TVS ਨੇ ਜ਼ਾਰੀ ਕੀਤਾ ਆਪਣੀ ਨਵੀਂ ਬਾਈਕ ਅਪਾਚੇ RTR 160 ਦਾ ਟੀਜ਼ਰ

ਨਵੀਂ ਦਿੱਲੀ—ਟੀ.ਵੀ.ਐੱਸ. ਮੋਟਰ ਕੰਪਨੀ ਨੇ ਹਾਲ ਹੀ 'ਚ ਆਪਣੀ ਅਪਕਮਿੰਗ ਬਾਈਕ 2018 ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 160 ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੰਪਨੀ ਇਸ ਨੂੰ ਭਾਰਤ 'ਚ 14 ਮਾਰਚ ਨੂੰ ਲਾਂਚ ਕਰ ਸਕਦੀ ਹੈ। ਨਵੀਂ ਜਨਰੇਸ਼ਨ ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 160 'ਚ ਕੰਪਨੀ ਕਈ ਸਾਰੇ ਫੀਚਰਸ ਦੇਵੇਗੀ, ਅਜਿਹੇ 'ਚ ਉਮੀਦ ਲੱਗਾਈ ਜਾ ਰਹੀ ਹੈ ਕਿ ਜਿਸ ਦੇ ਨਾਲ ਬਾਈਕ ਦੇ ਸਟਾਈਲ ਅਤੇ ਡਿਜ਼ਾਈਨ ਨੂੰ ਵੀ ਅਪਡੇਟ ਕੀਤਾ ਗਿਆ ਹੈ। ਟੀ.ਵੀ.ਐੱਸ. ਨੇ ਅਪਾਚੇ 160 ਦੇ ਦਮਦਾਰ ਵਰਜ਼ਨ ਅਪਾਚੇ ਆਰ.ਟੀ.ਆਰ. 200 4ਵੀ ਨਾਲ ਪ੍ਰੇਰਿਤ ਹੋ ਕੇ ਇਸ ਨੂੰ ਡਿਜ਼ਾਈਨ ਕੀਤਾ ਹੈ ਅਤੇ ਇਸ ਬਾਈਕ ਨੂੰ ਦਿੱਤੇ ਜਾਣ ਵਾਲਾ ਇਹ ਪਹਿਲਾ ਵੱਡਾ ਅਪਡੇਟ ਹੋਵੇਗਾ। ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਬਾਈਕ ਨੂੰ ਭਾਰਤ 'ਚ ਇਕ ਦਸ਼ਕ ਤੋਂ ਵੀ ਜ਼ਿਆਦਾ ਸਮੇਂ ਪਹਿਲੇ ਲਾਂਚ ਕੀਤਾ ਸੀ। 


ਕੰਪਨੀ ਨੇ ਪਿਛਲੇ ਦੋ ਸਾਲਾਂ 'ਚ ਦੋ ਨਵੀਆਂ ਬਾਈਕਸ ਅਪਾਚੇ ਆਰ.ਟੀ.ਆਰ.200 4ਵੀ ਅਤੇ ਅਪਾਟੇ ਆਰ.ਆਰ.310 ਲਾਂਚ ਕੀਤੀਆਂ ਹਨ। ਟੀ.ਵੀ.ਐੱਸ. ਮੋਟਰ ਕੰਪਨੀ ਦੀ ਨਵੀਂ ਬਾਈਕ ਅਪਾਚੇ ਆਰ.ਟੀ.ਆਰ. 160 ਪਹਿਲੇ ਵੀ ਕਈ ਵਾਰ ਟੈਸਟਿੰਗ ਦੌਰਾਨ ਭਾਰਤ 'ਚ ਸਾਪਟ ਹੋ ਚੁੱਕੀ ਹੈ। ਕੰਪਨੀ ਨੇ ਬਾਈਕ ਨੂੰ ਅਪਡੇਟੇਡ ਡਿਜ਼ਾਈਨ ਅਤੇ ਸਟਾਈਲ ਦਿੱਤਾ ਹੈ ਜੋ ਅਪਾਚੇ ਆਰ.ਟੀ.ਆਰ. 200 4ਵੀ ਨਾਲ ਪ੍ਰੇਰਿਤ ਹੋ ਕੇ ਦਿੱਤੀ ਗਈ ਹੈ। ਮੰਨਿਆ ਜਾ ਰਿਹੈ ਕਿ ਟੀ.ਵੀ.ਐੱਸ. ਨਵੀਂ ਅਪਾਚੇ ਨੂੰ ਨਵੇਂ ਚੇਸਿਸ 'ਤੇ ਬਣਾ ਸਕਦੀ ਹੈ ਅਤੇ ਇਸ ਦਾ ਬਾਡੀਵਰਕ ਵੀ ਨਵੇਂ ਤਰੀਕੇ ਨਾਲ ਕੀਤਾ ਜਾ ਸਕਦੈ। ਇਹ ਵੀ ਅਨੁਭਵ ਹੈ ਕਿ ਬਾਈਕ 'ਚ ਕਾਸਮੈਟਿਕ ਬਦਲਾਅਵਾਂ ਨਾਲ ਕੰਪਨੀ ਇਸ 'ਚ ਕਈ ਨਵੇਂ ਫੀਚਰਸ ਦੇਵੇਗੀ ਅਤੇ ਨਵੀਂ ਅਪਾਚੇ ਦੇ ਇੰਜਣ 'ਚ ਵੀ ਕੁਝ ਤਕਨੀਕੀ ਬਦਲਾਅ ਕੀਤੇ ਜਾ ਸਕਦੇ ਹਨ।