''ਬਿੱਗ ਬੌਸ-1'' ਦੇ ਜੇਤੂ ਨੇ ਬਦਲਿਆ ਅਜਿਹਾ ਲੁੱਕ, ਪਛਾਨਣਾ ਹੋਇਆ ਮੁਸ਼ਕਿਲ

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਤੇ 'ਬਿੱਗ ਬੌਸ 1' ਦੇ ਜੇਤੂ ਰਾਹੁਲ ਰਾਏ ਦਾ ਲੁੱਕ ਇੰਨਾ ਬਦਲ ਚੁੱਕਿਆ ਹੈ ਕਿ ਉਨ੍ਹਾਂ ਨੂੰ ਪਛਾਨਣਾ ਮੁਸ਼ਕਿਲ ਹੋ ਗਿਆ ਹੈ। ਹਾਲ ਹੀ 'ਚ ਰਾਹੁਲ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ  'ਚ ਉਨ੍ਹਾਂ ਦੇ ਹੇਅਰ ਸਟਾਇਲ ਤੋਂ ਲੈ ਕੇ ਹੇਅਰ ਕਲਰ ਤੱਕ ਸਭ ਕੁਝ ਬਦਲ ਚੁੱਕਿਆ ਹੈ।

PunjabKesari
ਦਰਸਅਲ ਇਹ ਉਨ੍ਹਾਂ ਦੀ ਕਮਬੈਕ ਫਿਲਮ 'ਵੈੱਲਕਮ ਟੂ ਰਸ਼ੀਆ' ਲਈ ਮੇਕਓਵਰ ਕਰਵਾਇਆ ਹੈ। ਫਿਲਮ 'ਚ ਉਹ ਇਕ ਕਰੱਪਟ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਦਾ ਕਿਰਦਾਰ ਇਕ ਅਜਿਹੇ ਸ਼ਖਸ ਦਾ ਹੈ ਜੋ ਅੱਧਾ ਰੂਸੀ ਅਤੇ ਅੱਧਾ ਭਾਰਤੀ ਹੈ।

PunjabKesari
ਰਾਹੁਲ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਪਿੱਛਲੇ 9 ਸਾਲ ਤੋਂ ਆਸਟ੍ਰੇਲੀਆ 'ਚ ਰਹਿ ਰਹੇ ਹਨ। ਇਸ ਸਾਲ ਉਨ੍ਹਾਂ ਭਾਰਤ 'ਚ ਵਾਪਸੀ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ 2007 'ਚ ਉਹ ਕੁਝ ਸਮੇਂ ਲਈ ਭਾਰਤ ਵਾਪਸ ਪਰਤੇ ਹਨ, ਜਦੋਂ ਉਨ੍ਹਾਂ ਨੂੰ ਵਿਵਾਦਿਤ ਸ਼ੋਅ 'ਬਿੱਗ ਬੌਸ' ਦੇ ਪਹਿਲੇ ਸੀਜ਼ਨ ਦਾ ਆਫਰ ਮਿਲਿਆ ਸੀ।

PunjabKesari
ਦੱਸਣਯੋਗ ਹੈ ਕਿ 'ਵੈੱਲਕਮ ਟੂ ਰਸ਼ੀਅ' ਨਾਲ ਰਾਹੁਲ ਪੂਰੇ 12 ਸਾਲ ਦੇ ਅੰਤਰ ਤੋਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਫਿਲਮ 'ਨਾਟੀ ਬੁਆਏ' 'ਚ ਦਿਖਾਈ ਦਿੱਤੇ ਸਨ ਜੋ ਸਾਲ 2006 'ਚ ਰਿਲੀਜ਼ ਹੋਈ ਸੀ। ਰਾਹੁਲ ਇਨ੍ਹੀਂ ਦਿਨੀਂ ਰੂਸ 'ਚ ਹਨ ਜਿੱਥੇ ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਇਸ ਸਾਲ ਰਿਲੀਜ਼ ਹੋਵੇਗੀ। ਨਿਤੀਨ ਗੁਪਤਾ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।

PunjabKesariPunjabKesari