ਅੱਜ ਦੇ ਦਿਨ ਹੀ ਭਾਰਤ ਦੀ ਹਾਰ ਦੇਖ ਦਰਸ਼ਕਾਂ ਨੇ ਸਟੇਡੀਅਮ ''ਚ ਲਗਾ ਦਿੱਤਾ ਸੀ ਅੱਗ

ਜਲੰਧਰ— ਕ੍ਰਿਕਟ ਨੂੰ ਲੋਕ ਅਨਿਸ਼ਤਾਵਾਂ ਦਾ ਖੇਡ ਕਹਿੰਦੇ ਹਨ। ਮੈਚ ਦੇ ਕਿਹੜੇ ਪਲ ਕਿ ਹੋ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ ਅਤੇ ਇਸ ਲਈ ਇਸ ਨੂੰ ਜੇਂਟਲਮੈਨ ਗੇਮ ਕਿਹਾ ਜਾਂਦਾ ਹੈ। ਪਰ ਕਈ ਵਾਰ ਮੈਜਾਨ 'ਚ ਇਸ ਤਰ੍ਹਾਂ ਦੀ ਘਟਨਾ ਘਟ ਜਾਂਦੀ ਹੈ ਜਿਸ ਕਾਰਨ ਇਸ ਜੇਂਟਲਮੈਨ ਗੇਮ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਅੱਜ ਦੇ ਦਿਨ ਹੀ ਯਾਨੀ 13 ਮਾਰਚ ਨੂੰ ਇਕ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ ਸੀ ਜਿਸ ਨੇ ਭਾਰਤੀ ਕ੍ਰਿਕਟ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਸੀ। ਇਸ ਦਿਨ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ 1996 ਵਰਲਡ ਕੱਪ ਦਾ ਸੈਮੀਫਾਈਨਲ ਮੈਚ ਖੇਡਿਆ ਗਿਆ ਸੀ, ਜਿਸ 'ਚ ਦਰਸ਼ਕਾਂ ਨੇ ਕਾਫੀ ਹੰਗਾਮਾ ਕੀਤਾ ਸੀ।
ਦਰਸ਼ਕਾਂ ਨੇ ਕਿਉਂ ਕੀਤਾ ਹੰਗਾਮਾ

PunjabKesari
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਹ ਸੈਮੀਫਾਈਨਲ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ 'ਚ ਹੋਇਆ। ਮੁਹੰਮਦ ਅਜਹਰੂਦੀਨ ਦੀ ਕਪਤਾਨੀ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਸ਼੍ਰੀਲੰਕਾ ਨੇ ਪਹਿਲਾਂ ਗੇਂਦਬਾਜੀ ਕਰਦੇ ਹੋਏ ਭਾਰਤ ਦੇ ਸਾਹਮਣੇ 8 ਵਿਕਟਾਂ 'ਤੇ 252 ਦੌੜਾਂ ਦਾ ਟੀਚਾ ਰੱਖਿਆ। ਫੈਨਸ ਨੂੰ ਉਮੀਦਾਂ ਸਨ ਕਿ 1983 ਵਰਲਡ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਸ਼੍ਰੀਲੰਕਾ ਨੂੰ ਹਰਾਏਗੀ ਅਤੇ ਫਿਰ ਤੋਂ ਫਾਈਨਲ 'ਚ ਪਹੁੰਚ ਕੇ ਜਿੱਤੇਗੀ, ਪਰ ਸਭ ਕੁਝ ਇਸ ਦੇ ਉਲਟ ਹੋਇਆ। 252 ਦੌੜਾਂ ਦਾ ਟੀਚਾ ਹਾਸਲ ਕਰਨ ਉਤਰੀ ਭਾਰਤੀ ਟੀਮ ਨੇ ਪਹਿਲਾਂ ਨੇ ਪਹਿਲਾਂ ਵਿਕਟਾਂ ਟੀਮ ਦੇ 8 ਸਕੋਰ 'ਤੇ ਨਵਜੋਤ ਸਿੱਧੂ ਦੇ ਰੂਪ 'ਚ ਗੁਆ ਦਿੱਤੀ। ਇਸ ਤੋਂ ਬਾਅਦ ਭਾਰਤੀ ਟੀਮ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰਨ ਲੱਗੀ। ਟੀਮ ਦਾ ਸਕੋਰ 120 ਦੌੜਾਂ 'ਤੇ 8 ਵਿਕਟਾਂ ਹੋ ਗਈਆਂ। ਇਸ 'ਚ ਦਰਸ਼ਕਾਂ ਨੂੰ ਲੱਗਾ ਕਿ ਹੁਣ ਭਾਰਤ ਦਾ ਇਹ ਮੈਚ 'ਚ ਜਿੱਤ ਪਾਉਣਾ ਮੁਸ਼ਕਲ ਹੈ। ਗੁੱਸੇ 'ਚ ਦਰਸ਼ਕਾਂ ਨੇ ਸਟੇਡੀਆਂ 'ਚ ਬਲਾਵ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਦਾਨ 'ਤੇ ਬੋਤਲਾਂ ਸੁੱਟਣਿਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਕਾਰਨ ਤੁਰੰਤ ਮੈਚ ਨੂੰ ਰੋਕਣਾ ਪਿਆ।
ਸਟੇਡੀਅਮ 'ਚ ਲਗਾ ਦਿੱਤੀ ਸੀ ਅੱਗ

PunjabKesari
ਹਦ ਤਾਂ ਉਸ ਸਮੇਂ ਹੋ ਗਈ ਸੀ ਜਦੋ ਦਰਸ਼ਕਾਂ ਨੇ ਸਟੇਡੀਅਮ 'ਚ ਅੱਗ ਲਗਾ ਦਿੱਤੀ। ਕੁਝ ਦਰਸ਼ਕਾਂ ਨੇ ਸੀਟਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਭਾਰਤੀ ਕ੍ਰਿਕਟ ਨੂੰ ਬਦਨਾਮੀ ਸਹਿਣੀ ਪਈ ਅਤੇ ਕ੍ਰਿਕਟ ਜਗਤ 'ਚ ਇਸ ਦੀ ਆਲੋਚਨਾ ਹੋਣ ਲੱਗੀ।
ਅੰਪਾਇਰ ਨੇ ਸ਼੍ਰੀਲੰਕਾ ਨੂੰ ਕੀਤਾ ਅਜੇਤੂ ਐਲਾਨ

PunjabKesari
ਹੰਗਾਮਾ ਜ਼ਿਆਦਾ ਦੇਖ ਕੇ ਮੈਚ ਰੇਫਰੀ ਨੇ ਖੇਡ ਨੂੰ ਇੱਥੇ ਹੀ ਰੋਕ ਦਿੱਤਾ ਅਤੇ ਕੁਝ ਮਿੰਟਾਂ 'ਚ ਸ਼੍ਰੀਲੰਕਾ ਨੂੰ ਅਜੇਤੂ ਐਲਾਨ ਕਰ ਦਿੱਤਾ। ਇਸ ਦੇ ਨਾਲ ਭਾਰਤੀ ਟੀਮ 'ਚ ਪ੍ਰਵੇਸ਼ ਕਰਨ ਤੋਂ ਖੁੰਝ ਗਈ। ਉੱਥ ਹੀ ਸ਼੍ਰੀਲੰਕਾ ਨੇ ਫਾਈਨਲ 'ਚ ਆਸਟਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਵਰਲਡ ਕੱਪ ਖਿਤਾਬ ਆਪਣੇ ਨਾਂ ਕਰ ਲਿਆ। ਹਾਰ ਤੋਂ ਨਿਰਾਸ਼ ਪੂਰੀ ਭਾਰਤੀ ਟੀਮ ਮੈਦਾਨ 'ਤੇ ਰੋਣ ਲੱਗੀ। ਦੁਖ ਵਿਨੋਦ ਕਾਂਬਲੀ ਨੂੰ ਵੀ ਲੱਗਾ ਸੀ ਕਿਉਂਕਿ ਉਸ ਨੇ ਉਸ ਸਮੇਂ ਘੱਟ ਉਮਰ 'ਚ ਵਰਲਡ ਕੱਪ ਖੇਡਣ ਦਾ ਆਪਣਾ ਸੁਪਨਾ ਪੂਰਾ ਕੀਤਾ ਸੀ। ਕਾਂਬਲੀ 10 ਦੌੜਾਂ 'ਤੇ ਅਜੇਤੂ ਸੀ, ਉਸ ਨੇ ਉਸ ਸਮੇਂ ਵੀ ਜਿੱਤ ਦੀ ਉਮੀਦ ਸੀ। ਪਰ ਦਰਸ਼ਕਾਂ ਦੇ ਵਿਵਾਦ ਨੇ ਉਸ ਦੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ।