ਪੁਲਸ ਨੇ 22 ਟਿੱਪਰ ਕੀਤੇ ਜਬਤ

ਜ਼ਿਲਾ ਪੁਲਸ ਨੇ ਕੱਲ ਰਾਤ ਅਚਾਨਕ ਕੀਤੀ ਚੈਕਿੰਗ ''''ਚ 22 ਟਿੱਪਰਾਂ ਨੂੰ ਆਪਣੀ ਹਿਰਾਸਤ ''''ਚ ਲਿਆ ਹੈ। ਪੁਲਸ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਵਿਰੁੱਧ ''''ਚ ਜ਼ਿਲੇ ''''ਚ ਐਕਸਾਈਜ਼ ਵਿਭਾਗ ਨਾਲ ਮਿਲ ਕੇ...

ਰੂਪਨਗਰ, (ਵਿਜੇ)- ਜ਼ਿਲਾ ਪੁਲਸ ਨੇ ਕੱਲ ਰਾਤ ਅਚਾਨਕ ਕੀਤੀ ਚੈਕਿੰਗ 'ਚ 22 ਟਿੱਪਰਾਂ ਨੂੰ ਆਪਣੀ ਹਿਰਾਸਤ 'ਚ ਲਿਆ ਹੈ। ਪੁਲਸ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਵਿਰੁੱਧ 'ਚ ਜ਼ਿਲੇ 'ਚ ਐਕਸਾਈਜ਼ ਵਿਭਾਗ ਨਾਲ ਮਿਲ ਕੇ ਚਾਰ ਵੱਡੇ ਨਾਕੇ ਲਾਏ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਸ੍ਰੀ ਕੀਰਤਪੁਰ ਸਾਹਿਬ ਵੱਲੋਂ 15  ਟਿੱਪਰ ਗੈਰ-ਕਾਨੂੰਨੀ ਮਾਈਨਿੰਗ ਦਾ ਸਾਮਾਨ ਲੈ ਕੇ ਜਾ ਰਹੇ ਹਨ। ਪੁਲਸ ਨੇ ਤੁਰੰਤ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਦੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਨਾਲ ਹੀ ਮਾਈਨਿੰਗ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ। ਜਾਂਚ ਦੇ ਬਾਅਦ ਪਤਾ ਲੱਗਾ ਕਿ ਇਹ ਸਾਰੇ ਟਿੱਪਰ ਗੈਰ-ਕਾਨੂੰਨੀ ਸੀ ਅਤੇ ਸਟੋਨ ਕਰੱਸ਼ਰਾਂ ਤੋਂ ਰੇਤਾ-ਬਜਰੀ ਆਦਿ ਲੈ ਕੇ ਜਾ ਰਹੇ ਸੀ। 
ਉਨ੍ਹਾਂ ਕਿਹਾ ਕਿ ਜ਼ਿਲੇ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਮੋਰਿੰਡਾ-ਲੁਧਿਆਣਾ ਹਾਈਵੇ, ਰੂਪਨਗਰ-ਚੰਡੀਗੜ੍ਹ ਹਾਈਵੇ (ਸੋਲਖੀਆਂ) ਘਨੌਲੀ ਅਤੇ ਕਲਮਾਂ ਮੋੜ (ਨੂਰਪੁਰਬੇਦੀ) 'ਤੇ ਵਿਸ਼ੇਸ਼ ਪੁਲਸ ਨਾਕੇ ਲਾਏ ਗਏ ਜੋ ਦਿਨ-ਰਾਤ ਕੰਮ ਕਰ ਰਹੇ ਹਨ। ਜ਼ਿਲੇ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨ ਲਈ ਤਿੱਖੀ ਨਜ਼ਰ ਰੱਖ ਜਾ ਰਹੀ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਰੂਪਨਗਰ 'ਚ ਬੀਤੇ ਦਿਨੀਂ ਜੋ ਚੋਰੀਆਂ ਹੋਈਆਂ ਸੀ, ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਰੂਪਨਗਰ 'ਚ ਟ੍ਰੈਫਿਕ ਕੰਟਰੋਲ ਕਰਨ ਲਈ ਵੀ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਬਣਾਈ ਜਾ ਰਹੀ ਹੈ।

    ਪੁਲਸ,ਟਿੱਪਰ ਹਿਰਾਸਤ, custody
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ