ਇਸ ਫਿਲਮ ਦੀ ਸ਼ੂਟਿੰਗ ਦੌਰਾਨ ਬੀਮਾਰ ਹੋਏ ਅਮਿਤਾਭ, ਅਜਿਹਾ ਹੈ ਉਨ੍ਹਾਂ ਦਾ ਕਿਰਦਾਰ

ਮੁੰਬਈ(ਬਿਊਰੋ)— ਮਹਾਨਾਇਕ ਅਮਿਤਾਭ ਬੱਚਨ ਦੀ ਰਾਜਸਥਾਨ 'ਚ ਫਿਲਮ 'ਠੱਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ ਦੌਰਾਨ ਸਿਹਤ ਖਰਾਬ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਬਿੱਗ ਬੀ ਨੇ ਆਪਣੇ ਬਲਾਗ ਰਾਹੀਂ ਦਿੱਤੀ। ਇਸ ਫਿਲਮ ਦੀਆਂ ਡਿਟੇਲਸ ਸਾਹਮਣੇ ਨਹੀਂ ਆਈਆਂ ਹਨ ਪਰ ਰਿਪੋਰਟਸ ਦੀ ਮੰਨੀਏ ਤਾਂ 'ਠੱਗਜ਼ ਆਫ ਹਿੰਦੋਸਤਾਨ' 1839 ਦੇ ਨਾਵਲ 'ਕਾਨਫੈਸ਼ਨਜ਼ ਆਫ ਏ ਠੱਗ' ਦਾ ਅਨੁਵਾਦ ਹੈ। ਇਹ ਆਮਿਰ ਅਲੀ ਨਾਂ ਦੇ ਇਕ ਠੱਗ ਦੇ ਕਾਰਨਾਮਿਆਂ 'ਤੇ ਆਧਾਰਿਤ ਫਿਲਮ ਹੈ, ਜਿਸ ਨੇ ਅੰਗਰੇਜ ਸਰਕਾਰ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਆਮਿਰ ਅਲੀ ਦਾ ਕਿਰਦਾਰ ਆਮਿਰ ਖਾਨ ਨਿਭਾਅ ਰਹੇ ਹਨ।

PunjabKesari

ਫਿਲਮ 'ਚ ਅਮਿਤਾਭ 'ਇਸਮਾਈਲ' ਦਾ ਕਿਰਦਾਰ ਨਿਭਾÎਅ ਰਹੇ ਹਨ। ਫਿਲਮ ਦੀ ਕਹਾਣੀ ਮੁਤਾਬਕ ਆਮਿਰ ਇਕ ਪਠਾਨ ਬਣੇ ਹਨ, ਜਿਸ ਨੂੰ ਵੱਡਾ ਤੇ ਸਨਮਾਨਿਤ ਠੱਗ 'ਇਸਮਾਈਲ' ਅਪਨਾ ਲੈਂਦਾ ਹੈ ਤੇ ਬੇਟੇ ਵਾਂਗ ਪਾਲਦਾ ਹੈ। ਆਮਿਰ ਅਲੀ, ਆਪਣੇ ਦੋਸਤਾਂ ਬਦਰੀਨਾਥ ਤੇ ਪੀਰ ਖਾਨ ਨਾਲ ਠੱਗੀ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ 'ਚ ਗਣੇਸ਼ ਤੇ ਚੀਤਾ ਉਨ੍ਹਾਂ ਦੀ ਮਦਦ ਕਰਦੇ ਹਨ। ਬਾਅਦ 'ਚ ਉਹ ਰਿਆਸਤ 'ਚ ਜਮੀਂਦਾਰ ਬਣ ਜਾਂਦੇ ਹਨ ਤੇ ਉੱਥੇ ਖੂਬ ਸਨਮਾਨ ਮਿਲਦਾ ਹੈ। ਇਸ ਫਿਲਮ 'ਚ ਅਮਿਤਾਭ ਤੇ ਆਮਿਰ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ 'ਚ ਦਿਖਾਈ ਦੇਵੇਗੀ।

PunjabKesari

ਫਿਲਮ ਕੈਟਰੀਨਾ ਕੈਫ, ਫਾਤੀਮਾ ਸ਼ੇਖ ਵੀ ਹਨ। ਫਿਲਮ 'ਚ ਆਮਿਰ ਅਤੇ ਅਮਿਤਾਭ ਦੇ ਲੁੱਕ ਪਹਿਲਾਂ ਤੋਂ ਹੀ ਲੀਕ ਹੋ ਚੁੱਕੇ ਹਨ। ਅਮਿਤਾਭ-ਆਮਿਰ ਦੀ ਇਹ ਫਿਲਮ 7 ਨਵੰਬਰ ਨੂੰ ਰਿਲੀਜ਼ ਹੋਵੇਗੀ। ਅਮਿਤਾਭ ਇਸ ਤੋਂ ਇਲਾਵਾ '102 ਨਾਟ ਆਊਟ' ਦੀ ਸ਼ੂਟਿੰਗ 'ਚ ਵੀ ਰੁੱਝੇ ਹੋਏ ਹਨ। ਇਸ ਫਿਲਮ 'ਚ ਅਮਿਤਾਭ ਨਾਲ ਰਿਸ਼ੀ ਕਪੂਰ ਵੀ ਨਜ਼ਰ ਆਉਣਗੇ। ਇਸ ਫਿਲਮ 'ਚ ਅਮਿਤਾਭ ਬੁੱਢੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਅਮਿਤਾਭ ਇਸ ਫਿਲਮ 'ਚ ਰਿਸ਼ੀ ਕਪੂਰ ਦੇ ਪਿਤਾ ਦਾ ਰੋਲ ਅਦਾ ਕੀਤਾ ਹੈ। ਇਸ ਤੋਂ ਪਹਿਲਾਂ ਆਪਣੇ ਬਲਾਗ 'ਚ ਸਿਹਤ ਨੂੰ ਲੈ ਕੇ ਅਮਿਤਾਭ ਨੇ ਲਿਖਿਆ, ''ਮੈਂ ਕੱਲ ਸਵੇਰੇ ਆਪਣੇ ਡਾਕਟਰਜ਼ ਦੀ ਟੀਮ ਨੂੰ ਆਪਣੇ ਸਰੀਰ ਦੀ ਜਾਂਚ ਲਈ ਸੱਦਾਂਗਾ ਤੇ ਉਹ ਮੈਨੂੰ ਫਿਰ ਸੈਟ ਕਰ ਦੇਣਗੇ... ਮੈਂ ਆਰਾਮ ਕਰਾਂਗਾ ਤੇ ਅੱਗੇ ਕੀ ਹੋਇਆ ਤੁਹਾਨੂੰ ਸੂਚਿਤ ਕਰਦਾ ਰਹਾਂਗਾ।

PunjabKesari