ਸ਼ਮੀ ਦੀ ਪਤਨੀ ਕਰ ਰਹੀ ਹੈ ਅਸੁਰੱਖਿਅਤ ਮਹਿਸੂਸ, ਮੰਗੀ ਪੁਲਸ ਸੁਰੱਖਿਆ

ਨਵੀਂ ਦਿੱਲੀ— ਭਾਰਤ ਦੇ ਮੁਖ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਲਾਲ ਬਾਜ਼ਾਰ ਦੇ ਪੁਲਸ ਸਟੇਸ਼ਨ 'ਚ ਅਰਜ਼ੀ ਦੇ ਕੇ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ। ਜਹਾਂ ਨੇ ਹਾਲ ਹੀ 'ਚ ਪੱਤਰਕਾਰ ਦਾ ਕੈਮਰਾ ਤੋੜ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਇਸ ਸਮੇਂ ਕਿੰਨੇ ਮਾਨਿਸਕ ਤਣਾਅ 'ਚੋਂ ਗੁਜਰ ਰਹੀ ਹੈ। ਮੰਗਲਵਾਰ ਦੁਪਿਹਰ ਨੂੰ ਜਹਾਂ ਨੇ ਸੁਪ੍ਰਤੀਮ ਸਰਕਾਰ ਨਾਲ ਮਿਲ ਕੇ ਇਸ ਮਾਮਲੇ 'ਚ ਉਨ੍ਹਾਂ ਨੂੰ ਇਕ ਅਰਜ਼ੀ ਦਿੱਤੀ।
ਅਰਜ਼ੀ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਆਪਣੇ ਫਲੈਟ 'ਚ ਲੜਕੀ ਦੇ ਨਾਲ ਇਕੱਲੀ ਰਹਿੰਦੀ ਹਾਂ। ਮੈਨੂੰ ਜ਼ਿਆਦਾਤਰ ਹੋਰ ਕੰਮ ਤੋਂ ਇਲਾਵਾ ਲੜਕੀ ਨੂੰ ਸਕੂਲ ਛੱਡਣ 'ਤੇ ਲਿਆਉਣ ਦੇ ਲਈ ਬਾਹਰ ਜਾਣਾ ਪੈਦਾ ਹੈ। ਪਤੀ ਮੁਹੰਮਦ ਸ਼ਮੀ ਖਿਲਾਫ ਸ਼ਕਾਇਤ ਦਰਜ ਕਰਨ ਤੋਂ ਬਾਅਦ ਮੈਨੂੰ ਖੁਦ ਦੀ ਸੁਰੱਖਿਆ ਦਾ ਡਰ ਲੱਗਾ ਰਹਿੰਦਾ ਹੈ। ਇਸ ਕਾਰਨ ਪੁਲਸ ਨੂੰ ਬੇਨਤੀ (ਅਰਜ਼ੀ) ਹੈ ਕਿ ਮੇਰੇ ਲਈ ਸੁਰੱਖਿਆ ਦਾ ਪ੍ਰਬੰਧ ਕਰੇ।
ਸੁਪ੍ਰਤੀਮ ਸਰਕਾਰ ਨੇ ਇਸ ਮਾਮਲੇ 'ਚ ਕਿਹਾ ਕਿ ਹਸੀਨ ਜਹਾਂ ਵਲੋਂ ਇਕ ਅਰਜ਼ੀ ਮਿਲੀ ਹੈ। ਇਸ ਵਾਰੇ 'ਚ ਵਿਚਾਰ ਕਰ ਜਲਦੀ ਕਦਮ ਚੁੱਕਿਆ ਜਾਵੇਗਾ। ਪੁਲਸ ਨੇ ਸ਼ਮੀ ਤੇ ਉਸਦੇ ਪਰਿਵਾਰ ਦੇ 4 ਮੈਂਬਰਾਂ ਖਿਲਾਫ ਆਈ. ਪੀ. ਸੀ. ਧਾਰਾ 498ਏ, 323, 307, 376, 506, 328 ਤੇ 34 ਦੇ ਤਹਿਤ ਕੇਸ ਦਰਜ ਕੀਤਾ ਹੈ।