ਫਲਿੱਪਕਾਰਟ ''ਤੇ ਸ਼ੁਰੂ ਹੋਈ ਸੇਲ, ਇਨ੍ਹਾਂ ਸਮਾਰਟਫੋਨਸ ''ਤੇ ਮਿਲ ਰਿਹੈ ਡਿਸਕਾਊਂਟ

ਜੇਕਰ ਤੁਸੀਂ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ .....

ਜਲੰਧਰ—ਜੇਕਰ ਤੁਸੀਂ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਜਾਨਣ ਲਈ ਬਹੁਤ ਜ਼ਰੂਰੀ ਹੈ। ਆਨਲਾਈਨ ਰਿਟੇਲ ਵੈੱਬਸਾਈਟ ਫਲਿੱਪਕਾਰਟ 'ਤੇ ਮੋਬਾਇਲ ਬੋਨਾਂਜ਼ਾ ਸੇਲ ਚੱਲ ਰਹੀ ਹੈ। ਜਿਸ 'ਚ ਹੈਂਡਸੈੱਟ 'ਤੇ ਬੰਪਰ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਇਹ ਸੇਲ 13 ਮਾਰਚ ਯਾਨੀ ਅੱਜ ਤੋਂ 15 ਮਾਰਚ ਤਕ ਚੱਲੇਗੀ। ਇਸ ਸੇਲ 'ਚ ਕਸਟਮਰਸ ਡਿਸਕਾਊਂਟ ਦੇ ਨਾਲ-ਨਾਲ ਐਕਸਚੇਂਜ, ਡੇਬਿਟ-ਕ੍ਰੇਡਿਟ ਕਾਰਡ ਆਫਰ ਵੀ ਦਿੱਤਾ ਜਾ ਰਿਹੈ। ਇਸ ਸੇਲ 'ਚ ਮੋਟੋ ਜ਼ੈੱਡ2 ਪਲੇਅ 'ਤੇ 8000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹੈ। ਯਾਨੀ ਇਸ ਸਮਾਰਟਫੋਨ ਨੂੰ ਕਸਟਮਰਸ 27,999 ਰੁਪਏ ਦੀ ਜਗ੍ਹਾ ਸਿਰਫ 19,999 ਰੁਪਏ 'ਚ ਖਰੀਦ ਸਕਦੇ ਹਨ।


ਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਮੋਟੋਰੋਲਾ ਨੇ ਇਸ ਨੂੰ ਮਿਡਰੇਂਜ ਸੈਗਮੈਂਟ 'ਚ ਪੇਸ਼ ਕੀਤਾ ਹੈ। 5.5 ਇੰਚ ਦੀ ਸੁਪਰ ਐਮੋਲਡ ਡਿਸਪਲੇਅ ਨਾਲ ਇਸ ਫੋਨ 'ਚ ਮੋਟੋ ਵੌਇਸ ਅਸੀਸਟੈਂਟ ਦਿੱਤਾ ਗਿਆ ਹੈ ਨਾਲ ਹੀ ਇਹ ਫੋਨ ਪੁਰਾਣੇ ਮੋਟੋ ਜ਼ੈੱਡ ਪਲੇਅ ਦੀ ਤਰ੍ਹਾਂ ਮੋਟੋ ਮਾਡਸ ਨੂੰ ਸਪਾਰਟ ਕਰੇਗਾ। ਮੋਟੋ ਜ਼ੈੱਡ2 ਪਲੇਅ ਐਂਡ੍ਰਾਇਡ ਨੂਗਟ 7.1 'ਤੇ ਕੰਮ ਕਰਦਾ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 626 ਪ੍ਰੋਸੈਸਰ ਨਾਲ ਲੈਸ ਕੀਤਾ ਗਿਆ ਹੈ। 4ਜੀ.ਬੀ. ਰੈਮ ਵਾਲੇ ਇਸ ਸਮਾਰਟਫੋਨ 'ਚ 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,00 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫਾਸਟ ਚਾਰਜਿੰਗ ਸਾਪਟ ਕਰਨ ਵਾਲੀ ਇਸ ਦੀ ਬੈਟਰੀ 30 ਮਿੰਟ 'ਚ 50 ਫੀਸਦੀ ਤਕ ਚਾਰਜ ਹੋ ਸਕਦੀ ਹੈ ਅਜਿਹਾ ਕੰਪਨੀ ਦਾ ਦਾਅਵਾ ਹੈ।


ਬੋਨਾਂਜ਼ਾ ਸੇਲ 'ਚ ਲਿਨੋਵੋ ਕੇ8 ਨੂੰ 2,000 ਰੁਪਏ ਦੇ ਡਿਸਕਾਊਂਟ ਨਾਲ 7,999 ਰੁਪਏ 'ਚ ਖਰੀਦਿਆਂ ਜਾ ਸਕਦੈ। ਉੱਥੇ ਗੂਗਲ ਪਿਕਸਲ 2 ਐਕਸ.ਐੱਲ. ਫੋਨ ਡਿਸਕਾਊਂਟ ਤੋਂ ਬਾਅਦ 49,999 ਰੁਪਏ 'ਚ ਮਿਲ ਰਿਹੈ। ਇਸ ਦੇ ਨਾਲ ਹੀ ਐੱਸ.ਬੀ.ਆਈ. ਕ੍ਰੇਡਿਟ ਕਾਰਡ ਹੋਲਡਰਸ ਨੂੰ 5 ਫੀਸਦੀ ਦਾ ਐਕਟਰਾ ਡਿਸਕਾਊਂਟ ਮਿਲ ਰਿਹੈ। ਓਪੋ, ਹਾਨਰ ਅਤੇ ਸੈਮਸੰਗ ਦੇ ਸਮਾਟਰਫੋਨਸ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। 

    Flipkart, smartphones ,ਫਲਿੱਪਕਾਰਟ , ਸਮਾਰਟਫੋਨਸ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ