ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੀ ਸਜ਼ਾ, ਯੂਰੋਪ ਦੇ ਸਿੱਖ ਸੰਗਤਾ ਵਲੋ ਤਿੱਖੀ ਅਲੋਚਨਾ

03/17/2018 11:31:00 PM

ਰੋਮ (ਕੈਥ)— ਭਾਈ ਜਗਤਾਰ ਸਿੰਘ ਤਾਰਾ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ ਸੁਣਾ ਕੇ ਇਕ ਬਾਰ ਫਿਰ ਭਾਰਤ ਦੀਆਂ ਹਾਕਮ ਧਿਰਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹੱਕ ਖਾਤਰ ਲੜਨ ਵਾਲੇ ਅਤੇ ਮਜਲੂਮਾ ਦੀ ਅਵਾਜ ਬੁਲੰਦ ਕਰਨ ਵਾਲਿਆਂ ਦਾ ਅਜਿਹਾ ਹੀ ਹਸਰ ਕਰਨਗੀਆਂ। ਬੇਸਕ ਵਿਦੇਸ਼ਾਂ ਵਿਚ ਬੈਠੀਆਂ ਇਨਸਾਫ ਪਸੰਦ ਸਿੱਖ ਸੰਗਤਾਂ ਦੇ ਦਿਲ ਵਲੂੰਦਰੇ ਗਏ ਹਨ ਪਰ ਇਸ ਦੇ ਬਾਵਜੂਦ ਯੂਰੋਪ ਦੀ ਸਿੱਖ ਸੰਗਤ ਚੜ੍ਹਦੀ ਕਲਾ ਵਿਚ ਹੈ। ਭਾਈ ਜਗਤਾਰ ਸਿੰਘ ਤਾਰਾ ਨੂੰ ਇਸ ਸਜ਼ਾ ਉਪਰ ਜੂਝਰੂ ਸਿੱਖ ਯੋਧੇ ਭਾਈ ਗਜਿੰਦਰ ਸਿੰਘ ਖਾਲਸਾ ਨੇ ਸੋਸਲ ਮੀਡੀਆ ਉਪਰ ਆਪਣਾ ਪ੍ਰਤੀ ਕਰਮ ਜ਼ਾਹਿਰ ਕਰਦਿਆਂ ਕਿਹਾ। ਅੱਜ ਭਾਈ ਜਗਤਾਰ ਸਿੰਘ ਨੂੰ ਤਾ-ਉਮਰ ਕੈਦ ਦੀ ਸਜ਼ਾ ਸੁਣਾ ਕੇ, ਭਾਰਤੀ ਹਾਕਮਾਂ ਨੇ ਸਿੱਖ ਸੰਘਰਸ਼ ਨੂੰ ਇੱਕ ਚਮਕਦਾ ਤਾਰਾ ਹੋਰ ਦੇ ਦਿੱਤਾ ਹੈ, ਜੋ ਬਾਹਰ ਬੈਠਿਆਂ ਦਾ ਰਾਹ ਰੁਸ਼ਨਾਂਦਾ ਰਹੇਗਾ। ਸੱਚਾਈ ਤਾਂ ਇਹ ਹੈ ਕਿ ਭਾਰਤ ਦੇ ਕਬਜ਼ੇ ਹੇਠਲੇ ਪੰਜਾਬ ਵਿੱਚ ਰਹਿੰਦਾ ਹਰ ਸਿੱਖ ਕੈਦੀ ਹੈ, ਜੋ ਜ਼ਮੀਰ ਜ਼ਿੰਦਾ ਰੱਖ ਕੇ ਰਹਿਣਾ ਚਾਹੁੰਦਾ ਹੈ।
ਇਸ ਮੌਕੇ ਤੇ ਇਟਲੀ ਦੀਆਂ ਸਿੱਖ ਸੰਗਤਾਂ ਨੇ ਵੀ ਕਾਲੇ ਸਾਮਰਾਜੀ ਭਾਰਤ ਸਰਕਾਰ ਦੀ ਇਸ ਕਾਲੀ ਕਾਰਵਾਈ ਦੀ ਤਿੱਖੇ ਸ਼ਬਦਾ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖੀ ਸੰਘਰਸ਼ ਵਿਚ ਸਦਾ ਹੀ ਸਿੱਖ ਯੋਧਿਆਂ ਨੇ ਕੁਬਾਨੀਆਂ ਦਿੱਤੀਆਂ ਤੇ ਦਿੰਦੇ ਰਹਿਣਗੇ। ਭਾਈ ਜਗਤਾਰ ਸਿੰਘ ਤਾਰਾ ਵੀ ਉਸੇ ਹੀ ਸਫਰ ਦੇ ਪਾਧੀ ਹਨ ਭਾਰਤ ਦੀਆਂ ਹਾਕਮ ਧਿਰਾਂ ਸਿੱਖ ਯੋਧਿਆਂ ਦੀਆਂ ਅਵਾਜ਼ਾਂ ਨੂੰ ਦਬਾਉਣ ਲਈ ਜੋ ਨਾਪਾਕ ਇਰਾਦੇ ਰੱਖਦਿਆਂ ਹਨ, ਉਹ ਕਦੀ ਨਿਪੇਰੇ ਨਹੀ ਚੜਨਗੇ ਭਾਰਤ ਵਿਚ ਅੱਜ ਨਹੀਂ ਤਾਂ ਕੱਲ ਸਿੱਖ ਸਾਮਰਾਜ ਸਥਾਪਨਾ ਹੋ ਕੇ ਹੀ ਰਹੇਗਾ ਜਿਸ ਦਾ ਅਗਾਜ ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੱਖ ਜਾਝੂਰਿਆ ਦੇ ਸ਼ਲਾਘਾ ਯੋਗ ਸੰਘਰਸ਼ ਨਾਲ ਹੋ ਚੁੱਕਾ ਹੈ।


Related News