ਨਾਜਾਇਜ਼ ਮਾਈਨਿੰਗ ਬੰਦ ਤਾਂ ਹੋਈ ਪਰ ਰੇਤ ਮਹਿੰਗੀ ਤੇ ਬੇਰੋਜ਼ਗਾਰੀ ਵਧੀ

ਜਦੋਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਜਾਇਜ਼ ਮਾਈਨਿੰਗ ਖਤਮ ਕਰਨ ਅਤੇ ਗੁੰਡਾ ਟੈਕਸ ਵਸੂਲ ਕਰਨ ਵਾਲਿਆਂ ''''ਤੇ ਨਕੇਲ ਕੱਸਣ ਦੇ ਆਦੇਸ਼ ਜਾਰੀ ਕਰ ਰੱਖੇ ਹਨ, ਇਸ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਕਿਤੇ ਦਿਖਾਈ ਨਹੀਂ ਦਿੰਦੇ। ਇਨ੍ਹਾਂ ਲੋਕਾਂ ਦਾ ਲੱਗਾ ਟੈਂਟ

ਗੁਰਦਾਸਪੁਰ,  (ਵਿਨੋਦ)-  ਜਦੋਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਜਾਇਜ਼ ਮਾਈਨਿੰਗ ਖਤਮ ਕਰਨ ਅਤੇ ਗੁੰਡਾ ਟੈਕਸ ਵਸੂਲ ਕਰਨ ਵਾਲਿਆਂ 'ਤੇ ਨਕੇਲ ਕੱਸਣ ਦੇ ਆਦੇਸ਼ ਜਾਰੀ ਕਰ ਰੱਖੇ ਹਨ, ਇਸ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਕਿਤੇ ਦਿਖਾਈ ਨਹੀਂ ਦਿੰਦੇ। ਇਨ੍ਹਾਂ ਲੋਕਾਂ ਦਾ ਲੱਗਾ ਟੈਂਟ ਅਤੇ ਡੀਜ਼ਲ ਦੇ ਖਾਲੀ ਡਰੰਮ ਮੌਕੇ 'ਤੇ ਪਏ ਦਿਖਾਈ ਦਿੰਦੇ ਹਨ। ਜ਼ਿਆਦਾਤਰ ਮਸ਼ੀਨਾਂ ਵੀ ਇਹ ਲੋਕ ਲੈ ਗਏ ਹਨ ਜਦਕਿ ਖਰਾਬ ਕੁਝ ਸਾਮਾਨ ਦਰਿਆ ਵਿਚ ਹੀ ਪਿਆ ਦਿਖਾਈ ਦਿੰਦਾ ਹੈ ਜੋ ਸਿੱਧ ਕਰਦਾ ਹੈ ਕਿ ਇਸ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਚਲਦਾ ਸੀ।
ਬੀਤੇ ਲਗਭਗ 10 ਮਹੀਨਿਆਂ ਤੋਂ ਸ੍ਰੀਹਰਗੋਬਿੰਦਪੁਰ ਦੇ ਕੋਲ ਬਿਆਸ ਦਰਿਆ 'ਤੇ ਮਾਈਨਿੰਗ ਦਾ ਨਾਜਾਇਜ਼ ਧੰਦਾ ਜ਼ੋਰਾਂ 'ਤੇ ਸੀ। ਕੁਝ ਪੁਲਸ ਕਰਮਚਾਰੀ ਵੀ ਇਸ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਕੋਲ ਆਉਂਦੇ-ਜਾਂਦੇ ਵੇਖੇ ਜਾਂਦੇ ਸਨ।
ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਰੋਕ ਲਾਉਣ ਦਾ ਅਸਰ ਹੁਣ ਗਰੀਬ ਲੋਕਾਂ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਇਕ ਤਾਂ ਇਸ ਨਾਜਾਇਜ਼ ਮਾਈਨਿੰਗ ਦੇ ਕੰਮ ਵਿਚ ਲੱਗੇ ਸੈਂਕੜੇ ਲੋਕ ਬੇਕਾਰ ਹੋ ਗਏ ਹਨ। ਦੂਜਾ ਮਾਈਨਿੰਗ ਨਾ ਹੋਣ ਕਾਰਨ ਰੇਤ ਦਾ ਰੇਟ ਪ੍ਰਤੀ 100 ਫੁੱਟ 400 ਤੋਂ 500 ਰੁਪਏ ਵੱਧ ਗਿਆ ਹੈ, ਜਿਸ ਕਾਰਨ ਨਿਰਮਾਣ ਕੰਮਾਂ 'ਤੇ ਅਸਰ ਪੈਂਦਾ ਹੈ। ਲੋਕ ਪਹਿਲਾਂ ਹੀ ਰੇਤ ਦਾ ਬਹੁਤ ਜ਼ਿਆਦਾ ਰੇਟ ਹੋਣ ਕਾਰਨ ਪ੍ਰੇਸ਼ਾਨ ਸੀ ਪਰ ਹੁਣ ਜਿਸ ਤਰ੍ਹਾਂ ਰੇਤ ਦੀ ਭਾਰੀ ਘਾਟ ਪਾਈ ਜਾ ਰਹੀ ਹੈ, ਉਸ ਨਾਲ ਵਧੀਆ ਕੁਆਲਟੀ ਦੀ ਰੇਤ ਮੁਹਿੰਗੀ ਹੋਣਾ ਸੁਭਾਵਿਕ ਹੈ। ਲੋਕਾਂ ਨੇ ਕ੍ਰੈਸ਼ਰ ਤੋਂ ਨਿਕਲਣ ਵਾਲੀ ਜ਼ੀਰੋ ਸਾਈਜ਼ ਦੀ ਰੇਤ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਹੈ।
ਲੋਕਾਂ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿਚ ਰੇਤ 1400 ਤੋਂ 1500 ਰੁਪਏ ਪ੍ਰਤੀ 100 ਰੁਪਏ ਫੁੱਟ ਮਿਲਦੀ ਸੀ ਅਤੇ ਕਾਂਗਰਸ ਰੇਤ ਮਹਿੰਗੀ ਹੈ, ਦਾ ਸ਼ੋਰ ਪਾਉਂਦੀ ਸੀ ਪਰ ਕਾਂਗਰਸ ਦੇ ਰਾਜ ਵਿਚ ਇਹ ਰੇਤ 2500 ਤੋਂ 2700 ਰੁਪਏ ਪ੍ਰਤੀ 100 ਫੁੱਟ ਵਿਕ ਰਹੀ ਹੈ।

    ਨਾਜਾਇਜ਼ ਮਾਈਨਿੰਗ ਬੰਦ,ਬੇਰੋਜ਼ਗਾਰੀ ਵਧੀ,Illegal mining stopped,unemployment rises
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ