ਚੀਨ 'ਚ ਸ਼ੀ ਜਿਨਪਿੰਗ ਦੇ ਮੁੜ ਚੁਣੇ ਜਾਣ ਤੋਂ ਬਾਅਦ ਕੈਬਨਿਟ 'ਚ ਫੇਰਬਦਲ

03/19/2018 10:15:10 AM

ਬੀਜਿੰਗ— ਚੀਨ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ 5 ਸਾਲ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਨਾਲ ਹੀ ਕੈਬਨਿਟ ਸਮੇਤ ਸੀਨੀਅਰ ਡਿਪਲੋਮੈਟ ਅਹੁਦਿਆਂ ਵਿਚ ਫੇਰਬਦਲ ਕੀਤਾ ਜਾ ਰਿਹਾ ਹੈ। ਇਨ੍ਹਾਂ ਵੱਡੇ ਬਦਲਾਵਾਂ ਦਰਮਿਆਨ ਵਿਦੇਸ਼ ਮੰਤਰੀ ਵਾਂਗ ਯੀ ਨੂੰ ਵਿਦੇਸ਼ ਮੰਤਰਾਲੇ ਦੇ ਵਾਧੂ ਪ੍ਰਮੋਸ਼ਨ ਕਰ ਕੇ ਸਟੇਟ ਕੌਂਸਲਰ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।
ਚੀਨ ਦੇ ਹਿੱਤਾਂ ਦਾ ਕੌਮਾਂਤਰੀ ਪੱਧਰ 'ਤੇ ਮਜ਼ਬੂਤੀ ਨਾਲ ਬਚਾਅ ਕਰਨ ਵਾਲੇ ਵਾਂਗ ਯੀ ਕੋਲ ਹੁਣ ਚੀਨ ਦੇ ਦੋ ਸੀਨੀਅਰ ਡਿਪਲੋਮੈਟ ਅਹੁਦੇ ਹਨ। ਵਾਂਗ ਯੀ ਵਿਦੇਸ਼ ਮੰਤਰੀ ਤੋਂ ਇਲਾਵਾ ਵਿਦੇਸ਼ ਮਾਮਲਿਆਂ ਦੇ ਸਟੇਟ ਕੌਂਸਲ ਦਾ ਅਹੁਦਾ ਵੀ ਸੰਭਾਲਣਗੇ। ਆਪਣੇ ਪ੍ਰਭਾਵਸ਼ਾਲੀ ਵਿਅਕਤੀਤੱਵ ਅਤੇ ਕੌਮਾਂਤਰੀ ਪੱਧਰ 'ਤੇ ਚੀਨ ਦੇ ਰਾਸ਼ਟਰੀ ਹਿੱਤਾਂ ਨੂੰ ਮਜ਼ਬੂਤੀ ਨਾਲ ਰੱਖਣ ਵਾਲੇ ਵਾਂਗ ਯੀ ਚੀਨ ਦੀ ਸਰਕਾਰੀ ਮੀਡੀਆ 'ਚ 'ਸਿਲਵਰ ਫਾਕਸ' ਨਾਂ ਤੋਂ ਮਸ਼ਹੂਰ ਹਨ।


Related News