ਬੰਗਲਾਦੇਸ਼ ਦੀ ਅਦਾਲਤ ਨੇ ਸੱਤਾਧਾਰੀ ਪਾਰਟੀ ਦੇ 39 ਵਰਕਰਾਂ ਨੂੰ ਸੁਣਾਈ ਮੌਤ ਦੀ ਸਜ਼ਾ

ਬੰਗਲਾਦੇਸ਼ ਦੀ ਇਕ ਅਦਾਲਤ ਨੇ ਸੱਤਾਧਾਰੀ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੇ 39 ਵਰਕਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਫੈਸਲਾ 2014 ਨੂੰ...

ਢਾਕਾ— ਬੰਗਲਾਦੇਸ਼ ਦੀ ਇਕ ਅਦਾਲਤ ਨੇ ਸੱਤਾਧਾਰੀ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੇ 39 ਵਰਕਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਫੈਸਲਾ 2014 ਨੂੰ ਹੋਈ ਇਕ ਕਤਲ ਮਾਮਲੇ 'ਚ ਮੰਗਲਵਾਰ ਨੂੰ ਦਿੱਤਾ ਹੈ। ਦੱਖਣੀ ਬੰਗਲਾਦੇਸ਼ ਦੀ ਇਕ ਅਦਾਲਤ ਨੇ ਚਾਰ ਸਾਲ ਪਹਿਲਾਂ ਸਥਾਨਕ ਪੱਧਰ ਦੇ ਆਪਣੀ ਪਾਰਟੀ ਦੇ ਨੇਤਾ ਦੀ ਹੱਤਿਆ ਲਈ ਸੱਤਾਧਾਰੀ ਆਵਾਮੀ ਲੀਗ ਦੇ ਇਨ੍ਹਾਂ ਵਰਕਰਾਂ ਨੂੰ ਮੌਤ ਦੀ ਸਜ਼ਾਂ ਸੁਣਾਈ ਹੈ।
ਉੱਪ ਜ਼ਿਲਾਂ ਆਵਾਮੀ ਲੀਗ ਦੇ ਪ੍ਰਧਾਨ ਇਕਰਾਮੁਲ ਹਕ 'ਤੇ ਫੇਨੀ ਸ਼ਹਿਰ ਦੇ ਅਕੈਡਮੀ ਇਲਾਕੇ 'ਚ 20 ਮਈ 2014 ਨੂੰ ਕਾਰ ਦੇ ਅੰਦਰ ਪਹਿਲਾਂ ਹਥਿਆਰ ਨਾਲ ਹਮਲਾ ਕੀਤਾ ਗਿਆ, ਫਿਰ ਉਸ ਨੂੰ ਗੋਲੀ ਮਾਰ ਦਿੱਤੀ ਗਈ ਤੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਕ ਵਕੀਲ ਨੇ ਫੇਨੀ ਨੂੰ ਫੋਨ 'ਤੇ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਇਸ ਮਾਮਲੇ 'ਚ ਅਦਾਲਤ ਨੇ 39 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀ ਸਥਾਨਕ ਨੇਤਾ ਤੇ ਆਵਾਮੀ ਲੀਗ ਦੇ ਵਰਕਰ ਸਨਸ਼ ਬਚਾਅ ਪੱਖ ਦੇ ਵਕੀਲ ਰਾਣਾ ਦਾਸ ਗੁੱਪਤਾ ਨੇ ਕਿਹਾ, 'ਅਸੀਂ ਆਦੇਸ਼ ਦੇ ਖਿਲਾਫ ਹਾਈ ਕੋਰਟ'ਚ ਅਪੀਲ ਕਰਾਂਗੇ।'
ਜ਼ਿਲਾ ਜੱਜ ਦੀ ਅਦਾਲਤ ਨੇ ਹਾਲਾਂਕਿ 16 ਲੋਕਾਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ 'ਚੋਂ ਇਕ ਮੁੱਖ ਵਿਰੋਧੀ ਪਾਰਟੀ ਬੀ.ਐੱਨ.ਪੀ. ਦਾ ਸਥਾਨਕ ਨੇਤਾ ਹਨ। ਉਹ ਸ਼ੁਰੂਆਤ 'ਚ ਮਾਮਲੇ 'ਚ ਮੁੱਖ ਦੋਸ਼ੀ ਲੱਗ ਰਿਹਾ ਸੀ। ਹਕ ਦੇ ਭਰਾ ਰੇਜਾਉਲ ਹਕ ਜਸੀਮ ਨੇ ਕਤਲ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਇਸ ਕਤਲ ਲਈ ਬੀ.ਐੱਨ.ਪੀ. ਨੇਤਾ ਮੀਨਾਰ ਤੇ 30 ਤੋਂ 35 ਅਣਪਛਾਤੇ ਲੋਕਾਂ 'ਤੇ ਦੋਸ਼ ਲਗਾਇਆ ਸੀ। ਇਸ ਮਾਮਲੇ 'ਚ ਕੁਲ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਨ੍ਹਾਂ 'ਚੋਂ 15 ਨੇ ਆਪਣਾ ਦੋਸ਼ ਕਬੂਲ ਕੀਤਾ ਸੀ।

    ਬੰਗਲਾਦੇਸ਼,ਅਦਾਲਤ,ਸੱਤਾਧਾਰੀ ਪਾਰਟੀ,39 ਵਰਕਰਾਂ,ਮੌਤ ਦੀ ਸਜ਼ਾ,Bangladesh, court, ruling party, 39 workers, death penalty
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ