ਲੀ ਕੇਕਿਯਾਂਗ ਨੇ ਦੂਜੀ ਵਾਰ ਸੰਭਾਲਿਆਂ ਚੀਨ ਦੇ ਪੀ.ਐੱਮ. ਦਾ ਅਹੁਦਾ

03/19/2018 12:20:24 AM

ਬੀਜਿੰਗ—ਚੀਨ ਦੀ ਸੰਸਦ ਨੇ ਐਤਵਾਰ ਨੂੰ ਲੀ ਕੇਕਿਯਾਂਗ ਨੂੰ ਦੂਜੇ ਪੀਪੁਲਸ ਕਾਂਗਰਸ ਦੇ ਮੈਂਬਰਾਂ ਨੇ ਕੇਕਿਯਾਂਗ ਨੂੰ ਦੂਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਦੇ ਰੂਪ 'ਚ ਚੁਣਿਆ ਗਿਆ। ਰਬਰ ਸਟਾਂਪ ਮੰਨੀ ਜਾਣ ਵਾਲੀ ਚੀਨ ਦੀ ਸੰਸਦ ਨੈਸ਼ਨਲ ਪੀਪੁਲਸ ਕਾਂਗਰਸ ਦੇ ਮੈਂਬਰਾਂ ਨੇ ਕੇਕਿਯਾਂਗ ਦੀ ਚੋਣ ਕੀਤੀ। ਚੀਨ 'ਚ ਕਮਿਊਨਿਟੀ ਪਾਰਟੀ ਦੇ ਪਦਾਨੁਕ੍ਰਮ 'ਚ ਉਹ ਦੂਜੇ ਨੰਬਰ ਦੇ ਨੇਤਾ ਹਨ। ਉਨ੍ਹਾਂ ਨੇ ਪੰਜ ਸਾਲ ਲਈ ਦੂਜੇ ਕਾਰਜਕਾਲ ਲਈ ਚੁਣਿਆ ਗਿਆ ਹੈ। 
ਇਸ ਦੇ ਨਾਲ ਹੀ ਚੀਨ ਦੀ ਸੰਸਦ ਨੇ ਐਤਵਾਰ ਨੂੰ ਦੇਸ਼ ਦੇ ਸ਼ਕਤੀਸ਼ਾਲੀ ਨੇਤਾ ਵਾਂਗ ਕਯੂਸ਼ਨ ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ। ਕਯੂਸ਼ਨ ਇਸ ਤੋਂ ਪਹਿਲਾਂ ਵੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਮਹੱਤਵਪੂਰਨ ਸਹਿਯੋਗੀ ਰਹਿ ਚੁੱਕੇ ਹਨ ਇਸ ਲਈ ਉਨ੍ਹਾਂ ਦੀ ਚੋਣ ਤੋਂ ਪਹਿਲਾਂ ਹੀ ਤੈਅ ਮੰਨਿਆ ਜਾ ਰਿਹਾ ਸੀ। ਚੀਨ ਦੇ ਸਿਆਸੀ ਗਲਿਆਰਿਆਂ 'ਚ ਜਿਨਪਿੰਗ ਦੇ ਇਸ ਕਦਮ ਨੂੰ ਲੈ ਪਹਿਲਾਂ ਤੋਂ ਹੀ ਸੰਭਾਵਨਾਂ ਵਿਅਕਤ ਕੀਤੀਆਂ ਜਾ ਰਹੀਆਂ ਸਨ।


Related News