ਨਵਾਂ ਮੋਬਾਇਲ ਹੋਇਆ ਖ਼ਰਾਬ, ਹੁਣ ਮਾਈਕ੍ਰੋਮੈਕਸ ਦੇਵੇਗੀ ਹਰਜਾਨਾ

ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਮਾਈਕ੍ਰੋਮੈਕਸ ਮੋਬਾਇਲ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ..

ਗੁਰਦਾਸਪੁਰ  (ਵਿਨੋਦ)-ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਮਾਈਕ੍ਰੋਮੈਕਸ ਮੋਬਾਇਲ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਪਟੀਸ਼ਨਕਰਤਾ ਨੂੰ ਨਵਾਂ ਮੋਬਾਇਲ ਖ਼ਰਾਬ ਹੋਣ ਦੇ ਬਦਲੇ ਨਵਾਂ ਮੋਬਾਇਲ ਮੁਹੱਈਆ ਕਰਵਾਏ। ਇਸ ਦੇ ਨਾਲ ਹੀ ਪਟੀਸ਼ਨਕਰਤਾ ਨੂੰ 3000 ਰੁਪਏ ਹਰਜਾਨਾ ਵੀ 30 ਦਿਨ 'ਚ ਅਦਾ ਕਰੇ।


ਕੀ ਹੈ ਮਾਮਲਾ
ਅਮਨਦੀਪ ਸਿੰਘ ਪੁੱਤਰ ਮਹਿੰਦਰ ਸਿਰੰਘ ਨਿਵਾਸੀ ਤਿਬੜੀ ਰੋਡ ਗੁਰਦਾਸਪੁਰ ਨੇ 12 ਅਕਤੂਬਰ 2016 ਨੂੰ ਮਾਈਕ੍ਰੋਮੈਕਸ ਕੰਪਨੀ ਦੇ ਸਥਾਨਕ ਡੀਲਰ ਜਨਤਾ ਵਾਚ ਕੰਪਨੀ ਤੋਂ 8400 ਰੁਪਏ ਦਾ ਮੋਬਾਇਲ ਮਾਡਲ ਨੰਬਰ ਕਿਊ-463 ਖਰੀਦਿਆ ਸੀ ਪਰ ਖਰੀਦਣ ਦੇ ਇਕ ਮਹੀਨੇ ਬਾਅਦ ਹੀ ਮੋਬਾਇਲ ਖ਼ਰਾਬ ਹੋ ਗਿਆ। ਉਸ ਨੇ ਇਸ ਦੀ ਸ਼ਿਕਾਇਤ ਕੰਪਨੀ ਦੇ ਮੁੱਖ ਹੋਲਸੇਲ ਡੀਲਰ ਘਈ ਕਮਿਊਨੀਕੇਸ਼ਨ ਲਾਇਬਰੇਰੀ ਰੋਡ ਨੂੰ ਕੀਤੀ, ਜਿਸ 'ਤੇ 24 ਮਾਰਚ 2017 ਨੂੰ ਮੋਬਾਇਲ ਠੀਕ ਕਰ ਕੇ ਕੰਪਨੀ ਨੇ ਉਸ ਨੂੰ ਸੌਂਪ ਦਿੱਤਾ ਪਰ ਮੋਬਾਇਲ ਨੇ ਫਿਰ ਵੀ ਠੀਕ ਕੰਮ ਨਹੀਂ ਕੀਤਾ। ਉਸ ਤੋਂ ਬਾਅਦ ਪਟੀਸ਼ਨਕਰਤਾ ਨੇ ਕਈ ਵਾਰ ਸਰਵਿਸ ਸੈਂਟਰ 'ਚ ਜਾ ਕੇ ਮੋਬਾਇਲ ਠੀਕ ਕਰਨ ਨੂੰ ਕਿਹਾ ਪਰ ਸਰਵਿਸ ਸੈਂਟਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਮੋਬਾਇਲ 'ਚ ਮੈਨੂਫੈਕਚਰਿੰਗ ਖਰਾਬੀ ਹੈ ਅਤੇ ਇਹ ਠੀਕ ਨਹੀਂ ਹੋ ਸਕਦਾ। ਉਸ ਨੇ ਕਈ ਵਾਰ ਕੰਪਨੀ ਨੂੰ ਉਸ ਦੇ ਪੈਸੇ ਵਾਪਸ ਕਰਨ ਲਈ ਕਿਹਾ ਪਰ ਕੋਈ ਫਾਇਦਾ ਨਹੀਂ ਹੋਇਆ। ਪ੍ਰੇਸ਼ਾਨ ਹੋ ਕੇ ਉਸ ਨੇ 4 ਅਗਸਤ 2017 ਨੂੰ ਖਪਤਕਾਰ ਫੋਰਮ 'ਚ ਪਟੀਸ਼ਨ ਦਰਜ ਕੀਤੀ।


ਇਹ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਨਵੀਨ ਪੁਰੀ ਨੇ ਦੱਸਿਆ ਕਿ ਮਾਈਕ੍ਰੋਮੈਕਸ ਦੇ ਮੁੱਖ ਦਫਤਰ ਗੁਰੂਗ੍ਰਾਮ ਦੇ ਐੱਮ. ਡੀ., ਮੋਬਾਇਲ ਵਿਕਰੇਤਾ ਡੀਲਰ ਜਨਤਾ ਵਾਚ ਐਂਡ ਕੰਪਨੀ ਅਤੇ ਸਰਵਿਸ ਸੈਂਟਰ ਘਈ ਕਮਿਊਨੀਕੇਸ਼ਨ ਗੁਰਦਾਸਪੁਰ ਨੂੰ ਨੋਟਿਸ ਜਾਰੀ ਕੀਤੇ ਗਏ ਪਰ ਉਹ ਫੋਰਮ 'ਚ ਪੇਸ਼ ਨਹੀਂ ਹੋਏ, ਜਿਸ ਕਾਰਨ ਫੋਰਮ ਨੇ ਖਪਤਕਾਰ ਦੇ ਪੱਖ 'ਚ ਫੈਸਲਾ ਸੁਣਾਉਂਦਿਆਂ ਤਿੰਨਾਂ ਪਾਰਟੀਆਂ ਨੂੰ ਹੁਕਮ ਦਿੱਤਾ ਕਿ ਉਹ ਪਟੀਸ਼ਨਕਰਤਾ ਨੂੰ 30 ਦਿਨਾਂ ਦੇ ਅੰਦਰ ਨਵੇਂ ਮੋਬਾਇਲ ਸਮੇਤ 3000 ਰੁਪਏ ਹਰਜਾਨਾ ਰਾਸ਼ੀ ਅਦਾ ਕਰਨ। ਜੇਕਰ ਤੈਅ ਸਮੇਂ 'ਚ ਇਹ ਰਾਸ਼ੀ ਅਦਾ ਨਹੀਂ ਕੀਤੀ ਜਾਂਦੀ ਤਾਂ ਮੋਬਾਇਲ ਖਰੀਦਣ ਦੀ ਤਾਰੀਖ ਤੋਂ 9 ਫ਼ੀਸਦੀ ਵਿਆਜ ਸਹਿਤ ਰਾਸ਼ੀ ਅਦਾ ਕਰਨੀ ਹੋਵੇਗੀ।

    Micromax , damages, ਮਾਈਕ੍ਰੋਮੈਕਸ , ਖ਼ਰਾਬ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ