ਸੋਸ਼ਲ ਮੀਡੀਆ ਦੇ ਖਾਤਿਆਂ ਦੇ ਪਾਸਵਰਡ ਚੋਰੀ ਹੋਣ ''ਤੇ ਮਾਹਰਾਂ ਦੀ ਲੋਕਾਂ ਨੂੰ ਸਲਾਹ

ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ''''ਤੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ .

ਮਿਸੀਸਾਗਾ-ਜੇਕਰ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਾਈਬਰ ਕ੍ਰਾਈਮ ਵਧਣ ਨਾਲ ਲੋਕਾਂ ਦੇ ਪਾਸਵਰਡ ਹੈਕ ਕਰਕੇ ਉਨ੍ਹਾਂ ਦੇ ਖਾਤਿਆਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਅਕਾਊਂਟਸ ਦੇ ਪਾਸਵਰਡ ਚੋਰੀ ਹੋਣ ਦੀ ਦਰ ਲਗਾਤਾਰ ਵਧਦੀ ਜਾ ਰਹੀ ਹੈ। ਬੈਟਰ ਬਿਜ਼ਨ ਮੁਤਾਬਕ 2016 'ਚ 32 ਮਿਲੀਅਨ ਟਵਿੱਟਰ ਪਾਸਵਰਡ ਅਕਾਊਂਟ ਹੈਕ ਕੀਤੇ ਗਏ ਸਨ ਅਤੇ 2012 'ਚ 117 ਮਿਲੀਅਨ ਨਾਂ ਅਤੇ ਪਾਸਵਰਡ ਲਿੰਕਡਇਨ ਤੋਂ ਚੋਰੀ ਕੀਤੇ ਗਏ। ਦੱਖਣੀ ਸਾਈਬਰ ਸਕਿਊਰਟੀ ਦੀ 2017 ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ ਕਿ ਪਿਛਲੇ ਸਾਲ 10 ਮਿਲੀਅਨ ਕੈਨੇਡੀਅਨ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਏ ਸਨ ਅਤੇ 53 ਫੀਸਦੀ ਆਨਲਾਈਨ ਸੁਰੱਖਿਆ ਧਮਕੀ ਤੋਂ ਪ੍ਰਭਾਵਿਤ ਹੋਏ ਸਨ। ਇਕ ਨਿਊਜ਼ ਏਜੰਸੀ ਵੱਲੋਂ ਮਾਹਰਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਸਾਲ 'ਚ ਘਟੋ-ਘੱਟ 3 ਵਾਰ ਜ਼ਰੂਰ ਬਦਲੋ। ਨੌਰਥਵੈਸਟਰਨ ਓਨਟਾਰੀਓ ਦੇ ਸੀ.ਈ.ਓ. ਲੇਨ ਐਂਡ੍ਰਊਸੇਕ ਨੇ ਕਿਹਾ ਕਿ ਸਾਲ ਦੇ ਦਹਾਕੇ ਦੇ ਆਖੀਰ ਤਕ ਇਕ ਵਿਅਕਤੀ ਦੇ ਅਜਿਹੇ 200 ਆਨਲਾਈਨ ਖਾਤੇ ਜਾਂ ਸਬਸਕ੍ਰਿਪਸ਼ਨ ਹੋਵੇਗੀ ਜਿਸ 'ਚ ਉਸ ਦੀ ਨਿੱਜਤਾ ਨੂੰ ਸੰਨ੍ਹ ਲਗਾਉਣ ਵਾਲੀ ਜਾਣਕਾਰੀ ਹਾਸਲ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਆਨਲਾਈਨ ਸੁਰੱਖਿਆ 'ਚ ਕੋਤਾਹੀ ਨੂੰ ਲਾਪਰਵਾਹੀ ਨਾਲ ਨਹੀਂ ਲੈਣਾ ਚਾਹੀਦਾ ਹੈ ਅਤੇ ਕੰਪਨੀ ਦਾ ਡਾਟਾ ਕਿਸੇ ਵੀ ਵਪਾਰ ਲਈ ਬਹੁਰ ਜ਼ਰੂਰੀ ਹੁੰਦਾ ਹੈ। ਇਕ ਅਧਿਐਨ ਮੁਤਾਬਕ 58 ਫੀਸਦੀ ਵਪਾਰ ਆਪਣਾ ਡਾਟਾ ਚੋਰੀ ਹੋਣ ਜਾਂ ਨਿਜਤਾ 'ਚ ਸੰਨ੍ਹ ਲਾਉਣ ਸੰਬਧੀ ਤਿਆਰ ਨਹੀਂ ਹੁੰਦੇ ਅਤੇ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ 'ਚ ਹੀ ਬਚਾਊ ਹੈ। ਮਾਹਰਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਸਾਈਬਰ ਕ੍ਰਾਈਮ ਤੋਂ ਬਚਣ ਲਈ ਆਪਣੇ ਪਾਸਵਰਡ ਨੂੰ ਹਰ 3 ਮਹੀਨੇ ਬਾਅਦ ਬਦਲੋਂ ਅਤੇ ਕਿਸੇ ਨਾਲ ਵੀ ਆਪਣੇ ਪਾਸਵਰਡ ਨੂੰ ਸਾਂਝਾ ਨਾ ਕਰੋ।

    social , passwords , ਸੋਸ਼ਲ , ਪਾਸਵਰਡ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ