ਇਨ੍ਹਾਂ ਕਾਰਾਂ ''ਤੇ ਮਿਲ ਰਹੀ ਹੈ 1 ਲੱਖ ਰੁਪਏ ਤਕ ਦੀ ਛੋਟ

ਜਲੰਧਰ—ਟਾਟਾ ਮੋਟਰਸ ਨੇ ਆਪਣੇ ਵੱਖ-ਵੱਖ ਕਾਰ ਮਾਡਲਸ 'ਤੇ ਮਾਰਚ ਡਿਸਕਾਊਂਟ, ਆਫਰਸ ਦਾ ਐਲਾਨ ਕੀਤਾ ਹੈ। ਟਾਟਾ ਮੋਟਰਸ ਆਪਣੀਆਂ ਕਾਰਾਂ 'ਤੇ 1 ਲੱਖ ਰੁਪਏ ਤਕ ਦਾ ਡਿਸਕਾਊਂਟ ਦੇ ਰਹੀ ਹੈ। ਇਹ ਆਫਰ 31 ਮਾਰਚ 2018 ਤਕ ਲਈ ਹੈ। ਇਸ ਤੋਂ ਇਲਾਵਾ, ਟਾਟਾ ਮੋਟਰਸ ਟਿਗੋਰ, ਟਿਯਾਗੋ, ਹੈਕਸਾ, ਜੈਸਟ ਅਤੇ ਸਫਾਰੀ ਸਟਾਰਮ ਵਰਗੀਆਂ ਗੱਡੀਆਂ ਦਾ ਇੰਸ਼ੋਰੈਂਸ ਕੇਵਲ 1 ਰੁਪਏ 'ਚ ਦੇ ਰਹੀ ਹੈ। ਟਾਟਾ ਮੋਟਰਸ ਨੇ ਐਲਾਨ ਕੀਤਾ ਹੈ ਕਿ ਕੁਝ ਲੱਕੀ ਕਸਟਮਰਸ ਇਸ ਆਫਰ ਤਹਿਤ 1 ਲੱਖ ਰੁਪਏ ਤੋਂ ਜ਼ਿਆਦਾ ਦਾ ਇਨਾਮ ਵੀ ਜਿੱਤ ਸਕਦੇ ਹਨ। ਇਸ ਦੇ ਲਈ ਕਸਟਮਰਸ ਨੂੰ ਕੰਪਨੀ ਨੇ ਸਕਰੈਚ ਐਂਡ ਵਿਨ ਕਾਸਟੈਂਟ 'ਚ ਹਿੱਸਾ ਲੈਣਾ ਹੋਵੇਗਾ। ਕੰਪਨੀ ਟਿਯਾਗੋ 'ਤੇ 28,000 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ ਉੱਥੇ ਟਿਗੋਰ ਕੰਸੈਪਟ ਸੇਡਾਨ ਨੂੰ 32,000 ਰੁਪਏ ਦੇ ਡਿਸਕਾਊਂਟ ਨਾਲ ਖਰੀਦਿਆਂ ਜਾ ਸਕਦਾ ਹੈ। ਟਾਟਾ ਮੋਟਰਸ ਦੀ ਦੂਜੀ ਕੰਪੈਕਟ ਸੇਡਾਨ ਜ਼ੈਸਟ 'ਤੇ 65,000 ਰੁਪਏ ਦਾ ਲਾਭ ਮਿਲ ਰਿਹੈ ਅਤੇ ਸਫਾਰੀ ਸਟੋਰਮ ਐੱਸ.ਯੂ.ਵੀ. 'ਤੇ 80,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹੈ। ਟਾਟਾ ਹੈਕਸਾ 'ਤੇ ਸਭ ਤੋਂ ਜ਼ਿਆਦਾ 1 ਲੱਖ ਰੁਪਏ ਦਾ ਬੇਨੇਫਿਟ ਕੰਪਨੀ ਦੇ ਰਹੀ ਹੈ। ਮਾਰਚ ਡਿਸਕਾਊਂਟ ਆਫਰਸ ਤੋਂ ਇਲਾਵਾ ਟਾਟਾ ਮੋਟਰਸ ਹਾਲ 'ਚ ਸੁਰਖੀਆ 'ਚ ਰਹੀ ਹੈ ਕਿਉਂਕਿ ਕੰਪਨੀ ਨੇ ਜੇਨੇਵਾ ਮੋਟਰ ਸ਼ੋਅ 2018 'ਚ ਈ-ਵਿਜ਼ਨ ਇਲੈਕਟ੍ਰਾਨਿਕ ਸੇਡਾਨ ਕੰਸੈਪਟ ਪੇਸ਼ ਕੀਤਾ ਹੈ।