕ ਦੌਰਾਨ ਰਖਾਇਨ ਸੂਬੇ ਦੇ ਬਾਰੇ ਵਿਚ ਕਾਫੀ ਵਿਸਤਾਰ ਨਾਲ ਗੱਲਬਾਤ ਕੀਤੀ। ਨਾਲ ਹੀ ਉਨ੍ਹਾਂ ਨੇ ਦੱਖਣੀ-ਪੂਰਬੀ ਏਸ਼ੀਆਈ ਗੁਆਂਢੀ ਦੇਸ਼ਾਂ ਤੋਂ ਮਾਨਵਤਾਵਾਦੀ ਮਦਦ ਦੀ ਅਪੀਲ ਕੀਤੀ।


Related News