ਹਰਿਆਣੇ ਦੇ ਹਰ ਜ਼ਿਲੇ ''ਚ ਬਣਾਏ ਜਾਣਗੇ ''ਮਾਡਲ ਖੇਤ'', ਹਰ ਵਰਗ ਨੂੰ ਦਿੱਤੀ ਜਾਵੇਗੀ ਜਾਣਕਾਰੀ

03/17/2018 11:09:19 AM

ਹਰਿਆਣਾ — ਹਰਿਆਣੇ ਦੇ ਹਰ ਜ਼ਿਲੇ ਵਿਚ ਸਬਜ਼ੀ, ਫਲ, ਦਾਲ, ਤੇਲ, ਅਨਾਜ ਆਦਿ ਦੇ 'ਮਾਡਲ ਖੇਤ' ਤਿਆਰ ਕੀਤੇ ਜਾਣਗੇ। ਤਾਂ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਖੇਤੀਬਾੜੀ ਦੀਆਂ ਬਰੀਕੀਆਂ ਨੂੰ ਸਮਝ ਸਕੇ। ਹਰ ਮਾਡਲ ਖੇਤ ਦੇ ਉਤਪਾਦਨ ਦਾ ਟੈਸਟ ਕਰਵਾਇਆ ਜਾਵੇਗਾ। ਇਸ ਦੌਰਾਨ ਬੱਚਿਆਂ ਨੂੰ ਦੱਸਿਆ ਜਾਵੇਗਾ ਕਿ ਭਿੰਡੀ, ਆਲੂ ਕਿਸ ਤਰ੍ਹਾਂ ਉਗਾਏ ਜਾਂਦੇ ਹਨ, ਕਿਵੇਂ ਤੇਲ ਕੱਢਿਆ ਜਾਂਦਾ ਹੈ, ਕਿਵੇਂ ਗੰਨੇ ਤੋਂ ਗੁੜ ਅਤੇ ਖੰਡ ਬਣਦੇ ਹਨ। ਅਨਾਜ ਅਤੇ ਦਾਲਾਂ ਕਿਸ ਤਰ੍ਹਾਂ ਹਰ ਘਰ ਤੱਕ ਪਹੁੰਚਦਾ ਹੈ। ਇਹ ਮਾਡਲ ਖੇਤ ਕਿਸਾਨਾਂ ਦੇ ਹੀ ਹੋਣਗੇ ਅਤੇ ਖੇਤੀਬਾੜੀ ਵਿਭਾਗ ਇਸ ਲਈ ਕਿਸਾਨਾਂ ਦੀ ਸਹਾਇਤਾ ਕਰੇਗਾ। ਪਹਿਲਾਂ ਤਾਂ ਉਨ੍ਹਾਂ ਕਿਸਾਨਾਂ ਦੀ ਪਛਾਣ ਕੀਤੀ ਜਾਵੇਗੀ ਜੋ ਕਿ ਜੈਵਿਕ ਖੇਤੀ ਕਰਦੇ ਹਨ ਅਤੇ ਦੂਸਰਿਆਂ ਕੋਲੋਂ ਦੋ ਜਾਂ ਤਿੰਨ ਗੁਣਾਂ ਤੱਕ ਬਾਜ਼ਾਰ ਤੋਂ ਵਧ ਮੁੱਲ ਲੈਂਦੇ ਹਨ। 
ਪੇਰੀ ਅਰਬਨ ਤੋਂ ਮਿਲੇਗਾ ਲਾਭ
ਸੂਬੇ ਵਿਚ ਕਰੀਬ 340 ਬਾਗਬਾਨੀ ਪਿੰਡ ਬਣਾਏ ਗਏ ਹਨ, ਇਨ੍ਹਾਂ ਵਿਚੋਂ 140 ਦੇ ਕਰੀਬ ਕਲੈਕਸ਼ਨ ਸੈਂਟਰਾਂ ਦਾ ਨਿਰਮਾਣ ਹੋਇਆ ਹੈ। ਇਨ੍ਹਾਂ ਵਿਚ ਫਲ, ਸਬਜ਼ੀ, ਅਨਾਜ, ਸ਼ਹਿਦ ਸਮੇਤ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਕੇ ਦਿੱਲੀ ਜਾਂ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਵੇਚੇ ਜਾਣਗੇ। ਇਸ ਤਰ੍ਹਾਂ ਨਾਲ ਕਿਸਾਨਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ। ਬੱਚਿਆਂ ਨੂੰ ਇਸ ਟਰਿੱਪ ਦੌਰਾਨ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਢੁੱਕਵੀਂ ਜਾਣਕਾਰੀ ਵੀ ਦਿੱਤੀ ਜਾਵੇਗੀ।
ਲੱਖ ਹੈਕਟੇਅਰ ਹੋਵੇਗਾ ਬਾਗਬਾਨੀ ਦਾ ਖੇਤਰ
ਹਰਿਆਣਾ ਵਿਚ ਕਰੀਬ 36.25 ਲੱਖ ਹੈਕਟੇਅਰ ਭੂਮੀ 'ਤੇ ਖੇਤੀ ਹੁੰਦੀ ਹੈ। 16.17 ਲੱਖ ਕਿਸਾਨ ਖੇਤਾਬਾੜੀ ਅਤੇ ਬਾਗਬਾਨੀ ਦੇ ਧੰਦੇ ਨਾਲ ਜੁੜੇ ਹੋਏ ਹਨ। 4.5 ਲੱਖ ਹੈਕਟੇਅਰ 'ਚ ਬਾਗਬਾਨੀ ਕੀਤੀ ਜਾਂਦੀ ਹੈ। ਹੁਣ ਇਸ ਨੂੰ ਦੋਗੁਣਾ ਯਾਨੀ 9 ਲੱਖ ਹੈਕਟੇਅਰ ਕੀਤੇ ਜਾਣ ਦੀ ਯੋਜਨਾ ਹੈ। ਤਾਂ ਜੋ ਕਿਸਾਨ ਫਲ ਉਗਾਉਣ 'ਚ ਵੀ ਦਿਲਚਸਪੀ ਦਿਖਾਉਣ ਇਨ੍ਹਾਂ ਵਿਚ ਮੁਨਾਫਾ ਵਧ ਹੁੰਦਾ ਹੈ।
100 ਲੀਡਰ ਦੱਸਣਗੇ ਕਿਸਾਨਾਂ ਨੂੰ ਬਰੀਕੀਆਂ 
ਹਰਿਆਣੇ ਵਿਚ ਨੂੰ 100 ਐਗਰੀ ਲੀਡਰ ਹਨ ਜੋ ਕਿ ਬਾਕੀ ਕਿਸਾਨਾਂ ਤੋਂ ਹੱਟ ਕੇ ਖੇਤੀਬਾੜੀ ਨੂੰ ਵੱਖਰੇ ਢੰਗ ਨਾਲ ਕਰਦੇ ਹਨ। ਇਕ ਫਸਲ ਦੇ ਨਾਲ ਕਈ ਤਰ੍ਹਾਂ ਦੀਆਂ ਹੋਰ ਫਸਲਾਂ ਵੀ ਉਗਾਉਂਦੇ ਹਨ। ਇਨ੍ਹਾਂ ਨੇ ਆਪਣੇ ਖੁਦ ਦੇ ਉਤਪਾਦ ਬਣਾਏ ਹੋਏ ਹਨ ਅਤੇ ਇਨ੍ਹਾਂ ਉਤਪਾਦਾਂ ਨੂੰ ਬਾਜ਼ਰ ਵਿਚ ਚੰਗੀ ਕੀਮਤ 'ਤੇ ਵੇਚਦੇ ਹਨ। ਸ਼ਹਿਦ, ਫਲ, ਸਬਜ਼ੀਆਂ, ਗੰਨੇ ਦੇ ਉਤਪਾਦ ਅਤੇ ਹੋਰ ਕਈ ਉਤਪਾਦਾਂ ਵਿਚ ਬਾਕੀ ਕਿਸਾਨਾਂ ਤੋਂ ਬਹੁਤ ਅੱਗੇ ਹਨ। ਇਸ ਪਾਲਿਸੀ ਦੇ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
 


Related News