ViewSonic ਨੇ ਨਵਾਂ ਬ੍ਰਾਈਟੈਸਟ 4K UHD ਪ੍ਰੋਜੈਕਟਰ ਭਾਰਤ ''ਚ ਕੀਤਾ ਪੇਸ਼

ਗਲੋਬਲੀ ਇਲੈਕਟ੍ਰੋਨਿਕ ਕੰਪਨੀ ਵਿਊਸੋਨਿਕ ਕਾਰਪੋਰਏਸ਼ਨ ਨੇ ਹਾਲ ਹੀ ਭਾਰਤ ''''ਚ ਇਕ PX747-4K ਹੋਮ ਐਂਟਰ...

ਜਲੰਧਰ-ਗਲੋਬਲੀ ਇਲੈਕਟ੍ਰੋਨਿਕ ਕੰਪਨੀ ViewSonic ਕਾਰਪੋਰਏਸ਼ਨ ਨੇ ਹਾਲ ਹੀ ਭਾਰਤ 'ਚ ਇਕ PX747-4K ਹੋਮ ਐਂਟਰਟੇਨਮੈਂਟ ਪ੍ਰੋਜੈਕਟਰ ਲਾਂਚ ਕਰ ਦਿੱਤਾ ਹੈ। ਇਹ ਪ੍ਰੋਜੈਕਟਰ 275,000 ਰੁਪਏ ਦੀ ਕੀਮਤ ਨਾਲ ਪੇਸ਼ ਹੋਇਆ ਹੈ। ਇਸ ਪ੍ਰੋਜੈਕਟਰ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਪ੍ਰੋਜੈਕਟਰ ਵੱਡੀ ਸਕਰੀਨ ਐਕਸਪੀਰੀਅੰਸ ਦੇ ਨਾਲ ਹਾਈ ਡੀਟੇਲ ਇਮੇਜ ਦੀ ਸਹੂਲਤ ਦਿੰਦਾ ਹੈ। 

 

ਸਪੈਸੀਫਿਕੇਸ਼ਨ-
ਇਸ ਡਿਵਾਈਸ 'ਚ 4K UHD ਦੇ ਨਾਲ ਆਉਦਾ ਹੈ। ਕੰਪਨੀ ਨੇ ਇਸ ਪ੍ਰੋਜੈਕਟਰ 'ਚ ਲੇਟੈਸਟ ਤਕਨੀਕ XPR ਟੈਕਨੀਲੌਜੀ ਆਧਾਰਿਤ ਹੈ, ਜਿਸ ਨਾਲ ਡਿਵਾਈਸ 'ਚ 8.3 ਮਿਲੀਅਨ ਪਿਕਸਲ ਡਿਸਪਲੇਅ ਪ੍ਰਦਰਸ਼ਿਤ ਕੀਤੀ ਜਾਂਦੀ ਹੈ।। ਇਸ ਦੇ ਨਾਲ ਡਿਵਾਈਸ 4K UHD ਸਰਟੀਫਿਕੇਸ਼ਨ ਦੇ ਲਈ ਕੰਜ਼ਿਊਮਰ ਟੈਕਨਾਲੌਜੀ ਐਸੋਸੀਏਸ਼ਨ (CTA) ਸਟੈਂਡਰਡ ਨਾਲ ਆਉਦਾ ਹੈ। 

ਡਿਵਾਈਸ ਅੰਬੀਨਟ ਲਾਈਟਿੰਗ ਦੇ ਨਾਲ 3500 ANSI ਲੁਮੈਨਜ਼ ਨਾਲ ਲੈਸ ਹੈ, ਜਿਸ ਨਾਲ ਕਲੀਅਰ ਅਤੇ ਵਧੀਆ ਇਮੇਜ ਆਉਦੀ ਹੈ। ਡਿਵਾਈਸ 'ਚ ਡਿਊਲ HDMI ਪੋਰਟ ਮੌਜੂਦ ਹਨ ਅਤੇ HDCP 2.2 ਦੀ ਸਪੋਰਟ ਦਿੱਤੀ ਗਈ ਹੈ। ਇਹ ਸਾਰੇ ਡਿਵਾਈਸਿਜ਼ ਪ੍ਰੋਜੈਕਟਰ ਆਪਰੇਸ਼ਨ ਦੇ ਲਈ ਬੈਕਲਿਟ ਰੀਮੋਟ ਕੰਟਰੋਲ ਦੇ ਨਾਲ ਆਉਦੇ ਹਨ।  ਇਨ੍ਹਾਂ ਪ੍ਰੋਜੈਕਟਰਾਂ 'ਤੇ ਲੈਪਸ ਲਾਈਫ 15,000 ਘੰਟਿਆ ਦਾ ਸਮਾਂ ਹੈ।

    Introduced,Projector,India,ViewSonic,ਪੇਸ਼,ਪ੍ਰੋਜੈਕਟਰ,ਭਾਰਤ,
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ