PNB ਘੋਟਾਲੇ ਤੋਂ ਬਾਅਦ RBI ਦਾ ਵੱਡਾ ਬਿਆਨ, LOU ''ਤੇ ਲਗਾਈ ਪਬੰਧੀ

ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ''''ਚ ਹੋਏ 11,400 ਕਰੋੜ ਰੁਪਏ ਦੇ ਘੋਟਾਲੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੱਡੀ ਕਾਰਵਾਈ ਕੀਤੀ....

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਚ ਹੋਏ 11,400 ਕਰੋੜ ਰੁਪਏ ਦੇ ਘੋਟਾਲੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੱਡੀ ਕਾਰਵਾਈ ਕੀਤੀ ਹੈ। ਆਰ.ਬੀ.ਆਈ. ਨੇ ਦੇਸ਼ ਦੀਆਂ ਸਾਰਿਆਂ ਬੈਂਕਾਂ 'ਤੇ ਆਯਾਤ ਲਈ ਲੇਟਰ ਆਫ ਅੰਡਰਟੈਕਿੰਗ (ਐੱਲ.ਓ.ਯੂ.) ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਲੇਟਰ ਆਫ ਕ੍ਰੇਡਿਟ ਅਤੇ ਬੈਂਕ ਗਾਰੰਟੀ ਵੀ ਕੁਝ ਸ਼ਰਤਾਂ ਦੇ ਨਾਲ ਹੀ ਜਾ ਸਕੇਗੀ। ਜਾਣਕਾਰਾਂ ਮੁਤਾਬਕ ਰਿਜ਼ਰਵ ਬੈਂਕ ਦੇ ਇਸ ਕਦਮ ਤੋਂ ਕਈ ਕਾਰੋਬਾਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂ ਸਕਦਾ ਹੈ। ਆਲ ਇੰਡੀਆ ਜੇਮਸ ਐਂਡ ਜਵੇਲਰੀ ਦੇ ਚੇਅਰਮੈਨ ਨਿਤਿਨ ਖੰਡਲਵਾਲ ਮੁਤਾਬਕ ਬੈਂਕ ਦੇ ਇਸ ਕਦਮ ਤੋਂ ਛੋਟੇ ਜੁਲਰਾਂ 'ਤੇ ਅਸਰ ਹੋਵੇਗਾ।
ਕੀ ਹੈ ਐੱਲ.ਓ.ਯੂ?
ਲੇਟਰ ਆਫ ਅੰਡਰਟੇਕਿੰਗ ਇਸ ਤਰ੍ਹਾਂ ਦੀ ਬੈਂਕ ਗਰੰਟੀ ਹੁੰਦੀ ਹੈ ਜੋ ਓਵਰਸੀਲ ਇੰਪੋਰਟ ਪੇਮੇਂਟ ਲਈ ਜਾਰੀ ਕੀਤੀ ਹੈ। ਸਿੱਖੇ ਸ਼ਬਦਾਂ 'ਚ ਇਸ ਦਾ ਅਰਥ ਹੁੰਦਾ ਹੈ ਕਿ ਜੇਕਰ ਲੋਨ ਲੈਣ ਵਾਲਾ (ਨੀਰਵ ਮੋਦੀ) ਇਸ ਲੋਨ ਨੂੰ ਨਹੀਂ ਵਾਪਸ ਕਰਦਾ ਹੈ ਤਾਂ ਬੈਂਕ ਪੂਰੀ ਰਕਮ ਵਿਆਜ਼ ਸਮੇਤ ਬਿਨਾਂ ਸ਼ਰਤ ਵਾਪਸ ਕਰਦੀ ਹੈ। ਬੈਂਕ ਇਕ ਨਿਸਚਿਤ ਸਮੇਂ ਲਈ ਜਾਰੀ ਕਰਦਾ ਹੈ। ਬਾਅਦ 'ਚ ਜਿਸ ਨੂੰ ਇਹ ਐੱਲ.ਓ.ਯੂ. ਜਾਰੀ ਕੀਤਾ ਗਿਆ ਉਸ ਤੋਂ ਪੂਰੀ ਪੈਸਾ ਵਿਆਜ਼ ਸਮੇਤ ਵਸੂਲ ਲਿਆ ਜਾਂਦਾ ਹੈ। ਐੱਲ.ਓ.ਯੂ. ਨੂੰ ਆਧਾਰ ਬਣਾ ਕੇ ਨੀਰਵ ਮੋਦੀ ਨੇ ਵਿਦੇਸ਼ 'ਚ ਦੂਜੀਆਂ ਬੈਂਕਾਂ ਦੀ ਬ੍ਰਾਂਚ ਤੋਂ ਪੈਸੇ ਲਏ।
ਇਸ ਤਰ੍ਹਾਂ ਪਕੜ 'ਚ ਆਇਆ pnb ਘੋਟਾਲਾ
ਪੀ.ਐੱਨ.ਬੀ. ਦੇ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਨੀਰਵ ਮੋਦੀ ਨੂੰ 800 ਕਰੋੜ ਦੀ ਰਕਮ ਦਾ ਐੱਲ.ਓ.ਯੂ. ਜਾਰੀ ਕੀਤੀ। ਜਦ ਮੋਦੀ ਉਸ ਨੂੰ ਨਹੀਂ ਵਾਪਸ ਕਰ ਸਕਿਆ ਤਾਂ ਬੈਂਕ ਨੇ ਪੈਸੇ ਵਸੂਲਣ ਦੇ ਵਿਆਜ਼ ਨੀਰਵ ਮੋਦੀ ਨੂੰ ਹੋਰ ਐੱਲ.ਓ.ਯੂ. ਜਾਰੀ ਕਰ ਦਿੱਤੇ। ਇਨ੍ਹਾਂ ਐੱਲ.ਓ. ਯੂ. ਨੂੰ ਆਧਾਰ ਬਣਾ ਕੇ ਨੀਰਵ ਮੋਦੀ ਨੇ ਨਵਾਂ ਲੋਨ ਲਿਆ। ਇਹ ਫਰਜੀਵਾੜਾ ਜਨਵਰੀ ਤੱਕ ਚੱਲਦਾ ਰਿਹਾ। ਜਨਵਰੀ 'ਚ ਜਦੋਂ ਇਨ੍ਹਾਂ ਐੱਲ.ਓ.ਯੂ. ਦੀ ਮੈਚਿਊਰਿਟੀ ਪੂਰੀ ਹੋ ਗਈ ਤਾਂ ਦੂਜੀਆਂ ਬੈਂਕਾਂ ਨੇ ਪੀ.ਐੱਨ.ਬੀ. ਤੋਂ ਲੋਨ ਦੇ ਰਿਪੇਂਮੈਟ ਦੀ ਮੰਗ ਕੀਤੀ। ਇੱਥੋ ਤੱਕ ਦੀ ਰਿਪੋਰਟ ਮੁਤਾਬਕ 16 ਜਨਵਰੀ 2018 ਨੂੰ ਵੀ ਇਸ ਤਰ੍ਹਾਂ ਐੱਲ.ਓ.ਯੂ. ਮੋਦੀ ਕੰਪਨੀ ਦੇ ਨਾਂ 'ਤੇ ਜਾਰੀ ਹੋਇਆ। ਜਦੋ ਬੈਂਕ ਦੇ ਕਰਮਚਾਰੀ ਨੇ ਨੀਰਵ ਮੋਦੀ ਦੀ ਕੰਪਨੀ ਤੋਂ ਐੱਲ.ਓ.ਯੂ. ਲਈ 100 ਫੀਸਦੀ ਕੈਸ਼ ਮਾਰਜਿਲ ਜਮਾ ਕਰਨ ਲਈ ਕਿਹਾ ਤਾਂ ਕੰਪਨੀ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਇਸ ਤਰ੍ਹਾਂ ਲੋਨ ਲਿਆ ਹੈ। ਇਸ ਤੋਂ ਬਾਅਦ ਜਦੋਂ ਬੈਂਕ ਨੇ ਅੰਦਰੂਨੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਨੀਰਵ ਮੋਦੀ ਦੀ ਕੰਪਨੀ ਨੂੰ ਫਰਜੀ ਐੱਲ.ਓ.ਯੂ. ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਪੀ.ਐੱਨ.ਬੀ. ਨੇ ਜਨਵਰੀ ਦੇ ਆਖਰੀ ਹਫਤੇ 'ਚ ਸੀ.ਬੀ.ਆਈ. 'ਚ ਇਸ ਦੀ ਸ਼ਿਕਾਇਤ ਦਰਜ਼ ਕਾਰਵਾਈ।

    ਭਾਰਤੀ ਰਿਜ਼ਰਵ ਬੈਂਕ Reserve Bank of India
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ