ਸ਼ਨੀਵਾਰ ਨੂੰ ਵੀ ਚੱਲੇਗਾ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ

20 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪ੍ਰੋਗਰਾਮ ਨੂੰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਇਸ ਵਾਰ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਵੀ ਵਿਧਾਨ ਸਭਾ ਸੈਸ਼ਨ ਚੱਲੇਗਾ। ਜ਼ਿਕਰਯੋਗ ਹੈ ਕਿ ਸੈਸ਼ਨ ਇਸ ਵਾਰ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਹੈ, ਜਦਕਿ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਆਮ

ਚੰਡੀਗੜ੍ਹ (ਭੁੱਲਰ) - 20 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪ੍ਰੋਗਰਾਮ ਨੂੰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਇਸ ਵਾਰ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਵੀ ਵਿਧਾਨ ਸਭਾ ਸੈਸ਼ਨ ਚੱਲੇਗਾ। ਜ਼ਿਕਰਯੋਗ ਹੈ ਕਿ ਸੈਸ਼ਨ ਇਸ ਵਾਰ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਹੈ, ਜਦਕਿ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਆਮ ਤੌਰ 'ਤੇ ਬਾਅਦ ਦੁਪਹਿਰ ਹੀ ਹੁੰਦੀ ਰਹੀ ਹੈ। 31 ਮਾਰਚ ਤੱਕ ਬਜਟ ਨੂੰ ਪਾਸ ਕਰਵਾਉਣ ਦੇ ਮੱਦੇਨਜ਼ਰ ਘੱਟ ਦਿਨ ਹੋਣ ਕਾਰਨ ਸੈਸ਼ਨ 'ਚ ਇਸ ਵਾਰ ਡਬਲ ਸਿਟਿੰਗ ਵੀ ਰੱਖੀ ਗਈ ਹੈ। ਸੈਸ਼ਨ ਦੀਆਂ ਕੁਲ 9 ਸਿਟਿੰਗਜ਼ ਹੋਣਗੀਆਂ ਅਤੇ 24 ਮਾਰਚ ਨੂੰ ਪੇਸ਼ ਹੋਣ ਵਾਲੇ ਬਜਟ 'ਤੇ ਬਹਿਸ ਲਈ ਸਿਰਫ 2 ਦਿਨ ਦਾ ਸਮਾਂ ਰੱਖਿਆ ਗਿਆ ਹੈ।
ਇਹ ਰਹੇਗਾ ਪ੍ਰੋਗਰਾਮ
ਪਹਿਲੇ ਦਿਨ 20 ਮਾਰਚ ਨੂੰ ਸੈਸ਼ਨ ਦੀ ਸ਼ੁਰੂਆਤ ਸਵੇਰੇ ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ ਅਤੇ ਇਸ ਦਿਨ ਬਾਅਦ ਦੁਪਹਿਰ 2 ਵਜੇ ਮਰਹੂਮ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਦੂਜੇ ਦਿਨ 21 ਮਾਰਚ ਨੂੰ 2 ਸਿਟਿੰਗ ਹੋਣਗੀਆਂ। ਸਵੇਰੇ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਸ਼ੁਰੂ ਹੋਵੇਗੀ ਅਤੇ ਬਾਅਦ ਦੁਪਹਿਰ ਦੀ ਬੈਠਕ 'ਚ ਬਹਿਸ ਨੂੰ ਖ਼ਤਮ ਕੀਤਾ ਜਾਵੇਗਾ। ਇਸ ਤੋਂ ਬਾਅਦ 22 ਮਾਰਚ ਨੂੰ ਸਵੇਰੇ ਗੈਰ-ਸਰਕਾਰੀ ਕੰਮਕਾਜ ਹੋਵੇਗਾ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਕਾਰਨ ਛੁੱਟੀ ਰਹੇਗੀ ਅਤੇ 24 ਮਾਰਚ ਨੂੰ ਸੂਬੇ ਦਾ 2018-19 ਦਾ ਬਜਟ ਪੇਸ਼ ਹੋਵੇਗਾ। ਇਸ ਦਿਨ ਕੈਗ ਦੀ ਰਿਪੋਰਟ ਵੀ ਸਦਨ 'ਚ ਰੱਖੀ ਜਾਵੇਗੀ। 25 ਮਾਰਚ ਨੂੰ ਐਤਵਾਰ ਦੀ ਛੁੱਟੀ ਤੋਂ ਬਾਅਦ 26 ਮਾਰਚ ਨੂੰ ਬਜਟ 'ਤੇ ਬਹਿਸ ਹੋਵੇਗੀ ਅਤੇ 27 ਮਾਰਚ ਨੂੰ ਬਜਟ 'ਤੇ ਬਹਿਸ ਜਾਰੀ ਰਹੇਗੀ। 28 ਮਾਰਚ ਨੂੰ ਅੰਤਿਮ ਦਿਨ ਬਜਟ ਨੂੰ ਪਾਸ ਕਰਵਾਉਣ ਤੋਂ ਬਾਅਦ ਸਦਨ ਉੱਠ ਜਾਵੇਗਾ।  

    ਪੰਜਾਬ ਵਿਧਾਨ ਸਭਾ,ਬਜਟ ਸੈਸ਼ਨ, budget session,Punjab Vidhan Sabha
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ