ਵਟਸਐਪ ਪੇਮੈਂਟ 'ਚ ਆਇਆ ਨਵਾਂ ਫੀਚਰ, ਇੰਝ ਭੇਜ ਸਕੋਗੇ ਪੈਸੇ

ਜਲੰਧਰ-ਯੂ. ਪੀ. ਆਈ. ਅਧਾਰਿਤ ਵਟਸਐਪ ਪੇਮੇਂਟ ਪਲੇਟਫਾਰਮ ਭਾਰਤ 'ਚ ਪਹਿਲਾਂ ਹੀ ਦਸਤਕ ਦੇ ਚੁੱਕਿਆ ਹੈ। ਹੁਣ ਇਸ 'ਚ ਯੂਜ਼ਰ ਸਿੱਧੇ ਸੈਂਡ ਟੂ. ਯੂ. ਪੀ. ਆਈ. ਆਈ. ਡੀ. ਫੀਚਰ ਦਾ ਆਨੰਦ ਲੈ ਸਕਣਗੇ। ਮਤਲਬ ਹੁਣ ਬਿਨਾਂ ਪਰਸਨਲ/ਗਰੁਪ ਚੈਟ 'ਚ ਗਏ ਹੀ ਯੂ. ਪੀ. ਆਈ. ਆਈ. ਡੀ ਰਾਹੀਂ ਪੇਮੈਂਟ ਕੀਤੀ ਜਾਣੀ ਸੰਭਵ ਹੋ ਗਈ ਹੈ। ਨਵਾਂ ਫੀਚਰ ਵਟਸਐਪ ਐਪ-ਸੈਟਿੰਗ-ਪੇਮੈਂਟ-ਸੈਂਡ ਪੇਮੈਂਟ-ਸੈਂਡ ਟੂ. ਯੂ. ਪੀ. ਆਈ. ਆਈ. ਡੀ (ਕੰਟੈਕਟ ਲਿਸਟ ਦੇ ਊਪਰਲੇ ਪਾਸੇ) 'ਚ ਜਾ ਕੇ ਅਪਣਾਇਆ ਜਾ ਸਕਦਾ ਹੈ। 

ਇਸ 'ਚ ਤੁਸੀਂ ਯੂ. ਪੀ. ਆਈ. ਡੀ. ਪਾਓ, ਫਿਰ ਮਨਮੁਤਾਬਿਕ ਫੰਡ ਟਰਾਂਸਫਰ ਕਰੋ। ਇਸ ਤੋਂ ਪਹਿਲਾਂ ਯੂਜ਼ਰ ਨੂੰ ਕਨਵਰਸੇਸ਼ਨ 'ਚ ਜਾ ਕੇ ਅਟੈਚ ਜਾਂ ਪਲਸ ਬਟਨ ਨੂੰ ਟੈਪ ਕਰਨਾ ਪੈਂਦਾ ਸੀ। ਹੁਣ ਨੰਬਰ ਅਟੈਚ ਨਾ ਹੋਣ 'ਤੇ ਯੂ. ਪੀ. ਆਈ. ਆਈ. ਡੀ. ਪਾ ਕੇ ਸਿੱਧੇ ਪੇਮੈਂਟ ਕੀਤੀ ਜਾ ਸਕੇਗੀ। ਦੱਸ ਦਈਏ ਯੂ. ਪੀ. ਆਈ. ਆਈ. ਡੀ. ਨੂੰ ਕਿਸੇ ਵੀ ਸਰਕਾਰੀ ਨਿਜੀ ਪੇਮੈਂਟ ਬੈਂਕ ਤੋਂ ਹਾਸਿਲ ਕੀਤੀ ਜਾ ਸਕਦੀ ਹੈ। ਨਵਾਂ ਫੀਚਰ ਫਿਲਹਾਲ ਵੀ 2.18.31 ਸਟੇਬਲ ਵਰਜ਼ਨ ਦੇ ਤੌਰ 'ਤੇ ਆਈਫੋਨ ਯੂਜ਼ਰ ਲਈ ਉਪਲੱਬਧ ਹੈ।

ਐਂਡ੍ਰਾਇਡ ਲਈ ਇਹ ਵਰਜ਼ਨ ਵਟਸਐਪ ਬੀਟਾ ਵੀ 2.18.75 ਦੇ ਤੌਰ 'ਤੇ ਉਪਲੱਬਧ ਹੈ। ਇਸ ਤੋਂ ਇਲਾਵਾ ਵਟਸਐਪ 'ਚ ਨਵੇਂ ਨੋਟੀਫਾਈ ਬਟਨ ਵੀ ਦਿੱਤੇ ਗਏ ਹਨ। ਜਿਨ੍ਹਾਂ ਤੋਂ ਯੂਜ਼ਰ ਨੂੰ ਪੇਮੈਂਟ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਰਾਹੀਂ ਪੈਸੇ ਭੇਜਣ ਵਾਲੇ ਨੂੰ ਵੀ ਨੋਟੀਫਿਕੇਸ਼ਨ ਆਵੇਗਾ। ਨਵਾਂ ਫੀਚਰ ਇਕ ਟਵਿਟਰ ਯੂਜ਼ਰ ਦੇ ਹਵਾਲੇ ਤੋਂ ਵੇਖਿਆ ਗਿਆ ਹੈ। ਵਟਸਐਪ ਪੇਮੈਂਟ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਦੇਸ਼ 'ਚ ਗੂਗਲ ਤੇਜ਼ ਅਤੇ ਪੇ. ਟੀ. ਐੈੱਮ ਜਿਵੇਂ ਡਿਜੀਟਲ ਪੇਮੈਂਟ ਐਪ ਪਹਿਲਾਂ ਤੋਂ ਮੌਜੂਦ ਸਨ।