ਭੇਦ-ਭਰਿਆ ਹੈ ਇਟਲੀ ਦਾ ਸਰਚਿਓ ਦਰਿਆ ''ਤੇ ਬਣਿਆ ਪੁਲ

03/15/2018 11:55:16 PM

ਨਵੀਂ ਦਿੱਲੀ/ਰੋਮ- ਦੁਨੀਆ 'ਚ ਬਹੁਤ ਸਾਰੀਆਂ ਚੀਜ਼ਾਂ ਅਹਿਜੀਆਂ ਹਨ, ਜੋ ਭੇਦ ਬਣੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਹੈ ਇਟਲੀ ਦਾ ਪੁਲ। ਇਟਲੀ ਦੇ ਬੋਰਗੋ ਮੋਜਜਾਨੋਸ਼ਹਿਰ ਵਿਚ ਸਥਿਤ ਸਰਚਿਓ ਦਰਿਆ 'ਤੇ ਬਣਿਆ ਇਹ ਪੁਲ ਕਿਸੇ ਭੇਦਪੂਰਨ ਕਹਾਣੀ ਤੋਂ ਘੱਟ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਪੁਲ ਦਾ ਨਿਰਮਾਣ ਕਦੋਂ ਅਤੇ ਕਿਸ ਨੇ ਕਰਵਾਇਆ, ਇਸ ਬਾਰੇ ਕੋਈ ਵੀ ਸਹੀ ਜਾਣਕਾਰੀ ਨਹੀਂ ਹੈ ਜਦਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲ ਸ਼ੈਤਾਨ ਨੇ ਬਣਾਇਆ ਹੈ।
ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲ ਨੂੰ ਜਿਨ੍ਹਾਂ ਵਲੋਂ ਬਣਾਇਆ ਜਾ ਰਿਹਾ ਸੀ, ਉਹ ਤੈਅ ਸਮਾਂ ਹੱਦ ਵਿਚ ਇਸ ਨੂੰ ਬਣਵਾਉਣ 'ਤੇ ਅਸਮਰੱਥ ਰਹੇ ਸਨ। ਇਸੇ ਦੇ ਮੱਦੇਨਜ਼ਰ ਪੁਲ ਦਾ ਨਿਰਮਾਣ ਕਰ ਰਹੇ ਲੋਕਾਂ ਨੇ ਸ਼ੈਤਾਨ ਨੂੰ ਸੱਦਾ ਦਿੱਤਾ ਤੇ ਪੁਲ ਬਣਾਉਣ ਲਈ ਕਿਹਾ। ਸ਼ੈਤਾਨ ਨੇ ਸ਼ਰਤ ਰੱਖੀ ਕਿ ਉਹ ਪੁਲ ਦਾ ਨਿਰਮਾਣ ਤਾਂ ਕਰ ਦੇਵੇਗਾ ਪਰ ਇਸ ਦੀ ਕੀਮਤ ਚੁਕਾਉਣੀ ਹੋਵੇਗੀ। ਸ਼ੈਤਾਨ ਨੇ ਪੁਲ ਤੋਂ ਲੰਘਣ ਵਾਲੇ ਪਹਿਲੇ ਵਿਅਕਤੀ ਦੀ ਬਲੀ ਮੰਗੀ। ਲੋਕਾਂ ਨੇ ਸ਼ੈਤਾਨ ਦੀ ਇਸ ਗੱਲ ਨੂੰ ਮੰਨ ਲਿਆ ਅਤੇ ਸ਼ੈਤਾਨ ਨੇ ਤੈਅ ਸਮੇਂ ਵਿਚ ਪੁਲ ਦਾ ਨਿਰਮਾਣ ਕਰ ਦਿੱਤਾ। ਰਿਪੋਰਟਾਂ ਮੁਤਾਬਕ ਪਾਦਰੀ ਦੀ ਸਲਾਹ 'ਤੇ ਪੁਲ ਪਾਰ ਕਰਨ ਲਈ ਸਭ ਤੋਂ ਪਹਿਲਾਂ ਇਕ ਸੂਰ ਨੂੰ ਭੇਜਿਆ ਅਤੇ ਸ਼ੈਤਾਨ ਨੇ ਸੂਰ ਨੂੰ ਚੁੱਕ ਕੇ ਦਰਿਆ ਵਿਚ ਛਾਲ ਮਾਰ ਦਿੱਤੀ। ਉਸ ਤੋਂ ਬਾਅਦ ਸ਼ੈਤਾਨ ਕਦੇ ਨਜ਼ਰ ਨਹੀਂ ਆਇਆ।


Related News