ਗਾਂਜੇ ਸਮੇਤ ਨੌਜਵਾਨ ਕਾਬੂ

ਪਠਾਨਕੋਟ,   (ਆਦਿਤਿਆ)-  ਜੀ. ਆਰ. ਪੀ. ਪੁਲਸ ਰੇਲਵੇ ਵੱਲੋਂ ਅੱਜ ਏ. ਐੱਸ. ਆਈ. ਨਰਿੰਦਰ ਸਿੰਘ ਅਤੇ ਏ. ਐੱਸ. ਆਈ. ਹਰਜੀਤ ਸਿੰਘ ਦੀ ਅਗਵਾਈ ਵਿਚ ਸਿਟੀ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ 8 ਕਿਲੋਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਗਿਆ। ਹਿਰਾਸਤ ਵਿਚ ਲਏ ਨੌਜਵਾਨ ਦੀ ਪਛਾਣ ਸੁਰਜੀਤ ਪਾਸਵਾਨ ਪੁੱਤਰ ਗੰਗਾ ਸਾਗਰ ਪਾਸਵਾਨ ਵਾਸੀ ਸਤਨਬਾਰ ਬਕਸਰ ਬਿਹਾਰ ਵਜੋਂ ਹੋਈ ਹੈ। ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਅੱਜ ਕੋਰਟ ਵਿਚ ਪੇਸ਼ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।