ਰਾਜਸਥਾਨ ਯਾਤਰਾ ਦੋਰਾਨ ਜ਼ਖਮੀ ਹੋਈ ਹਿਲੇਰੀ ਕਲਿੰਟਨ

ਜੋਧਪੁਰ—ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਰਾਜਸਥਾਨ ਦੀ ਜੋਧਪੁਰ ਯਾਤਰਾ ਦੌਰਾਨ ਜ਼ਖਮੀ ਹੋ ਗਈ ਅਤੇ ਉਨ੍ਹਾਂ ਦੇ ਹੱਥ 'ਚ ਮੋਚ ਆ ਗਈ। ਹਾਦਸੇ ਕਾਰਨ ਉਨ੍ਹਾਂ ਨੇ ਆਪਣੇ ਕੁਝ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਹਿਲੇਰੀ ਅੱਜ ਸਵੇਰੇ ਇੱਥੇ ਦੋ ਦਿਨਾਂ ਯਾਤਰਾ 'ਤੇ ਆਈ ਅਤੇ ਉਨ੍ਹਾਂ ਦਾ ਸ਼ਾਮ ਨੂੰ ਮਹਿੰਦਰਗੜ੍ਹ ਕਿਲਾ ਜਾਣ ਦਾ ਪ੍ਰੋਗਰਾਮ ਸੀ। ਉਹ ਇੱਥੇ ਉਮੇਦ ਭਵਨ ਪੈਲੇਸ 'ਚ ਰੁਕੀ ਹੋਈ ਹੈ ਅਤੇ ਨੇੜੇ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ 2016 'ਚ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ 'ਚ ਡੇਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਰਹੀ ਹਿਲੇਰੀ ਦੇ ਹੱਥ 'ਚ ਮੋਚ ਆ ਗਈ ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਮਹਿੰਦਰਗੜ੍ਹ ਕਿਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਖਮੀ ਹੋਣ ਦੇ ਕਾਰਨ ਇੱਥੋਂ ਦੀ ਉਨ੍ਹਾਂ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਹ ਕੱਲ ਸਵੇਰੇ ਨੂੰ ਇੱਥੋਂ ਦੀ ਯਾਤਰਾ 'ਤੇ ਆ ਸਕਦੀ ਹੈ।