ਗੁਰਦੁਆਰਾ ਸਿੰਘ ਸਭਾ ਨੋਵਲਾਰਾ ਇਟਲੀ ਵਿਖੇ ਹੋਏ ਕੀਰਤਨ ਅਤੇ ਕਵੀਸਰੀ ਮੁਕਾਬਲੇ

03/18/2018 2:30:01 PM

ਰੋਮ,ਵਿਰੋਨਾਂ (ਇਟਲੀ) (ਵਿੱਕੀ ਬਟਾਲਾ)— ਇਟਲੀ ਵਿਖੇ ਸਿੱਖ ਧਰਮ ਨੂੰ ਜਾਗਰੂਕ ਕਰਨ ਅਤੇ ਸਿੱਖੀ ਦੇ ਪ੍ਰਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਖ-ਵੱਖ ਗੂਰੁ ਘਰਾਂ ਵਲੋ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਹੀ ਲੜੀ ਤਹਿਤ ਗੁਰਦੁਆਰਾ ਸਿੰਘ ਸਭਾ ਨੋਵਲਾਰਾ (ਰੱਜੋਮਿਲੀਆ) ਇਟਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਰਤਨ ਤੇ ਕਵੀਸਰੀ ਮੁਕਾਬਲੇ ਸਮੂਹ ਇਲਾਕਾ ਨਿਵਾਸੀ ਤੇ ਗੂਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖੀ ਸੇਵਾ ਸੋਸਾਇਟੀ ਨਵਲਾਰਾ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਗਏ।ਜਿਸ ਵਿਚ ਗਰੁੱਪ ਵਾਈਸ 9 ਤਂੋ 13 ਸਾਲ, 14 ਤਂੋ 18 ਸਾਲ ਅਤੇ 19 ਸਾਲ ਤਂੋ ਲੇ ਕੇ 25 ਸਾਲ ਦੇ ਬਚਿਆਂ ਦੇ ਕਵੀਸਰੀ ਅਤੇ ਕੀਰਤਨ ਮੁਕਾਬਲੇ ਲਈ ਲੱਗਭਗ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆ ਭਾਈ ਇੱਕਬਾਲ ਸਿੰਘ ਸੋਢੀ ਅਤੇ ਸਮੂਹ ਪ੍ਰਬੰਧਕ ਨੇ ਦੱਸਿਆ ਕਿ ਇਹ ਉਪਰਾਲੇ ਵਿਦੇਸ਼ਾਂ ਵਿਚ ਰਹਿ ਰਹੇ ਸਿੱਖ ਬਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਬਨਾਉਣ ਲਈ ਕੀਤੇ ਜਾਂਦੇ ਹਨ।ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖੀ ਸੇਵਾ ਸੋਸਾਇਟੀ ਨਵਲਾਰਾ ਵਲੋਂ ਜੇਤੂ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਸਿਰੋਪਾਉ ਤੇ ਮੋਮੈਂਟੋ ਤਕਸੀਮ ਕੀਤੇ ਗਏ।


Related News