Geneva Motor Show 2018 : ਸੜਕ ਤੋਂ ਇਲਾਵਾ ਪਾਣੀ ''ਚ ਵੀ ਚੱਲੇਗੀ Kite ਕੰਸੈਪਟ ਕਾਰ

2018  ਜੇਨੇਵਾ ਮੋਟਰ ਸ਼ੋਅ ਦੇ 7ਵੇਂ ਦਿਨ ਵੀ ਹਾਈ ਪ੍ਰਫਾਮੈਂਸ ਕਾਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਸਿਲਸਿਲਾ ਲਗਾਤਾ ....

ਜਲੰਧਰ - 2018  ਜੇਨੇਵਾ ਮੋਟਰ ਸ਼ੋਅ ਦੇ 7ਵੇਂ ਦਿਨ ਵੀ ਹਾਈ ਪ੍ਰਫਾਮੈਂਸ ਕਾਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਈਵੈਂਟ 'ਚ ਜਿਥੇ ਹੁੰਡਈ ਨੇ ਸੜਕ ਦੇ ਇਲਾਵਾ ਪਾਣੀ 'ਚ ਵੀ ਚੱਲਣ ਵਾਲੀ ਕਾਰ ਨੂੰ ਸ਼ੋਅਕੇਸ ਕੀਤਾ ਹੈ, ਉਥੇ 20 ਸੈਕੰਡ 'ਚ 400 ਦੀ ਸਪੀਡ ਤਕ ਪਹੁੰਚਣ ਵਾਲੀ Koenigsegg Regera  ਕਾਰ ਨੂੰ ਲਾਂਚ ਕੀਤਾ ਗਿਆ ਹੈ ਜੋ ਮੁੱਖ ਆਕਰਸ਼ਣ ਦਾ ਕੇਂਦਰ ਰਹੀ। ਇਸ ਦੇ ਇਲਾਵਾ ਲੈਕਸਿਸ ਨੇ ਆਪਣੀ ਕਰਾਸਓਵਰ ਕਾਰ ਅਤੇ ਫਾਕਸਵੈਗਨ ਨੇ ਮਹਿੰਗੀ ਛੋਟੀ ਹੈਚਬੈਕ ਕਾਰ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ।

PunjabKesari
ਹੁੰਡਈ ਨੇ 2018 ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 'ਚ ਇਕ ਅਜਿਹੀ ਕਾਰ ਨੂੰ ਸ਼ੋਅਕੇਸ ਕੀਤਾ ਹੈ ਜੋ ਸੜਕ ਦੇ ਇਲਾਵਾ ਪਾਣੀ 'ਚ ਵੀ ਚਲਾਈ ਜਾ ਸਕਦੀ ਹੈ। ਉਂਝ ਤਾਂ ਇਹ ਕਾਰ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਹੈ ਅਤੇ ਇਸ 'ਚ ਲੱਗੀ ਮੋਟਰ ਚਾਰ ਪਹੀਆਂ ਨੂੰ ਬਰਾਬਰ ਪਾਵਰ ਦਿੰਦੀ ਹੈ, ਪਰ ਇਸ ਕਾਰ ਨੂੰ ਖਾਸ ਬਣਾਉਂਦੀ ਹੈ ਇਸ ਦੇ ਰੀਅਰ 'ਚ ਲੱਗੀ ਜੈੱਟ ਟਰਬਾਈਨ ਮੋਟਰ ਜੋ ਝੀਲ ਜਾਂ ਸਾਗਰ 'ਚ ਵੀ ਕਾਰ ਨੂੰ ਚਲਾਉਣ 'ਚ ਮਦਦ ਕਰਦੀ ਹੈ।

PunjabKesari

ਕੰਪਨੀ ਨੇ ਈਵੈਂਟ 'ਚ ਇਸ ਕਾਈਟ ਨਾਮਕ ਕੰਸੈਪਟ ਕਾਰ ਨੂੰ ਪਰਸਨਲ ਵਾਟਰ ਕਰਾਫਟ ਦੇ ਰੂਪ 'ਚ ਪ੍ਰਦਰਸ਼ਿਤ ਕੀਤਾ ਹੈ।

PunjabKesari
ਡੋਰਲੈੱਸ ਡਿਜ਼ਾਈਨ
ਕਾਈਟ ਕੰਸੈਪਟ ਕਾਰ ਦੇ ਡਿਜ਼ਾਈਨ ਨੂੰ ਡੋਰਲੈੱਸ ਬਣਾਇਆ ਗਿਆ ਹੈ ਭਾਵ ਇਸ 'ਚ ਕੋਈ ਦਰਵਾਜ਼ਾ ਨਹੀਂ ਲੱਗਾ ਹੈ। ਹੁੰਡਈ ਨੇ ਦੱਸਿਆ ਹੈ ਕਿ ਇਸ 'ਚ OZ ਰੇਸਿੰਗ ਵ੍ਹੀਕਲਜ਼ ਲੱਗੇ ਹਨ ਜੋ ਕੱਚੇ ਰਸਤੇ 'ਤੇ ਵੀ ਕਾਰ ਚਲਾਉਣ 'ਚ ਤੁਹਾਡੀ ਮਦਦ ਕਰਨਗੇ। ਇਸ 'ਚ LED ਹੈੱਡਲਾਈਟਸ ਲਾਈ ਗਈ ਹੈ ਜੋ ਰਾਤ ਦੇ ਸਮੇਂ ਵੀ ਇਸ ਦੀ ਵਰਤੋਂ ਕਰਨ ਦੇ ਕੰਮ ਆਵੇਗੀ। ਹੁੰਡਈ ਨੇ ਫਿਲਹਾਲ ਇਸਦੀ ਹੋਰ ਸਪੈਸੀਫਿਕੇਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਹੈ, ਸਿਰਫ ਇੰਨਾ ਦੱਸਿਆ ਹੈ ਕਿ ਇਸ ਨੂੰ ਰੇਤੀਲੇ ਬੀਚ ਜਾਂ ਲੇਕ ਦੇ ਕਿਨਾਰੇ ਵਰਤੋਂ ਕਰਨ ਲਈ ਖਾਸਤੌਰ 'ਤੇ ਬਣਾਇਆ ਗਿਆ ਹੈ, ਜਿਸ ਨਾਲ ਸੈਲਾਨੀਆਂ ਨੂੰ ਵਕੇਸ਼ਨ ਦਾ ਬਿਹਤਰੀਨ ਅਨੁਭਵ ਮਿਲੇਗਾ।

    Concept ,water, ਕੰਸੈਪਟ , ਪਾਣੀ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ